(Source: ECI/ABP News)
Sharry Mann: ਸ਼ੈਰੀ ਮਾਨ ਨੇ ਪਤਨੀ ਪਰੀਜ਼ਾਦ ਮਾਨ ਨਾਲ ਸ਼ੇਅਰ ਕੀਤੀ ਤਸਵੀਰ, ਫੈਨਜ਼ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ
Sharry Mann Wife: ਸ਼ੈਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਪਤਨੀ ਪਰੀਜ਼ਾਦ ਮਾਨ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦਿਆਂ ਮਾਨ ਨੇ ਫੈਨਜ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ ਹਨ
![Sharry Mann: ਸ਼ੈਰੀ ਮਾਨ ਨੇ ਪਤਨੀ ਪਰੀਜ਼ਾਦ ਮਾਨ ਨਾਲ ਸ਼ੇਅਰ ਕੀਤੀ ਤਸਵੀਰ, ਫੈਨਜ਼ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ punjabi singer sharry mann shares picture with wife parizaad mann greets fans happy new year Sharry Mann: ਸ਼ੈਰੀ ਮਾਨ ਨੇ ਪਤਨੀ ਪਰੀਜ਼ਾਦ ਮਾਨ ਨਾਲ ਸ਼ੇਅਰ ਕੀਤੀ ਤਸਵੀਰ, ਫੈਨਜ਼ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ](https://feeds.abplive.com/onecms/images/uploaded-images/2023/01/02/79d5aef5757ae5f9199ca5a970e907b61672654355471469_original.jpg?impolicy=abp_cdn&imwidth=1200&height=675)
Sharry Mann Shares Picture With Wife: ਪੰਜਾਬੀ ਸਿੰਗਰ ਸ਼ੈਰੀ ਮਾਨ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਸਾਲ 2022 ਸ਼ੈਰੀ ਮਾਨ ਲਈ ਜ਼ਿਆਦਾ ਵਧੀਆ ਨਹੀਂ ਰਿਹਾ ਸੀ। ਮਾਨ ਲਈ ਇਹ ਸਾਲ ਵਿਵਾਦਾਂ ਨਾਲ ਭਰਿਆ ਹੋਇਆ ਰਿਹਾ। ਇਸ ਦੇ ਨਾਲ ਨਾਲ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਵੀ ਖੂਬ ਚਰਚਾ ਦਾ ਵਿਸ਼ਾ ਬਣੀਆਂ। ਹੁਣ ਗਾਇਕ ਦੀ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਦੀ ਨਜ਼ਰ ਆ ਰਹੀ ਹੈ।
ਸ਼ੈਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਪਤਨੀ ਪਰੀਜ਼ਾਦ ਮਾਨ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦਿਆਂ ਮਾਨ ਨੇ ਫੈਨਜ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ ਹਨ। ਤਸਵੀਰ ਸ਼ੇਅਰ ਕਰਦਿਆਂ ਸ਼ੈਰੀ ਮਾਨ ਨੇ ਕੈਪਸ਼ਨ 'ਚ ਲਿਖਿਆ, 'ਮਾਨ ਪਰਿਵਾਰ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਇਸ ਸਾਲ ਕੋਈ ਸੰਕਲਪ ਨਹੀਂ, ਕਿਉਂਕਿ ਸੰਕਲਪ (ਰੈਜ਼ੋਲਿਊਸ਼ਨ) ਮੇਰੇ ਕੰਮ 'ਚ ਦਿਸਣਗੇ। ਸਾਰਿਆਂ ਨੂੰ ਨਵਾਂ ਸਾਲ 2023 ਮੁਬਾਰਕ।'
View this post on Instagram
ਸ਼ੈਰੀ ਮਾਨ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ। ਸ਼ੈਰੀ ਮਾਨ ਦੀ ਇਸ ਤਸਵੀਰ ;ਤੇ ਢਾਈ ਲੱਖ ਦੇ ਕਰੀਬ ਲਾਈਕ ਹਨ ਤੇ ਹਜ਼ਾਰਾਂ ਕਮੈਂਟਸ ਹਨ। ਸ਼ੈਰੀ ਮਾਨ ਦੀ ਪਤਨੀ ਦੀ ਗੱਲ ਕਰੀਏ ਤਾਂ ਉਹ ਪਾਕਿਸਤਾਨੀ ਹੈ। ਉਸ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ। ਉਸ ਨੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਅਤੇ ਉੱਚ ਸਿੱਖਿਆ ਕੈਨੇਡਾ ਤੋਂ ਹਾਸਲ ਕੀਤੀ। ਕੈਨੇਡਾ 'ਚ ਉਸ ਨੇ ਐਕਟਿੰਗ ਦੇ ਕਰੀਅਰ 'ਚ ਕਾਫੀ ਨਾਮ ਕਮਾਇਆ ਸੀ। ਉੱਥੇ ਹੀ ਪਰੀਜ਼ਾਦ ਦੀ ਮੁਲਾਕਾਤ ਸ਼ੈਰੀ ਨਾਲ ਹੋਈ ਸੀ। ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਸ਼ੈਰੀ ਨਾਲ ਵਿਆਹ ਤੋਂ ਬਾਅਦ ਉਹ ਕਾਫੀ ਜ਼ਿਆਦਾ ਲਾਈਮਲਾਈਟ 'ਚ ਆ ਗਈ ਸੀ।
ਵਰਕਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੀਵਾਲੀ ਮੌਕੇ ਸ਼ੈਰੀ ਮਾਨ ਨੇ ਆਪਣਾ ਗਾਣਾ 'ਟੁੱਟਾ ਦਿਲ' ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)