Parmish Verma: ਪਰਮੀਸ਼ ਵਰਮਾ ਨੇ ਸ਼ੈਰੀ ਮਾਨ `ਤੇ ਕੀਤਾ ਪਲਟਵਾਰ, ਕਿਹਾ- ਆ ਖੱਚਾਂ ਮਾਰ ਮਾਰ ਤਾਂ ਨੀ ਸੁਰਖੀਆਂ `ਚ ਆਉਂਦਾ
Parmish Verma Sharry Maan: ਸ਼ੈਰੀ ਮਾਨ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ `ਚ ਸ਼ੈਰੀ ਨੇ ਫ਼ਿਰ ਪਰਮੀਸ਼ ਤੇ ਤਿੱਖੇ ਤੰਜ ਕੱਸੇ ਸੀ। ਹੁਣ ਪਰਮੀਸ਼ ਵਰਮਾ ਨੇ ਸ਼ੈਰੀ ਦੀ ਇਸ ਗੱਲ ਦਾ ਜਵਾਬ ਦਿੱਤਾ ਹੈ।
Parmish Verma Reply To Sharry Maan: ਪੰਜਾਬੀ ਸਿੰਗਰ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦਾ ਝਗੜਾ ਕਿਸੇ ਕੋਲੋਂ ਵੀ ਲੁਕਿਆ ਨਹੀਂ ਹੈ। ਇਹ ਲੜਾਈ ਪਿਛਲੇ ਸਾਲ ਪਰਮੀਸ਼ ਵਰਮਾ ਦੇ ਵਿਆਹ ਤੇ ਸ਼ੁਰੂ ਹੋਈ ਸੀ, ਜਦੋਂ ਸ਼ੈਰੀ ਮਾਨ ਆਪਣੇ ਫ਼ੋਨ ਨਾਲ ਵਿਆਹ ਦੀਆਂ ਵੀਡੀਓਜ਼ ਬਣਾਉਣ ਲੱਗੇ। ਇਸ ਤੋਂ ਬਾਅਦ ਮਾਨ ਨੇ ਲਾਈਵ ਹੋ ਕੇ ਪਰਮੀਸ਼ ਨੂੰ ਖਰੀਆਂ ਖਰੀਆਂ ਸੁਣਾਈਆਂ ਸੀ। ਜਿਸ ਤੋਂ ਬਾਅਦ ਪਰਮੀਸ਼ ਨੇ ਵੀ ਸ਼ੈਰੀ ਤੇ ਪਲਟਵਾਰ ਕੀਤਾ ਸੀ।
ਹਾਲ ਹੀ `ਚ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਗੰਦੀਆ ਗਾਲਾਂ ਕੱਢੀਆਂ ਸੀ, ਜਿਸ ਦੇ ਜਵਾਬ `ਚ ਪਰਮੀਸ਼ ਨੇ ਸ਼ੈਰੀ ਨੂੰ ਗਧਾ ਕਿਹਾ ਸੀ। ਉਸ ਤੋਂ ਬਾਅਦ ਫ਼ਿਰ ਤੋਂ ਦੋਵਾਂ ਵਿਚਾਲੇ ਜ਼ੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ। ਸ਼ੈਰੀ ਮਾਨ ਨੇ ਹਾਲਾਂਕਿ ਆਪਣੇ ਬੁਰੇ ਵਿਵਹਾਰ ਲਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮੁਆਫ਼ੀ ਮੰਗੀ ਸੀ ਅਤੇ ਕਿਹਾ ਸੀ ਕਿ ਉਹ ਬੁਰੇ ਦੌਰ ਵਿੱਚੋਂ ਲੰਘ ਰਹੇ ਹਨ। ਜਦੋਂ ਦਾ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋਇਆ ਹੈ ਉਹ ਡਿਪਰੈਸ਼ਨ ਤੋਂ ਉੱਭਰ ਨਹੀਂ ਸਕੇ ਹਨ।
ਪਰ ਪਿਛਲੇ ਦਿਨੀਂ ਮਾਨ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ `ਚ ਸ਼ੈਰੀ ਨੇ ਫ਼ਿਰ ਪਰਮੀਸ਼ ਤੇ ਤਿੱਖੇ ਤੰਜ ਕੱਸੇ ਸੀ। ਸ਼ੈਰੀ ਮਾਨ ਨੇ ਕਿਹਾ ਸੀ ਕਿ ਇੰਡਸਟਰੀ `ਚ ਨਾ ਕੋਈ ਦੋਸਤ ਹੁੰਦਾ ਤੇ ਨਾ ਹੀ ਕੋਈ ਰਿਸ਼ਤਾ। ਇੱਥੇ ਰਿਸ਼ਤੇ ਸਭ ਲੈਣ ਦੇਣ ਦੇ ਹਨ। ਹੁਣ ਪਰਮੀਸ਼ ਵਰਮਾ ਨੇ ਸ਼ੈਰੀ ਦੀ ਇਸ ਗੱਲ ਦਾ ਜਵਾਬ ਦਿੱਤਾ ਹੈ।
ਪਰਮੀਸ਼ ਵਰਮਾ ਨੇ ਜਿੰਮ `ਚ ਵਰਕਆਊਟ ਕਰਦਿਆਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਫ਼ਿਲਮ ਦਾ ਡਾਇਲੌਗ ਬੈਕਗਰਾਊਂਡ ਵਿੱਚ ਇਸਤੇਮਾਲ ਕੀਤਾ ਹੈ। ਇਸੇ ਡਾਇਲੌਗ ਦੀਆਂ ਲਾਈਨਾਂ ਉਨ੍ਹਾਂ ਨੇ ਕੈਪਸ਼ਨ ;`ਚ ਵੀ ਲਿਖੀਆਂ ਹਨ। ਜਿਸ ਨੂੰ ਦੇਖ ਕੇ ਹਰ ਕੋਈ ਇਹ ਅੰਦਾਜ਼ਾ ਲਗਾ ਰਿਹਾ ਹੈ ਕਿ ਪਰਮੀਸ਼ ਨੇ ਸ਼ੈਰੀ ਮਾਨ ਦੇ ਵਾਰ ਦਾ ਪਲਟ ਕੇ ਜਵਾਬ ਦਿੱਤਾ ਹੈ। ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਵਰਮਾ ਨੇ ਲਿਖਿਆ, "ਐ ਖੱਚਾਂ ਮਾਰ ਮਾਰ ਤਾਂ ਨੀ ਸੁਰਖੀਆਂ `ਚ ਆਉਂਦਾ।"
View this post on Instagram
ਸੋਸ਼ਲ ਮੀਡੀਆ ਤੇ ਪਰਮੀਸ਼ ਦੀ ਇਸ ਪੋਸਟ ਤੇ ਲੋਕ ਖੂਬ ਕਮੈਂਟ ਕਰ ਰਹੇ ਹਨ। ਹਰ ਕੋਈ ਇਹੀ ਸੋਚ ਰਿਹਾ ਹੋਵੇਗਾ ਕਿ ਆਖਰ ਇਸ ਲੜਾਈ ਦਾ ਅੰਤ ਕਦੋਂ ਹੋਵੇਗਾ। ਕਿਉਂਕਿ ਪਰਮੀਸ਼ ਤੇ ਸ਼ੈਰੀ ਕਿਸੇ ਵੀ ਮੌਕੇ ਤੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਤੋਂ ਬਾਜ਼ ਨਹੀਂ ਆਉਂਦੇ। ਇਸ `ਚ ਕੋਈ ਸ਼ੱਕ ਨਹੀਂ ਕਿ ਇੱਕ ਸਮੇਂ ਇਹ ਦੋਵੇਂ ਗਾਇਕ ਜਿਗਰੀ ਦੋਸਤ ਹੁੰਦੇ ਸੀ ਤੇ ਅੱਜ ਇੱਕ ਦੂਜੇ ਦੇ ਕੱਟੜ ਦੁਸ਼ਮਣ ਹਨ। ਦੋਵਾਂ ਦਾ ਇਹ ਝਗੜਾ ਕਦੋਂ ਖਤਮ ਹੋਵੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।