Parmish Verma: ਪਰਮੀਸ਼ ਵਰਮਾ ਦੇ ਘਰ ਆਈਆਂ ਖੁਸ਼ੀਆਂ, ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਦਿੱਤਾ ਜਨਮ
Parmish Verma Baby Girl: ਪਰਮੀਸ਼ ਵਰਮਾ ਦੇ ਘਰ ਬੇਟੀ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਜਨਮ ਦਿੱਤਾ ਹੈ।
Parmish Verma Blessed With Baby Girl: ਪੰਜਾਬੀ ਸਿੰਗਰ ਪਰਮੀਸ਼ ਵਰਮਾ ਇੰਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਪਿਛਲੇ ਦਿਨੀਂ ਉਹ ਸ਼ੈਰੀ ਮਾਨ ਨਾਲ ਵਿਵਾਦ ਨੂੰ ਲੈਕੇ ਚਰਚਾ ਵਿੱਚ ਰਹੇ। ਹੁਣ ਉਹ ਫ਼ਿਰ ਤੋਂ ਲਾਈਮਲਾਈਟ ਵਿੱਚ ਆ ਗਏ ਹਨ। ਦਰਅਸਲ, ਪਰਮੀਸ਼ ਵਰਮਾ ਦੇ ਘਰ ਬੇਟੀ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਜਨਮ ਦਿੱਤਾ ਹੈ।
ਪਰਮੀਸ਼ ਵਰਮਾ ਨੇ ਇਹ ਖੁਸ਼ਖਬਰੀ ਆਪਣੇ ਫ਼ੈਨਜ਼ ਨਾਲ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਆਪਣੀ ਨਵਜੰਮੀ ਬੱਚੀ ਨਾਲ ਤਸਵੀਰ ਸ਼ੇਅਰ ਕੀਤੀ। ਪਰਮੀਸ਼ ਨੇ ਕੈਪਸ਼ਨ `ਚ ਲਿਖਿਆ, "ਅੱਜ ਮੈਂ ਧਰਤੀ ਤੇ ਸਭ ਤੋਂ ਖੁਸ਼ ਇਨਸਾਨ ਬਣ ਗਿਆ ਹਾਂ, ਮੇਰੀ ਬੇਟੀ ਸਦਾ ਨੂੰ ਮਿਲੋ। ਸਦਾ ਸਦਾ ਸਦਾ ਸੁੱਖ ਹੋਵੇ। ਵਾਹਿਗੁਰੂ ਜੀ ਮੇਹਰ ਕਰਿਓ।"
View this post on Instagram
ਦਸ ਦਈਏ ਕਿ ਪਰਮੀਸ਼ ਵਰਮਾ ਨੇ ਆਪਣੀ ਬੇਟੀ ਦਾ ਨਾਂ ਸਦਾ ਰੱਖਿਆ ਹੈ। ਇਸ ਮੌਕੇ ਪਰਮੀਸ਼ ਦੇ ਮੰਮੀ ਡੈਡੀ ਵੀ ਭਾਰਤ ਤੋਂ ਕੈਨੇਡਾ ਪਹੁੰਚੇ ਸੀ, ਜਿਸ ਦੀ ਵੀਡੀਓ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਸੀ।
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਵਿਆਹ 20 ਅਕਤੂਬਰ 2021 ਨੂੰ ਹੋਇਆ ਸੀ। ਵਿਆਹ ਤੋਂ ਕੁੱਝ ਮਹੀਨੇ ਬਾਅਦ ਹੀ ਪਰਮੀਸ਼ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਗੀਤ ਦੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਦੇ ਮੰਮੀ-ਡੈਡੀ ਬੇਟੇ ਨੂੰ ਮਿਲਣ ਪਹੁੰਚੇ ਕੈਨੇਡਾ, ਮਾਪਿਆਂ ਨੂੰ ਦੇਖ ਗਾਇਕ ਹੋਇਆ ਭਾਵੁਕ