Parmish Verma: ਪਰਮੀਸ਼ ਵਰਮਾ ਨੇ ਫ਼ਿਰ ਸ਼ੈਰੀ ਮਾਨ ਤੇ ਕੱਸਿਆ ਤੰਜ? ਸੋਸ਼ਲ ਮੀਡੀਆ ਤੇ ਪਾਈ ਇਹ ਪੋਸਟ
Parmish Verma Sharry Maan: ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਗਾਇਕ ਨੇ ਲਿਖਿਆ, "ਇਤਰ ਮਿੱਤਰ, ਚਿੱਤਰ ਤੇ ਚਰਿੱਤਰ ਇਹ ਸਭ ਚੀਜ਼ਾਂ ਆਪਣੀ ਪਛਾਣ ਖੁਦ ਹੀ ਬਿਆਨ ਕਰ ਦਿੰਦੀਆਂ ਹਨ
Parmish Verma Sharry Maan Controversy: ਪੰਜਾਬੀ ਸਿੰਗਰ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦੀ ਦੁਸ਼ਮਣੀ ਕਿਸੇ ਤੋਂ ਲੁਕੀ ਨਹੀਂ ਹੈ। ਇੱਕ ਸਮਾਂ ਸੀ, ਜਦੋਂ ਦੋਵੇਂ ਜਿਗਰੀ ਯਾਰ ਸੀ। ਅੱਜ ਇਹ ਦੋਵੇਂ ਜਾਨੀ ਦੁਸ਼ਮਣ ਹਨ। ਇਹ ਦੋਵੇਂ ਹੀ ਕਲਾਕਾਰ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਹਾਲ ਹੀ `ਚ ਜਦੋਂ ਸ਼ੈਰੀ ਮਾਨ ਨੇ ਸ਼ਰਾਬ ਦੇ ਨਸ਼ੇ `ਚ ਟੱਲੀ ਹੋ ਕੇ ਪਰਮੀਸ਼ ਵਰਮਾ ਨੂੰ ਲਾਈਵ ਹੋ ਕੇ ਗਾਲਾਂ ਕੱਢੀਆਂ ਤਾਂ ਪਰਮੀਸ਼ ਨੇ ਵੀ ਪਲਟਵਾਰ ਕਰਨ `ਚ ਕੋਈ ਕਸਰ ਨਹੀਂ ਛੱਡੀ ਸੀ।
ਖੈਰ ਆਪਣੀ ਗ਼ਲਤੀ ਤੇ ਸ਼ਰਮਿੰਦਰ ਮਹਿਸੂਸ ਕਰਦੇ ਹੋਏ ਸ਼ੈਰੀ ਮਾਨ ਨੇ ਕਈ ਵਾਰ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰ ਪਰਮੀਸ਼ ਕੋਲੋਂ ਮੁਆਫ਼ੀ ਮੰਗੀ, ਪਰ ਇੰਜ ਲੱਗਦਾ ਹੈ ਕਿ ਪਰਮੀਸ਼ ਸ਼ੈਰੀ ਨੂੰ ਮੁਆਫ਼ ਕਰਨ ਦੇ ਮੂਡ `ਚ ਨਹੀਂ ਹੈ। ਪਰਮੀਸ਼ ਵਰਮਾ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਨੂੰ ਦੇਖ ਤਾਂ ਇੰਜ ਹੀ ਲੱਗ ਰਿਹਾ ਹੈ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਗਾਇਕ ਨੇ ਲਿਖਿਆ, "ਇਤਰ ਮਿੱਤਰ, ਚਿੱਤਰ ਤੇ ਚਰਿੱਤਰ ਇਹ ਸਭ ਚੀਜ਼ਾਂ ਆਪਣੀ ਪਛਾਣ ਖੁਦ ਹੀ ਬਿਆਨ ਕਰ ਦਿੰਦੀਆਂ ਹਨ।" ਦੇਖੋ ਪਰਮੀਸ਼ ਵਰਮਾ ਦੀ ਪੋਸਟ:
ਸਵਾਲ ਇਹ ਉੱਠਦਾ ਹੈ ਕਿ ਪਰਮੀਸ਼ ਦਾ ਕਿਸੇ ਹੋਰ ਨਾਲ ਤਾਂ ਕੋਈ ਵਿਵਾਦ ਸਾਹਮਣੇ ਨਹੀਂ ਆਇਆ ਹੈ, ਫ਼ਿਰ ਜ਼ਾਹਰ ਹੈ ਕਿ ਇਹ ਪੋਸਟ ਪਰਮੀਸ਼ ਵਰਮਾ ਵੱਲੋਂ ਸ਼ੈਰੀ ਮਾਨ ਤੇ ਤੰਜ ਹੋ ਸਕਦਾ ਹੈ। ਕਿਉਂਕਿ ਪਿਛਲੇ ਦਿਨੀਂ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਮਾਂ ਨਾਲੋਂ ਟੁੱਟਣ ਮਗਰੋਂ ਡਿਪਰੈਸ਼ਨ ਵਿੱਚ ਹਨ, ਪਰ ਹੁਣ ਉਨ੍ਹਾਂ ਨੇ ਠਾਣ ਲਈ ਹੈ ਕਿ ਸਮਾਜ ਮੂਹਰੇ ਮਿਸਾਲ ਬਣ ਕੇ ਦਿਖਾਉਣਗੇ। ਅਜਿਹੇ ਵਿੱਚ ਹੋ ਸਕਦਾ ਹੈ ਕਿ ਪਰਮੀਸ਼ ਵਰਮਾ ਨੇ ਸ਼ੈਰੀ ਮਾਨ ਤੇ ਤੰਜ ਕੱਸਿਆ ਹੋਵੇ।
View this post on Instagram
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਵਿਵਾਦ ਪਿਛਲੇ ਸਾਲ ਯਾਨਿ 2021 `ਚ ਸ਼ੁਰੂ ਹੋਇਆ ਸੀ। ਦਰਅਸਲ, ਪਰਮੀਸ਼ ਵਰਮਾ ਦੇ ਵਿਆਹ `ਚ ਸ਼ੈਰੀ ਮਾਨ ਨੇ ਲਾਈਵ ਹੋ ਕੇ ਉਨ੍ਹਾਂ ਨੂੰ ਚੰਗਾ ਮਾੜਾ ਬੋਲਿਆ ਸੀ, ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ `ਚ ਖਟਾਸ ਆ ਗਈ ਸੀ।