Harbhajan Mann: ਹਰਭਜਨ ਮਾਨ 9 ਨਵੰਬਰ ਨੂੰ ਫ਼ੈਨਜ਼ ਨੂੰ ਦੇਣ ਜਾ ਰਹੇ ਸਪੈਸ਼ਲ ਸਰਪ੍ਰਾਈਜ਼, ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਪੋਸਟ
Harbhajan Mann Post: ਹੁਣ ਹਰਭਜਨ ਮਾਨ ਨੇ ਇੱਕ ਨਵੀਂ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ
Harbhajan Mann New Post: ਪੰਜਾਬੀ ਗਾਇਕ ਹਰਭਜਨ ਮਾਨ ਦਾ ਨਾਂ ਦੇਸ਼ ਦੁਨੀਆ `ਚ ਮਸ਼ਹੂਰ ਹੈ। ਉਹ ਸਾਫ਼ ਸੁਥਰੀ ਤੇ ਵਿਰਸੇ ਨਾਲ ਜੁੜੀ ਗਾਇਕੀ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਨਾਲ ਹਾਲ ਹੀ ਗਾਇਕ ਨੇ ਖੂਬ ਸੁਰਖੀਆਂ ਬਟੋਰੀਆਂ ਸੀ, ਜਦੋਂ ਉਨ੍ਹਾਂ ਨੇ ਆਸਟਰੇਲੀਆ ਤੇ ਨਿਊ ਜ਼ੀਲੈਂਡ ਦੇ ਸ਼ੋਅਜ਼ `ਚ ਇਤਿਹਾਸ ਰਚਿਆ ਸੀ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਕੁੱਲ 16 ਸ਼ੋਅਜ਼ ਕੀਤੇ ਤੇ ਸਾਰੇ ਹੀ ਸ਼ੋਅਜ਼ ਹਾਊਸਫੁੱਲ ਰਹੇ ਸੀ। ਅਜਿਹਾ ਰਿਕਾਰਡ ਬਣਾਉਣ ਵਾਲੇ ਉਹ ਪਹਿਲੇ ਏਸ਼ੀਅਨ ਕਲਾਕਾਰ ਸੀ।
ਹੁਣ ਹਰਭਜਨ ਮਾਨ ਨੇ ਇੱਕ ਨਵੀਂ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ। ਹਰਭਜਨ ਮਾਨ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਅਤੇ ਕੈਪਸ਼ਨ `ਚ ਲਿਖਿਆ, "ਕੁੱਛ ਖ਼ਾਸ, ਜਾਣੀ ਕਿ 💐🙏🏻 ⤵️ 9 ਨਵੰਬਰ ਨੂੰ ਲੈਕੇ ਆ ਰਿਹਾ ਹਾਂ ਕੁੱਝ ਖਾਸ 🙌🏼।" ਇਸ ਪੋਸਟ ਤੋਂ ਇਹ ਤਾਂ ਸਾਫ਼ ਹੈ ਕਿ ਹਰਭਜਨ ਮਾਨ ਆਪਣੇ ਫ਼ੈਨਜ਼ ਨੂੰ ਸਰਪ੍ਰਾਈਜ਼ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੇ ਫ਼ੈਨਜ਼ ਇਸ ਪੋਸਟ ਤੋਂ ਬਾਅਦ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ।
View this post on Instagram
ਇਸ ਤੋਂ ਇਲਾਵਾ ਮਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਤਸਵੀਰ ਸ਼ੇਅਰ ਕੀਤੀ, ਜਿਸ ਤੇ `9 ਨਵੰਬਰ 2022` ਲਿਖਿਆ ਹੋਇਆ ਹੈ। ਇਸ ਦਾ ਮਤਲਬ ਕਿ ਉਹ ਆਪਣੇ ਫ਼ੈਨਜ਼ ਨੂੰ ਕੋਈ ਵੱਡਾ ਸਰਪ੍ਰਾਈਜ਼ ਦੇਣ ਜਾ ਰਹੇ ਹਨ।
ਦੱਸ ਦਈਏ ਕਿ ਹਰਭਜਨ ਮਾਨ ਨੇ ਹਾਲ ਹੀ `ਚ ਆਸਟਰੇਲੀਆ ਤੇ ਨਿਊਜ਼ੀਲੈਂਡ ਦਾ ਟੂਰ ਕੀਤਾ ਹੈ। ਵੈਸੇ ਉਨ੍ਹਾਂ ਦੇ ਫ਼ੈਨਜ਼ ਇਹ ਵੀ ਅੰਦਾਜ਼ਾ ਲਗਾ ਰਹੇ ਹਨ ਕਿ ਮਾਨ ਆਪਣੇ ਨਵੇਂ ਗੀਤ ਦਾ ਐਲਾਨ ਕਰਨ ਸਕਦੇ ਹਨ, ਕਿਉਂਕਿ ਗਾਇਕ ਨੇ ਲੰਬੇ ਸਮੇਂ ਤੋਂ ਕੋਈ ਗੀਤ ਨਹੀਂ ਕੱਢਿਆ ਹੈ। ਫ਼ੈਨਜ਼ ਦੇ ਦਰਮਿਆਨ ਜ਼ਬਰਦਸਤ ਸਸਪੈਂਸ ਬਣਿਆ ਹੋਇਆ ਹੈ। ਹੁਣ ਹਰਭਜਨ ਮਾਨ 9 ਨਵੰਬਰ ਨੂੰ ਫ਼ੈਨਜ਼ ਨੂੰ ਕੀ ਸਰਪ੍ਰਾਈਜ਼ ਦਿੰਦੇ ਹਨ, ਇਹ ਦੇਖਣਾ ਮਜ਼ੇਦਾਰ ਰਹੇਗਾ।