Satinder Sartaaj: ਸਤਿੰਦਰ ਸਰਤਾਜ ਦਾ ਨਵਾਂ ਗਾਣਾ 'ਇੰਟਰਨੈੱਟ' ਰਿਲੀਜ਼, ਸੋਸ਼ਲ ਮੀਡੀਆ ਦੀ ਦੁਨੀਆ 'ਤੇ ਗਾਇਕ ਨੇ ਕੱਸੇ ਤਿੱਖੇ ਤੰਜ
Satinder Sartaaj New Song Internet: ਇੰਟਰਨੈੱਟ ਗੀਤ ਰਾਹੀਂ ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ਦੀ ਦੁਨੀਆ 'ਤੇ ਤੰਜ ਕੱਸੇ ਹਨ। ਇਸ ਗਾਣੇ ਦੀ ਸ਼ੁਰੂਆਤ ਹੀ ਇਸ ਤੋਂ ਹੁੰਦੀ ਹੈ 'ਇੰਟਰਨੈੱਟ 'ਤੇ ਕਿੰਨੇ ਖੁਸ਼ ਨੇ ਲੋਕ, ਸ਼ਾਲਾ ਇਹ ਖੁਸ਼ੀਆਂ ਅਸਲੀ ਹੋਣ
ਅਮੈਲੀਆ ਪੰਜਾਬੀ ਦੀ ਰਿਪੋਰਟ
Satinder Sartaaj New Song Internet Out Now: ਪੰਜਾਬੀ ਗਾਇਕ ਸਤਿੰਦਰ ਸਰਤਾਜ ਹਮੇਸ਼ਾ ਹੀ ਕੁੱਝ ਨਾ ਕੁੱਝ ਵੱਖਰਾ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਗਾਣੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਕਿਉਂਕਿ ਉਹ ਆਪਣੇ ਗਾਣਿਆਂ ਰਾਹੀਂ ਸਮਾਜ ਭਲਾਈ ਦੀਆਂ ਗੱਲਾਂ ਕਰਦੇ ਹਨ। ਹੁਣ ਸਤਿੰਦਰ ਸਰਤਾਜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਪੰਜਾਬੀ ਇੰਡਸਟਰੀ ਦਾ ਹੁਣ ਤੱਕ ਦੇ ਸਭ ਤੋਂ ਬੇਹਤਰੀਨ ਗਾਣਿਆਂ 'ਚੋਂ ਇੱਕ ਹੈ। ਇਸ ਤਰ੍ਹਾਂ ਦਾ ਗਾਣਾ ਕਿਸੇ ਨੇ ਨਾ ਤਾਂ ਅੱਜ ਤੱਕ ਲਿਿਖਿਆ ਤੇ ਸ਼ਾਇਦ ਨਾ ਹੀ ਕੋਈ ਲਿਖ ਸਕੇਗਾ।
ਇੰਟਰਨੈੱਟ ਗੀਤ ਰਾਹੀਂ ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ਦੀ ਦੁਨੀਆ 'ਤੇ ਤਿੱਖੇ ਤੰਜ ਕੱਸੇ ਹਨ। ਸਰਤਾਜ ਦੇ ਇਸ ਗਾਣੇ ਦੀ ਸ਼ੁਰੂਆਤ ਹੀ ਇਸ ਲਾਈਨ ਤੋਂ ਹੁੰਦੀ ਹੈ 'ਇੰਟਰਨੈੱਟ 'ਤੇ ਕਿੰਨੇ ਖੁਸ਼ ਨੇ ਲੋਕ, ਸ਼ਾਲਾ ਇਹ ਖੁਸ਼ੀਆਂ ਅਸਲੀ ਹੋਣ।' ਇਸ ਗਾਣੇ ਦੀ ਹਰੇਕ ਲਾਈਨ ਤੁਹਾਨੂੰ ਸੋਚਣ 'ਤੇ ਮਜਬੂਰ ਕਰਦੀ ਹੈ। ਇਹ ਗਾਣਾ ਅੱਜ ਦੇ ਜ਼ਮਾਨੇ ਦੇ ਲੋਕਾਂ ਲਈ ਖਾਸ ਕਰਕੇ ਨੌਜਵਾਨ ਪੀੜ੍ਹੀ 'ਤੇ ਬਿਲਕੁਲ ਫਿੱਟ ਬੈਠਦਾ ਹੈ, ਜਿਨ੍ਹਾਂ ਦੀ ਦੁਨੀਆ ਸਿਰਫ ਸੋਸ਼ਲ ਮੀਡੀਆ ਤੇ ਰੀਲਜ਼ ਦੇ ਆਲੇ ਦੁਆਲੇ ਘੁੰਮਦੀ ਹੈ।
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਇਸ ਗੀਤ ਰਾਹੀਂ ਸਤਿੰਦਰ ਸਰਤਾਜ ਬਿਲਕੁਲ ਨਿਵੇਕਲਾ ਕਾਨਸੈਪਟ ਲੈਕੇ ਆਏ ਹਨ। ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਸਰਤਾਜ ਨੇ ਆਪਣੇ ਗੀਤ ਰਾਹੀਂ ਸੰਦੇਸ਼ ਦਿੱਤਾ ਹੈ ਕਿ ਬੇਸ਼ੱਕ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਪਰ ਇਨਸਾਨ ਨੂੰ ਇਸ ਤੋਂ ਬਿਨਾਂ ਵੀ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸਤਿੰਦਰ ਸਰਤਾਜ ਨੇ ਹਾਲ ਹੀ 'ਚ ਆਪਣੀ ਫਿਲਮ 'ਸ਼ਾਇਰ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫਿਲਮ ;ਚ ਸਰਤਾਜ ਦੀ ਜੋੜੀ ਇੱਕ ਵਾਰ ਫਿਰ ਤੋਂ ਨੀਰੂ ਬਾਜਵਾ ਨਾਲ ਨਜ਼ਰ ਆਉਣ ਵਾਲੀ ਹੈ।