Ranjit Bawa: ਰਣਜੀਤ ਬਾਵਾ ਨੇ ਕੀਤਾ ਨਵੇਂ ਗਾਣੇ ਦਾ ਐਲਾਨ, ਕਿਹਾ- ਇਹ ਹੋਰ ਗੀਤਾਂ ਨਾਲੋਂ ਥੋੜ੍ਹਾ ਹਟ ਕੇ
Ranjit Bawa Announces His New Song: ਰਣਜੀਤ ਬਾਵਾ ਨੇ ਗਾਣੇ ਦਾ ਅਧਿਕਾਰਤ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਲਿੱਖਿਆ ਹੈ, 'ਇਹ ਗੀਤ ਜ਼ਰਾ ਹਟ ਕੇ ਹੈ। ਇਹ ਥੋੜ੍ਹਾ ਅਲੱਗ ਟਾਇਪ ਦਾ ਗਾਣਾ ਹੈ
Ranjit Bawa New Song: ਪੰਜਾਬੀ ਗਾਇਕ ਰਣਜੀਤ ਬਾਵਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਕਿ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਲਈ ਜਾਣੇ ਜਾਂਦੇ ਹਨ। ਰਣਜੀਤ ਬਾਵਾ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹੁਣ ਬਾਵਾ ਨੇ ਆਪਣੇ ਨਵੇਂ ਗਾਣੇ 'ਰੈਟਰੋ' ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਰਾਜਸਥਾਨ ਦੇ ਸ਼ਾਨਦਾਰ ਕਿਲੇ 'ਚ ਹੋਵੇਗਾ ਸਿਧਾਰਥ ਕਿਆਰਾ ਦਾ ਵਿਆਹ, ਕਰੋੜਾਂ 'ਚ ਇੱਕ ਦਿਨ ਦਾ ਕਿਰਾਇਆ
ਰਣਜੀਤ ਬਾਵਾ ਨੇ ਗਾਣੇ ਦਾ ਅਧਿਕਾਰਤ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਲਿੱਖਿਆ ਹੈ, 'ਇਹ ਗੀਤ ਜ਼ਰਾ ਹਟ ਕੇ ਹੈ। ਇਹ ਥੋੜ੍ਹਾ ਅਲੱਗ ਟਾਇਪ ਦਾ ਗਾਣਾ ਹੈ। ਗਾਣਾ ਘੈਂਟ ਹੈ। ਥੋੜ੍ਹਾ ਸਟਾਇਲ ਵੀ ਅਲੱਗ ਹੈ। ਮਿਊਜ਼ਿਕ ਤੇ ਵੀਡੀਓ 'ਚ ਵੀ ਨਵਾਂਪਣ ਦੇਖਣ ਨੂੰ ਮਿਲੇਗਾ।' ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਵਾ ਦੇ ਗਾਣੇ ਦੀ ਕੋਈ ਵੀ ਰਿਲੀਜ਼ ਡੇਟ ਫਿਲਹਾਲ ਸਾਹਮਣੇ ਨਹੀਂ ਆਈ ਹੈ। ਪਰ ਇਨ੍ਹਾਂ ਜ਼ਰੂਰ ਹੈ ਕਿ ਫੈਨਜ਼ ਬਾਵਾ ਦੇ ਇਸ ਗੀਤ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਰਣਜੀਤ ਬਾਵਾ ਦਾ ਗਾਣਾ 'ਆਲ ਆਈਜ਼ ਆਨ ਮੀ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ਕਾਫੀ ਤਿੱਖੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਸੀ। ਗੀਤ ਨੂੰ ਅਤੇ ਇਸ ਦੇ ਬੋਲਾਂ ਨੂੰ ਦਰਸ਼ਕਾਂ ਤੇ ਸਰੋਤਿਆਂ ਵੱਲੋਂ ਖੂਬ ਸਲਾਹਿਆ ਜਾ ਰਿਹਾ ਹੈ।
View this post on Instagram
ਇਸ ਦੇ ਨਾਲ ਨਾਲ ਪਿਛਲੇ ਕੁੱਝ ਸਮੇਂ ਤੋਂ ਰਣਜੀਤ ਬਾਵਾ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਪਿਛਲੇ ਸਾਲ ਦਸੰਬਰ ਮਹੀਨੇ 'ਚ ਬਾਵਾ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਸੀ। ਇਸ ਦੇ ਨਾਲ ਨਾਲ ਇਸੇ ਸਾਲ ਜਨਵਰੀ 'ਚ ਬਾਵਾ ਦੇ ਮੈਨੇਜਰ ਤੇ ਬਚਪਨ ਦੇ ਦੋਸਤ ਡਿਪਟੀ ਵੋਹਰਾ ਦੀ ਵੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਸੀ। ਰਣਜੀਤ ਬਾਵਾ ਨੂੰ ਵੋਹਰਾ ਦੀ ਮੌਤ ਨਾਲ ਕਾਫੀ ਧੱਕਾ ਲੱਗਿਆ ਸੀ।
ਇਹ ਵੀ ਪੜ੍ਹੋ: ਅਰਮਾਨ ਮਲਿਕ ਨੇ ਕੀਤਾ ਤੀਜਾ ਵਿਆਹ! ਤੀਜੀ ਔਰਤ ਨੂੰ ਦੇਖ ਭੜਕੀਆਂ ਦੋਵੇਂ ਪ੍ਰੈਗਨੈਂਟ ਪਤਨੀਆਂ