Ram Mandir: ਰਾਮ ਭਗਤੀ 'ਚ ਲੀਨ ਨਜ਼ਰ ਆਏ ਪੰਜਾਬੀ ਕਲਾਕਾਰ, ਪੋਸਟਾਂ ਸ਼ੇਅਰ ਕਰ ਫੈਨਜ਼ ਨੂੰ ਪ੍ਰਾਣ ਪ੍ਰਤਿਸ਼ਠਾ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
Pollywood News: ਸਰਗੁਣ ਮਹਿਤਾ ਭਾਵੇਂ ਅਯੁੱਧਿਆ ਰਾਮ ਮੰਦਰ ਨਹੀਂ ਜਾ ਸਕੀ, ਪਰ ਉਸ ਨੇ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪ੍ਰਾਣ ਪ੍ਰਤਿਸ਼ਠਾ ਦਿਹਾੜੇ ਦੀ ਖੁਸ਼ੀ ਫੈਨਜ਼ ਨਾਲ ਸਾਂਝੀ ਕਰ ਰਹੀ ਹੈ। ਦੇਖੋ ਉਸ ਦੀ ਪੋਸਟ:
ਅਮੈਲੀਆ ਪੰਜਾਬੀ ਦੀ ਰਿਪੋਰਟ
Punjabi Stars Celebrate Pran Pratishtha Day: 22 ਜਨਵਰੀ ਨੂੰ ਪੂਰੇ ਦੇਸ਼ 'ਚ ਦੀਵਾਲੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਕਿਉਂਕਿ ਰਾਮ ਲੱਲਾ ਅਯੋਧਿਆ 'ਚ ਪਧਾਰੇ ਹਨ। ਇਸ ਮੌਕੇ ਬਾਲੀਵੁੱਡ ਤੋਂ ਲੈਕੇ ਖੇਡ ਤੇ ਸਿਆਸੀ ਹਸਤੀਆਂ ਨੇ ਵੀ ਅਯੋਧਿਆ ਰਾਮ ਮੰਦਰ ਹਾਜ਼ਰੀ ਲਵਾਈ। ਇਸ ਦਰਮਿਆਨ ਪੰਜਾਬੀ ਕਲਾਕਾਰ ਵੀ ਰਾਮ ਭਗਤੀ 'ਚ ਲੀਨ ਨਜ਼ਰ ਆ ਰਹੇ ਹਨ। ਸਰਗੁਣ ਮਹਿਤਾ ਤੋਂ ਬੀ ਪਰਾਕ ਨੇ ਫੈਨਜ਼ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਮੌਕੇ ਸੈਲੇਬਸ ਨੇ ਸੋਸ਼ਲ ਮੀਡੀਆ 'ਤੇ ਖਾਸ ਪੋਸਟਾਂ ਸ਼ੇਅਰ ਕੀਤੀਆਂ।
ਸਰਗੁਣ ਮਹਿਤਾ
ਸਰਗੁਣ ਮਹਿਤਾ ਭਾਵੇਂ ਅਯੁੱਧਿਆ ਰਾਮ ਮੰਦਰ ਨਹੀਂ ਜਾ ਸਕੀ, ਪਰ ਉਸ ਨੇ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਪ੍ਰਾਣ ਪ੍ਰਤਿਸ਼ਠਾ ਦਿਹਾੜੇ ਦੀ ਖੁਸ਼ੀ ਫੈਨਜ਼ ਨਾਲ ਸਾਂਝੀ ਕਰ ਰਹੀ ਹੈ। ਦੇਖੋ ਉਸ ਦੀ ਪੋਸਟ:
ਬੀ ਪਰਾਕ
22 ਜਨਵਰੀ ਨੂੰ ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਵੀ ਰਾਮ ਭਗਤੀ 'ਚ ਲੀਨ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਖਾਸ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਹ ਰਾਮ ਭਗਤੀ 'ਚ ਗਵਾਚੇ ਨਜ਼ਰ ਆਏ।
View this post on Instagram
ਰੌਸ਼ਨ ਪ੍ਰਿੰਸ
ਰੌਸ਼ਨ ਪ੍ਰਿੰਸ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਕਿ ਗਾਇਕ ਨੇ ਆਪਣਾ ਗਾਇਕ ਦਾ ਕਰੀਅਰ ਛੱਡ ਭਜਨ ਗਾਇਕੀ ਨੂੰ ਅਪਣਾ ਲਿਆ ਹੈ। ਉਹ ਅਕਸਰ ਹੀ ਭਗਵਾਨ ਦੀ ਭਗਤੀ 'ਚ ਲੀਨ ਨਜ਼ਰ ਆਉਂਦੇ ਰਹਿੰਦੇ ਹਨ। ਰੌਸ਼ਨ ਪ੍ਰਿੰਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਖਾਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਰਾਮ ਭਗਤੀ 'ਚ ਲੀਨ ਨਜ਼ਰ ਆ ਰਹੇ ਹਨ।
View this post on Instagram
ਅਨਮੋਲ ਕਵਾਤਰਾ
ਅਨਮੋਲ ਕਵਾਤਰਾ ਇਸ ਸਮੇਂ ਅੰਬਾਲਾ 'ਚ ਹੈ, ਉੱਥੇ ਉਸ ਨੇ ਇੱਕ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਇਸ ਦਰਮਿਆਨ ਉਸ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਤੇ ਖੁਸ਼ੀ ਜ਼ਾਹਰ ਕੀਤੀ। ਇਹੀ ਨਹੀਂ ਉਹ ਭਗਵਾਨ ਰਾਮ ਬਾਰੇ ਗੱਲ ਕਰਦਾ ਭਾਵੁਕ ਹੋ ਗਿਆ।
View this post on Instagram