(Source: ECI/ABP News)
'ਗਾਲ ਨੀ ਕੱਢਣੀ' ਫੇਮ Parmish Verma ਨੂੰ Sharry Mann ਨੇ ਲਾਈਵ ਹੋ ਕੱਢੀਆਂ ਗਾਲਾਂ, ਵੇਖੋ ਵੀਡੀਓ
ਪੰਜਾਬ ਗਾਇਕ ਸ਼ੈਰੀ ਮਾਨ (Sharry Mann) ਨੇ ਪਰਮੀਸ਼ ਵਰਮਾਂ ਨੂੰ ਗਾਲਾਂ ਕੱਢੀਆਂ ਹਨ।ਸ਼ੈਰੀ ਮਾਨ ਪਰਮੀਸ਼ ਵਰਮਾ ਦੇ ਵਿਆਹ ਤੇ ਗਿਆ ਸੀ।ਜਿਸ ਮਗਰੋਂ ਉਹ ਥੋੜਾ ਖਫ਼ਾ ਸੀ ਕਿਉਂਕਿ ਪਰਮੀਸ਼ ਦੇ ਵਿਆਹ 'ਤੇ ਉਸਦਾ ਫੋਨਾ ਬਾਹਰ ਹੀ ਰਖਾ ਲਿਆ ਗਿਆ ਸੀ।
!['ਗਾਲ ਨੀ ਕੱਢਣੀ' ਫੇਮ Parmish Verma ਨੂੰ Sharry Mann ਨੇ ਲਾਈਵ ਹੋ ਕੱਢੀਆਂ ਗਾਲਾਂ, ਵੇਖੋ ਵੀਡੀਓ Punjabi Singer Sharry Mann slams Parmish Verma live on Facebook after Wedding, watch video 'ਗਾਲ ਨੀ ਕੱਢਣੀ' ਫੇਮ Parmish Verma ਨੂੰ Sharry Mann ਨੇ ਲਾਈਵ ਹੋ ਕੱਢੀਆਂ ਗਾਲਾਂ, ਵੇਖੋ ਵੀਡੀਓ](https://feeds.abplive.com/onecms/images/uploaded-images/2021/10/19/7438b2ddb54e2c07ef216fec6812f2ec_original.png?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਗਾਇਕ ਸ਼ੈਰੀ ਮਾਨ (Sharry Mann) ਨੇ ਪਰਮੀਸ਼ ਵਰਮਾਂ ਨੂੰ ਗਾਲਾਂ ਕੱਢੀਆਂ ਹਨ।ਸ਼ੈਰੀ ਮਾਨ ਪਰਮੀਸ਼ ਵਰਮਾ ਦੇ ਵਿਆਹ ਤੇ ਗਿਆ ਸੀ।ਜਿਸ ਮਗਰੋਂ ਉਹ ਥੋੜਾ ਖਫ਼ਾ ਸੀ ਕਿਉਂਕਿ ਪਰਮੀਸ਼ ਦੇ ਵਿਆਹ 'ਤੇ ਉਸਦਾ ਫੋਨਾ ਬਾਹਰ ਹੀ ਰਖਾ ਲਿਆ ਗਿਆ ਸੀ।ਪਰਮੀਸ਼ ਨੇ ਸ਼ੈਰੀ ਨਾਲ ਮੁਲਾਕਾਤ ਵੀ ਨਹੀਂ ਕੀਤੀ ਜਿਸ ਮਗਰੋਂ ਹੁਣ ਫੇਸਬੁੱਕ 'ਤੇ ਲਾਇਵ ਹੋ ਕੇ ਪਰਮੀਸ਼ ਨੂੰ ਗਾਲਾਂ ਕੱਢੀਆਂ ਹਨ।
ਪੰਜਾਬੀ ਫ਼ਿਲਮ ਉਦਯੋਗ ਦੇ ‘ਚੈਂਪੀਅਨ’ ਪਰਮੀਸ਼ ਵਰਮਾ ਨੇ ਆਪਣੀ ਗਰਲ ਫ਼੍ਰੈਂਡ ਗੁਨੀਤ ਗਰੇਵਾਲ ਉਰਫ਼ ਗੀਤ ਗਰੇਵਾਲ ਨਾਲ ਵਿਆਹ ਕਰਵਾ ਲਿਆ ਹੈ।ਪਰਮੀਸ਼ ਵਰਮਾ ਨੇ ਲਗਪਗ 3 ਸਾਲ ਪਹਿਲਾਂ ਆਪਣੇ ਗੀਤ ‘ਸ਼ੜਾ’ ਨਾਲ ਪਹਿਲੀ ਵਾਰ ਦਰਸ਼ਕਾਂ ਦੇ ਰੂਬਰੂ ਹੋਏ ਸੀ। ਤਦ ਹਰੇਕ ਛੜੇ ਦੀ ਇਹ ਆਸ ਮਜ਼ਬੂਤ ਹੋ ਗਈ ਸੀ ਕਿ ਉਹ ਛੇਤੀ ਹੀ ਛੜਾ ਯੂਨੀਅਨ ਤੋਂ ਅਸਤੀਫ਼ਾ ਦੇ ਦੇਣਗੇ।
ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਨੇ ਹੁਣ ਸੋਸ਼ਲ ਮੀਡੀਆ ਉੱਤੇ ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਉਨ੍ਹਾਂ ਨਾਲ ਕੈਪਸ਼ਨ ਲਿਖੀ ਹੈ ‘The Beginning of Forever’ ਭਾਵ ‘ਸਦੀਵੀ ਸਾਥ ਦੀ ਸ਼ੁਰੂਆਤ’। ਇਨ੍ਹਾਂ ਤਸਵੀਰਾਂ ਤੋਂ ਹੀ ਫ਼ੈਨਜ਼ ਨੂੰ ਪਰਮੀਸ਼ ਵਰਮਾ ਦੀ ਮੰਗਣੀ ਦਾ ਪਤਾ ਲੱਗਾ ਹੈ।
9 ਮਈ, 2021 ਨੂੰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਅਪਲੋਡ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨਾਲ ਇੱਕ ਔਰਤ ਵਿਖਾਈ ਦੇ ਰਹੀ ਸੀ ਪਰ ਪਤਾ ਨਹੀਂ ਲੱਗ ਰਿਹਾ ਕਿ ਉਹ ਕੌਣ ਹੈ। ਫਿਰ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣ ਲੱਗੀਆਂ ਤੇ ਕੁਝ ਨੇ ਕਿਹਾ ਕਿ ਪਰਮੀਸ਼ ਨੇ ਇਹ ਤਸਵੀਰ ਅਪਲੋਡ ਕਰ ਕੇ ਸਿਰਫ਼ ਮਜ਼ਾਕ ਕੀਤਾ ਹੈ।
ਕੁਝ ਦਾ ਮੰਨਣਾ ਸੀ ਕਿ ਸ਼ਾਇਦ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦਾ ਕੋਈ ਦ੍ਰਿਸ਼ ਹੋਵੇ। ਕੁਝ ਖੋਜੀ ਫ਼ੈਨਜ਼ ਦਾ ਇਹ ਵੀ ਕਹਿਣਾ ਸੀ ਕਿ ਇਹ ਜ਼ਰੂਰ ਪਰਮੀਸ਼ ਦੀ ਗਰਲ ਫ਼੍ਰੈਂਡ ਹੋਵੇਗੀ ਤੇ ਇਹ ਖੋਜੀ ਫ਼ੈਨਜ਼ ਹੀ ਸਹੀ ਸਿੱਧ ਹੋਏ।
ਪਹਿਲਾਂ ਤਾਂ ਪਰਮੀਸ਼ ਸੰਕੇਤ ਦਿੰਦੇ ਰਹੇ ਤੇ ਆਖ਼ਰ 20 ਅਗਸਤ, 2021 ਨੂੰ ਉਨ੍ਹਾਂ ਜੱਗ ਜ਼ਾਹਿਰ ਕਰ ਹੀ ਦਿੱਤਾ ਕਿ ਉਹ ਗੀਤ ਗਰੇਵਾਲ ਨਾਲ ਰਿਲਸ਼ਨਸ਼ਿਪ ਵਿੱਚ ਹਨ। ਸੋਸ਼ਲ ਮੀਡਆ ਪੋਸਟ ਰਾਹੀਂ ਉਨ੍ਹਾਂ ਦਾ ਸਬੰਧ ਜ਼ਾਹਿਰ ਹੋਇਆ। ਅੱਜ ਇਸ ਜੋੜੀ ਨੇ ਬਾਕਾਇਦਾ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਗੁਨੀਤ ਗਰੇਵਾਲ ਨੂੰ ਜ਼ਿਆਦਾਤਰ ਗੀਤ ਗਰੇਵਾਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਤੇ ਉਹ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਿਆਸੀ ਆਗੂ ਹਨ ਤੇ ਕੈਨੇਡਾ ਦੀਆਂ ਫ਼ੈਡਰਲ ਚੋਣਾਂ 2021 ਵਿੱਚ ਉਹ ਮਿਸ਼ਨ-ਮੈਟਸਕੀ-ਫ਼੍ਰੇਜ਼ਰ-ਕੈਨਯੌਨ ਸੰਸਦੀ ਸੀਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਖੜ੍ਹੇ ਹੋਏ ਸਨ ਪਰ ਉਹ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬ੍ਰੈਡ ਵਿਸ ਤੋਂ 8,000 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)