(Source: ECI/ABP News)
Ranjit Bawa: ਪੰਜਾਬੀ ਗਾਇਕ ਰਣਜੀਤ ਬਾਵਾ ਦਾ ਗੀਤ 'ਮਾਵਾਂ ਠੰਢੀਆਂ ਛਾਵਾਂ' ਰਿਲੀਜ਼, ਗੀਤ ਸੁਣ ਅੱਖਾਂ 'ਚ ਆ ਜਾਣਗੇ ਹੰਝੂ
Ranjit Bawa New Song: ਰਣਜੀਤ ਬਾਵਾ ਦਾ ਨਵਾਂ ਗਾਣਾ 'ਮਾਵਾਂ ਠੰਡੀਆਂ ਛਾਵਾਂ' ਰਿਲੀਜ਼ ਹੋ ਗਿਆ ਹੈ। ਬਾਵਾ ਦਾ ਗੀਤ ਤੇ ਇਸ ਦੇ ਬੋਲ ਤੁਹਾਨੂੰ ਬੇਹੱਦ ਭਾਵੁਕ ਕਰ ਦੇਣਗੇ
![Ranjit Bawa: ਪੰਜਾਬੀ ਗਾਇਕ ਰਣਜੀਤ ਬਾਵਾ ਦਾ ਗੀਤ 'ਮਾਵਾਂ ਠੰਢੀਆਂ ਛਾਵਾਂ' ਰਿਲੀਜ਼, ਗੀਤ ਸੁਣ ਅੱਖਾਂ 'ਚ ਆ ਜਾਣਗੇ ਹੰਝੂ punjabi singer ranjit bawa new song maavan thandiyan chhawan out now watch here Ranjit Bawa: ਪੰਜਾਬੀ ਗਾਇਕ ਰਣਜੀਤ ਬਾਵਾ ਦਾ ਗੀਤ 'ਮਾਵਾਂ ਠੰਢੀਆਂ ਛਾਵਾਂ' ਰਿਲੀਜ਼, ਗੀਤ ਸੁਣ ਅੱਖਾਂ 'ਚ ਆ ਜਾਣਗੇ ਹੰਝੂ](https://feeds.abplive.com/onecms/images/uploaded-images/2023/12/15/ee80078aafe48bd5ff534f6fbf699b041702633665495469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Maavan Thandiyan Chhavan Ranjit Bawa: ਰਣਜੀਤ ਬਾਵਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਬਾਵਾ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਬਾਵਾ ਨੂੰ ਉਸ ਦੀ ਸਾਫ ਸੁਥਰੀ ਤੇ ਵਿਰਸੇ ਨਾਲ ਜੁੜੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਵੈਸੇ ਤਾਂ ਬਾਵਾ ਜ਼ਿਆਦਾ ਸੁਰਖੀਆਂ 'ਚ ਰਹਿਣਾ ਪਸੰਦ ਨਹੀਂ ਕਰਦਾ, ਪਰ ਆਂਪਣੇ ਨਵੇਂ ਗੀਤ ਕਰਕੇ ਗਾਇਕ ਕਾਫੀ ਚਰਚਾ ਵਿੱਚ ਹੈ।
ਰਣਜੀਤ ਬਾਵਾ ਦਾ ਨਵਾਂ ਗਾਣਾ 'ਮਾਵਾਂ ਠੰਡੀਆਂ ਛਾਵਾਂ' ਰਿਲੀਜ਼ ਹੋ ਗਿਆ ਹੈ। ਬਾਵਾ ਦਾ ਇਹ ਗੀਤ ਸੁਣਨ ਤੋਂ ਪਹਿਲਾਂ ਤੁਹਾਨੂੰ ਹਲਕੀ ਜਿਹੀ ਵਾਰਨਿੰਗ ਜ਼ਰੂਰ ਦੇਣਾ ਚਾਹਾਂਗੇ, ਕਿਉਂਕਿ ਇਹ ਗੀਤ ਤੇ ਇਸ ਦੇ ਬੋਲ ਤੁਹਾਨੂੰ ਬੇਹੱਦ ਭਾਵੁਕ ਕਰ ਦੇਣਗੇ ਅਤੇ ਜੇ ਤੁਹਾਡੇ ਮੰਮੀ ਜਾਂ ਡੈਡੀ 'ਚੋਂ ਕੋਈ ਇੱਕ ਜਾਂ ਦੋਵੇਂ ਦੁਨੀਆ 'ਚ ਨਹੀਂ ਹਨ ਤਾਂ ਇਹ ਗੀਤ ਸੁਣ ਕੇ ਤੁਸੀਂ ਬਹੁਤ ਰੋਣ ਵਾਲੇ ਹੋ। ਬਾਵਾ ਨੇ ਇਸ ਗੀਤ ਦੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਰਿਲੀਜ਼ ਕਰਦਿਆਂ ਕੈਪਸ਼ਨ ਲਿਖੀ ਕਿ ਇਹ ਗੀਤ ਉਸ ਦੇ ਦਿਲ ਦੇ ਬਹੁਤ ਜ਼ਿਆਦਾ ਨੇੜੇ ਹੈ। ਉਸ ਦੇ ਪਿਤਾ ਦਾ ਦੇਹਾਂਤ ਉਦੋਂ ਹੋਇਆ, ਜਦੋਂ ਉਹ ਮਹਿਜ਼ 6 ਸਾਲਾਂ ਦਾ ਸੀ। ਇਸ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਕਿਵੇਂ ਪਾਲਿਆ ਉਸ ਨੂੰ ਹੀ ਪਤਾ ਹੈ। ਇਸ ਲਈ ਇਹ ਗੀਤ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ
ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਬਾਵਾ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ। ਹਾਲ ਹੀ 'ਚ ਉਸ ਦੀ ਐਲਬਮ 'ਮਿੱਟੀ ਦਾ ਬਾਵਾ 2' ਵੀ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਇਹ ਗਾਣਾ ਹੁਣ ਸਰੋਤਿਆਂ ਦਾ ਖੂਬ ਦਿਲ ਜਿੱਤ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)