![ABP Premium](https://cdn.abplive.com/imagebank/Premium-ad-Icon.png)
Sharry Mann: ਪੰਜਾਬੀ ਗਾਇਕ ਸ਼ੈਰੀ ਮਾਨ ਭਾਰੀ ਬਰਫਬਾਰੀ ਤੋਂ ਹੋਏ ਪਰੇਸ਼ਾਨ, ਵੀਡੀਓ ਸ਼ੇਅਰ ਕਰ ਬੋਲੇ- 'ਬਰਫ ਫੋਟੋਆਂ 'ਚ ਹੀ ਵਧੀਆ ਲੱਗਦੀ'
Sharry Mann Video: ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਬਰਫਬਾਰੀ ਕਰਕੇ ਪਰੇਸ਼ਾਨ ਨਜ਼ਰ ਆ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਇਹ ਵੀ ਬੋਲਿਆ ਕਿ ਬਰਫ ਸਿਰਫ ਫੋਟੋਆਂ ;ਚ ਹੀ ਚੰਗੀ ਲੱਗਦੀ ਹੈ।
![Sharry Mann: ਪੰਜਾਬੀ ਗਾਇਕ ਸ਼ੈਰੀ ਮਾਨ ਭਾਰੀ ਬਰਫਬਾਰੀ ਤੋਂ ਹੋਏ ਪਰੇਸ਼ਾਨ, ਵੀਡੀਓ ਸ਼ੇਅਰ ਕਰ ਬੋਲੇ- 'ਬਰਫ ਫੋਟੋਆਂ 'ਚ ਹੀ ਵਧੀਆ ਲੱਗਦੀ' punjabi singer sharry mann shares video on social media lifting snow with machine watch here Sharry Mann: ਪੰਜਾਬੀ ਗਾਇਕ ਸ਼ੈਰੀ ਮਾਨ ਭਾਰੀ ਬਰਫਬਾਰੀ ਤੋਂ ਹੋਏ ਪਰੇਸ਼ਾਨ, ਵੀਡੀਓ ਸ਼ੇਅਰ ਕਰ ਬੋਲੇ- 'ਬਰਫ ਫੋਟੋਆਂ 'ਚ ਹੀ ਵਧੀਆ ਲੱਗਦੀ'](https://feeds.abplive.com/onecms/images/uploaded-images/2024/01/22/b5b46872b4e1d794f3c0c206ef6782081705934659912469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Sharry Mann Video: ਪੰਜਾਬੀ ਸਿੰਗਰ ਸ਼ੈਰੀ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਗਾਇਕ ਨੇ ਹਾਲ ਹੀ 'ਚ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਹੈ। ਇਸ ਮੌਕੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਪਰੀਜ਼ਾਦ ਨਾਲ ਸੋਸ਼ਲ ਮੀਡੀਆ 'ਤੇ ਬੇਹੱਦ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਇਸ ਤੋਂ ਬਾਅਦ ਹੁਣ ਗਾਇਕ ਦਾ ਇੱਕ ਹੋਰ ਵੀਡੀਓ ਚਰਚਾ ਦਾ ਵਿਸ਼ਾ ਬਣ ਰਿਹਾ ਹੈ।
ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਬਰਫਬਾਰੀ ਕਰਕੇ ਪਰੇਸ਼ਾਨ ਨਜ਼ਰ ਆ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਇਹ ਵੀ ਬੋਲਿਆ ਕਿ ਬਰਫ ਸਿਰਫ ਫੋਟੋਆਂ ;ਚ ਹੀ ਚੰਗੀ ਲੱਗਦੀ ਹੈ। ਵੀਡੀਓ 'ਚ ਸ਼ੈਰੀ ਦੇ ਘਰ ਦੇ ਬਾਹਰ ਬਰਫ ਜਮਾਂ ਹੋਈ ਨਜ਼ਰ ਆ ਰਹੀ ਹੈ। ਗਾਇਕ ਖੁਦ ਮਸ਼ੀਨ ਨਾਲ ਬਰਫ ਨੂੰ ਹਟਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸ਼ੈਰੀ ਨੇ ਕਿਹਾ, 'ਬਰਫ ਸਿਰਫ ਫੋਟੋਆਂ 'ਚ ਹੀ ਚੰਗੀ ਲੱਗਦੀ ਆ, ਜਦੋਂ ਹਟਾਉਣੀ ਪੈਂਦੀ ਫਿਰ ਪਤਾ ਲੱਗਦਾ।' ਦੇਖੋ ਇਹ ਵੀਡੀਓ:
View this post on Instagram
ਫੈਨਜ਼ ਨੇ ਕੀਤੇ ਮਜ਼ਾਕੀਆ ਕਮੈਂਟਸ
ਸ਼ੈਰੀ ਮਾਨ ਦੀ ਇਸ ਵੀਡੀਓ 'ਤੇ ਫੈਨਜ਼ ਨੇ ਖੁੱਲ੍ਹ ਕੇ ਕਮੈਂਟ ਕੀਤੇ। ਇੱਕ ਸ਼ਖਸ ਨੇ ਕਿਹਾ, 'ਕੋਚ ਸਾਬ੍ਹ ਆਪ ਮੂਹਰੇ ਹੋਏ ਆਂ।' ਇੱਕ ਹੋਰ ਯੂਜ਼ ਨੇ ਲਿਿਖਿਆ, 'ਲੱਗਦਾ ਤੁਸੀਂ ਵੀ ਪਹਿਲੀ ਵਾਰ ਚੁੱਕਣ ਲੱਗੇ ਬਰਫ, ਜਿਵੇਂ ਚੁੱਕ ਰਹੇ ਹੋ ਉਸ ਤਰੀਕੇ ਤੋਂ ਪਤਾ ਲੱਗਦਾ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦਾ ਸਭ ਤੋਂ ਅਮੀਰ ਗਾਇਕ ਹੈ। ਉਹ 73 ਮਿਲੀਅਨ ਜਾਇਦਾਦ ਦਾ ਮਾਲਕ ਹੈ। ਇੰਨੀਂ ਜਾਇਦਾਦ ਹੋਣ ਦੇ ਬਾਵਜੂਦ ਗਾਇਕ ਸਾਦਗੀ ਨਾਲ ਜ਼ਿੰਦਗੀ ਜਿਉਣਾ ਪਸੰਦ ਕਰਦਾ ਹੈ। ਇਸ ਦੇ ਨਾਲ ਉਹ ਹੋਰਨਾਂ ਕਲਾਕਾਰਾਂ ਵਾਂਗ ਆਪਣੀ ਲਗਜ਼ਰੀ ਲਾਈਫ ਦੀ ਕਦੇ ਫੁਕਰੀ ਵੀ ਨਹੀਂ ਮਾਰਦਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)