Parmish Verma: ਪਰਮੀਸ਼ ਵਰਮਾ ਦੀ ਧੀ ਸਦਾ ਨਾਲ ਪਿਆਰੀ ਤਸਵੀਰ ਨੇ ਜਿੱਤਿਆ ਦਿਲ, ਬੇਟੀ 'ਤੇ ਰੱਜ ਕੇ ਪਿਆਰ ਲੁਟਾਉਂਦਾ ਨਜ਼ਰ ਆਇਆ ਗਾਇਕ
Parmish Verma Pics: ਪਰਮੀਸ਼ ਵਰਮਾ ਦੀਆਂ ਨਵੀਆਂ ਤਸਵੀਰਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਪਰਮੀਸ਼ ਵਰਮਾ ਇਨ੍ਹਾਂ ਤਸਵੀਰਾਂ 'ਚ ਆਪਣੀ ਧੀ ਸਦਾ ਵਰਮਾ 'ਤੇ ਪਿਆਰ ਲੁਟਾਉਂਦਾ ਨਜ਼ਰ ਆ ਰਿਹਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Parmish Verma Daughter Sadaa pics: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਪਰਮੀਸ਼ ਵਰਮਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਪਰਸਨਲ ਲਾਈਫ ਕਰਕੇ ਵੀ ਸੁਰਖੀਆਂ 'ਚ ਰਹਿੰਦਾ ਹੈ। ਉਹ ਅਕਸਰ ਆਪਣੇ ਪਰਿਵਾਰ ਨਾਲ ਬਿਤਾਏ ਖੂਬਸੂਰਤ ਪਲਾਂ ਦੀ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ।
ਹਾਲ ਹੀ 'ਚ ਪਰਮੀਸ਼ ਵਰਮਾ ਦੀਆਂ ਨਵੀਆਂ ਤਸਵੀਰਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਪਰਮੀਸ਼ ਵਰਮਾ ਇਨ੍ਹਾਂ ਤਸਵੀਰਾਂ 'ਚ ਆਪਣੀ ਧੀ ਸਦਾ ਵਰਮਾ 'ਤੇ ਪਿਆਰ ਲੁਟਾਉਂਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਸਦਾ ਵੀ ਆਪਣੇ ਡੈਡੀ ਨਾਲ ਬਹੁਤ ਖੁਸ਼ ਲੱਗ ਰਹੀ ਹੈ। ਪਿਓ-ਧੀ ਦੀ ਇਸ ਤਸਵੀਰ 'ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ। ਇਸ ਦੇ ਨਾਲ ਨਾਲ ਪਰਮੀਸ਼ ਨੇ ਹੋਰ ਵੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਆਪਣੇ ਪਰਿਵਾਰ ਨਾਲ ਚਿੱਲ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਪੀਜ਼ਾ ਖਾਂਦੇ ਵੀ ਤਸਵੀਰਾਂ ਸ਼ੇਅਰ ਕੀਤੀਆ ਹਨ। ਪਰਮੀਸ਼ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਉਹ ਪਲ ਜਦੋਂ ਮੈਨੂੰ ਸਚਮੁੱਚ ਲੱਗਦਾ ਹੈ ਕਿ ਮੈਂ ਜ਼ਿੰਦਗੀ ਜੀਅ ਰਿਹਾ ਹਾਂ। ਜੋ ਕੁੱਝ ਵੀ ਤੁਹਾਡੇ ਕੋਲ ਹੈ, ਉਸ ਦੀ ਕਦਰ ਕਰੋ। ਆਪਣੇ ਚਾਹੁਣ ਵਾਲਿਆਂ ਨੂੰ ਕਾਲ ਕਰਕੇ ਉਨ੍ਹਾਂ ਸਾਹਮਣੇ ਇਜ਼ਹਾਰ ਕਰੋ ਕਿ ਉਹ ਤੁਹਾਡੇ ਲਈ ਕਿੰਨੇ ਇੰਪੌਰਟੈਂਟ ਹਨ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਆਂਪਣੇ ਪਰਿਵਾਰ ਨਾਲ ਅਕਸਰ ਹੀ ਖੂਬਸੂਰਤ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਦਾ ਗਾਣਾ 'ਸੈੱਟ ਹੋ ਗਿਆ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।