Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਚੋਰਨੀ' ਚਰਚਾ 'ਚ, ਵੀਡੀਓ 'ਚ ਮੂਸਾ ਜੱਟ ਦੀ ਝਲਕ ਦੇਖ ਬੋਲੇ ਫੈਨਜ਼- ਕਲਮ ਨਹੀਂ ਰੁਕਣੀ...
Sidhu Moose Wala New Song Chorni Video Out: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਪਰ ਉਹ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ
Sidhu Moose Wala New Song Chorni Video Out: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਪਰ ਉਹ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਉਸ ਦੇ ਮਰਨ ਤੋਂ ਬਾਅਦ ਵੀ ਲਗਾਤਾਰ ਸਿੱਧੂ ਦੇ ਗਾਣੇ ਰਿਲੀਜ਼ ਹੋ ਰਹੇ ਹਨ। ਇਸ ਵਿਚਾਲੇ ਸਿੱਧੂ ਦਾ ਇੱਕ ਹੋਰ ਨਵਾਂ ਗਾਣਾ 'ਚੋਰਨੀ' ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਸਾਰ ਹੀ ਗਾਣੇ ਨੂੰ ਜ਼ਬਰਦਸਤ ਵਿਊਜ਼ ਮਿਲੇ ਹਨ। ਇਸ ਵਿਚਾਲੇ ਹੀ ਗੀਤ ਦਾ ਵੀਡੀਓ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਵੀਡੀਓ ਵਿੱਚ ਤੁਸੀ ਸਿੱਧੂ ਮੂਸੇਵਾਲਾ ਨੂੰ ਖੁਦ ਐਕਟ ਕਰਦੇ ਹੋਏ ਦੇਖ ਸਕਦੇ ਹੋ। ਜਿਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਸਿੱਧੂ ਨੂੰ ਗੀਤ ਵਿੱਚ ਵੇਖ ਦਰਸ਼ਕ ਵੀ ਭਾਵੁਕ ਹੋ ਰਹੇ ਹਨ।
View this post on Instagram
ਦੱਸ ਦੇਈਏ ਕਿ ਸਿੱਧੂ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇਸਦਾ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਚੋਰਨੀ ਆਊਟ ਨਾਓ ਲਿਖਿਆ ਗਿਆ ਹੈ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸਕ ਭਾਵੁਕ ਹੋਣ ਦੇ ਨਾਲ-ਨਾਲ ਬੇਹੱਦ ਖੁਸ਼ ਹੋ ਰਹੇ ਹਨ। ਇਸ ਵਿੱਚ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀ ਸਿੱਧੂ ਮੂਸੇਵਾਲਾ ਦੀ ਝਲਕ ਦੇਖ ਰਹੇ ਹੋ। ਪ੍ਰਸ਼ੰਸਕ ਕਮੈਂਟ ਕਰ ਲਗਾਤਾਰ ਇਸ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਏਸ ਜਨਮ ਚ ਹੋਣੀ ਨਹੀਓ ਰੀਸ ਜੱਟ ਦੀ... ਇੱਕ ਹੋਰ ਫੈਨ ਨੇ ਲਿਖਦੇ ਹੋਏ ਕਿਹਾ 'ਕਲਮ ਨਹੀਂ ਰੁਕਣੀ, ਲਵ ਯੂ ਜੱਟਾ' ਦੱਸ ਦੇਈਏ ਕਿ ਗੀਤ ਦੇ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਆਪਣਾ ਪਿਆਰ ਬਰਸਾ ਰਹੇ ਹਨ। ਤੁਸੀ ਵੀ ਵੇਖੋ ਗੀਤ ਦਾ ਧਮਾਕੇਦਾਰ ਵੀਡੀਓ...
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਮਰਨ ਤੋਂ ਇਹ ਉਸ ਦਾ ਚੌਥਾ ਗਾਣਾ ਰਿਲੀਜ਼ ਹੋਇਆ ਹੈ। ਸਿੱਧੂ ਦਾ ਪਰਿਵਾਰ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਦੀ ਜੰਗ ਲੜ੍ਹ ਰਿਹਾ ਹੈ। ਇਸ ਮੌਕੇ ਨਾ ਸਿਰਫ ਪਰਿਵਾਰ ਸਗੋਂ ਫਿਲਮ ਇੰਡਸਟਰੀ ਦੇ ਸਿਤਾਰੇ ਅਤੇ ਪ੍ਰਸ਼ੰਸਕ ਵੀ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ।