Satinder Sartaaj: ਨਾ ਗੰਨਮੈਨ, ਨਾ ਸਕਿਉਰਟੀ, ਨਾ ਮਹਿੰਗੇ ਬਰਾਂਡਾਂ ਦਾ ਸ਼ੌਕ, ਕਰੋੜਾਂ ਜਾਇਦਾਦ ਦੇ ਮਾਲਕ ਹੋ ਕੇ ਵੀ ਸਾਦਾ ਜੀਵਨ ਜਿਉਣਾ ਪਸੰਦ ਕਰਦੇ ਸਤਿੰਦਰ ਸਰਤਾਜ
Satinder Sartaaj Video: ਸਤਿੰਦਰ ਸਰਤਾਜ ਹਾਲ ਹੀ 'ਚ ਸਮਾਜਸੇਵੀ ਅਨਮੋਲ ਕਵਾਤਰਾ ਦੇ ਪੌਡਕਾਸਟ 'ਚ ਸ਼ਾਮਲ ਹੋਏ ਸੀ। ਇੱਥੇ ਸਰਤਾਜ ਨੇ ਖੁੱਲ੍ਹ ਕੇ ਆਪਣੇ ਬਾਰੇ ਉਹ ਗੱਲਾਂ ਦੱਸੀਆਂ, ਜੋ ਸ਼ਾਇਦ ਅੱਜ ਤੱਕ ਕਦੇ ਗਾਇਕ ਦੇ ਫੈਨਜ਼ ਨੂੰ ਵੀ ਪਤਾ ਨਹੀਂ ਸੀ।
Satinder Sartaaj Unknown Facts: ਪੰਜਾਬੀ ਸਿੰਗਰ ਤੇ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਨਾਂ ਪੰਜਾਬੀ ਇੰਡਸਟਰੀ 'ਚ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੀ ਸ਼ਖਸੀਅਤ ਜਿੰਨੀਂ ਉੱਚੀ ਹੈ, ਉਹ ਉਨ੍ਹਾਂ ਹੀ ਸਿੰਪਲ ਲਾਈਫ ਜਿਉਣਾ ਪਸੰਦ ਕਰਦੇ ਹਨ। ਅੱਜ ਤੁਹਾਨੂੰ ਦੱਸਾਂਗੇ ਪੰਜਾਬੀ ਇੰਡਸਟਰੀ ਦਾ ਮਾਣ ਸਤਿੰਦਰ ਸਰਤਾਜ ਬਾਰੇ ਕੁੱਝ ਅਣਸੁਣੀਆਂ ਗੱਲਾਂ:
ਸਤਿੰਦਰ ਸਰਤਾਜ ਹਾਲ ਹੀ 'ਚ ਸਮਾਜਸੇਵੀ ਅਨਮੋਲ ਕਵਾਤਰਾ ਦੇ ਪੌਡਕਾਸਟ 'ਚ ਸ਼ਾਮਲ ਹੋਏ ਸੀ। ਇੱਥੇ ਸਰਤਾਜ ਨੇ ਖੁੱਲ੍ਹ ਕੇ ਆਪਣੇ ਬਾਰੇ ਉਹ ਗੱਲਾਂ ਦੱਸੀਆਂ, ਜੋ ਸ਼ਾਇਦ ਅੱਜ ਤੱਕ ਕਦੇ ਗਾਇਕ ਦੇ ਫੈਨਜ਼ ਨੂੰ ਵੀ ਪਤਾ ਨਹੀਂ ਸੀ।
ਸਤਿੰਦਰ ਸਰਤਾਜ ਕੋਲ ਨਾ ਤਾਂ ਕੋਈ ਗੰਨਮੈਨ ਹੈ ਤੇ ਨਾ ਹੀ ਕੋਈ ਸਕਿਉਰਟੀ ਹੈ। ਇੱਥੋਂ ਤੱਕ ਕਿ ਕਰੋੜਾਂ ਜਾਇਦਾਦ ਦੇ ਮਾਲਕ ਹੋ ਕੇ ਵੀ ਸਰਤਾਜ ਬੇਹੱਦ ਸਿੰਪਲ ਲਾਈਫ ਜਿਉਣਾ ਪਸੰਦ ਕਰਦੇ ਹਨ।
ਸਰਤਾਜ ਸ਼ਾਇਦ ਪੰਜਾਬੀ ਇੰਡਸਟਰੀ ਦੇ ਇਕਲੌਤੇ ਅਜਿਹੇ ਗਾਇਕ ਹੋਣਗੇ, ਜਿਨ੍ਹਾਂ ਕੋਲ ਕੋਈ ਗੰਨਮੈਨ ਨਹੀਂ ਤੇ ਨਾ ਹੀ ਉਨ੍ਹਾਂ ਕੋਲ ਕੋਈ ਸਕਿਉਰਟੀ ਹੈ। ਕਿਉਂਕਿ ਉਹ ਕਦੇ ਕਿਸੇ ਵਿਵਾਦ 'ਚ ਫਸੇ ਹੀ ਨਹੀਂ ਹਨ।
100 ਕਰੋੜ ਜਾਇਦਾਦ ਦੇ ਮਾਲਕ ਸਰਤਾਜ
ਇੱਕ ਵੈੱਬ ਪੋਰਟਲ ਦੀ ਰਿਪੋਰਟ ਦੀ ਅਨੁਸਾਰ ਸਤਿੰਦਰ ਸਰਤਾਜ 100 ਕਰੋੜ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ 'ਤੇ ਐਲਬਮਾਂ ਦਿੱਤੀਆਂ ਹਨ। ਉਹ ਸਾਲ 2007 ਤੋਂ ਗਾਇਕੀ ਦੇ ਖੇਤਰ 'ਚ ਸਰਗਰਮ ਹਨ ਅਤੇ ਹੁਣ ਤੱਕ ਉਨ੍ਹਾਂ ਦੀਆਂ 34 ਤੋਂ ਵੱਧ ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਿੱਟ ਹਨ।
ਅਣਗਿਣਤ ਐਵਾਰਡ ਕੀਤੇ ਆਪਣੇ ਨਾਮ
ਇਹੀ ਨਹੀਂ ਸਰਤਾਜ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਕਈ ਐਵਾਰਡ ਵੀ ਮਿਲ ਚੁੱਕੇ ਹਨ। ਉਨ੍ਹਾਂ ਕੋਲ ਇੰਨੇਂ ਐਵਾਰਡ ਹਨ, ਜਿਨ੍ਹਾਂ ਦੀ ਗਿਣਤੀ ਸ਼ਾਇਦ ਸਰਤਾਜ ਨੂੰ ਨਹੀਂ ਪਤਾ ਹੋਵੇਗੀ।
2010 'ਚ ਕੀਤਾ ਵਿਆਹ
ਦੱਸ ਦਈਏ ਕਿ ਸਰਤਾਜ ਨੇ ਸਾਲ 2010 'ਚ ਆਪਣੀ ਗਰਲ ਫਰੈਂਡ ਗੌਰੀ ਦੇ ਨਾਲ ਮੈਰਿਜ ਕੀਤੀ ਸੀ। ਉਨ੍ਹਾਂ ਦੇ ਵਿਆਹ ਨੂੰ 14 ਸਾਲ ਦਾ ਸਮਾਂ ਹੋ ਚੁੱਕਿਆ ਹੈ ਅਤੇ ਉਹ ਆਪਣੀ ਮੈਰਿਡ ਲਾਈਫ 'ਚ ਕਾਫੀ ਖੁਸ਼ ਹਨ।
ਇੰਡਸਟਰੀ ਦੇ ਲੋਕਾਂ ਨਾਲ ਨਹੀਂ ਜ਼ਿਆਦਾ ਮੇਲਜੋਲ
ਸਰਤਾਜ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਮੁੱਠੀ ਭਰ ਗਾਇਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਹਮੇਸ਼ਾ ਸਾਫ ਸੁਥਰੀ ਤੇ ਸੱਭਿਆਚਾਰਕ ਗਾਇਕੀ ਨੂੰ ਪ੍ਰਮੋਟ ਕੀਤਾ ਹੈ। ਸਰਤਾਜ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਦਾ ਪੰਜਾਬੀ ਇੰਡਸਟਰੀ ਦੇ ਲੋਕਾਂ ਨਾਲ ਜ਼ਿਆਦਾ ਰਾਬਤਾ ਨਹੀਂ ਹੈ। ਕਿਉਂਕਿ ਉਨ੍ਹਾਂ ਕੋਲ ਕਿਸੇ ਨਾਲ ਮਿਲਣ ਜੁਲਣ ਦਾ ਸਮਾਂ ਹੀ ਨਹੀਂ ਹੈ। ਉਹ 6-8 ਘੰਟੇ ਸੌਂਦੇ ਹਨ ਅਤੇ ਦਿਨ 'ਚ 16-18 ਘੰਟੇ ਕੰਮ ਕਰਦੇ ਹਨ। ਇਸ ਦਰਮਿਆਨ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਉਹ ਇੱਧਰ ਉੱਧਰ ਜਾਣ। ਦੇਖੋ ਇਹ ਵੀਡੀਓ:
View this post on Instagram
ਫਿਲਮੀ ਦੁਨੀਆ 'ਚ ਡੈਬਿਊ
ਦੱਸ ਦਈਏ ਕਿ ਸਾਲ 2023 'ਚ ਸਤਿੰਦਰ ਸਰਤਾਜ ਨੇ ਪੰਜਾਬੀ ਸਿਨੇਮਾ 'ਚ ਡੈਬਿਊ ਕੀਤਾ। ਉਹ ਅਦਾਕਾਰਾ ਨੀਰੂ ਬਾਜਵਾ ਦੇ ਨਾਲ ਫਿਲਮ 'ਕਲੀ ਜੋਟਾ' 'ਚ ਨਜ਼ਰ ਆਏ। ਫਿਲਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਿਲਿਆ। ਹੁਣ ਸਰਤਾਜ ਨੀਰੂ ਬਾਜਵਾ ਨਾਲ ਇੱਕ ਹੋਰ ਪੰਜਾਬੀ ਫਿਲਮ 'ਸ਼ਾਇਰ' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 19 ਅਪ੍ਰੈਲ ਯਾਨਿ ਭਲਕੇ ਰਿਲੀਜ਼ ਹੋਣ ਜਾ ਰਹੀ ਹੈ।