SIngga: ਪੰਜਾਬੀ ਗਾਇਕ ਸਿੰਗਾ ਨੇ ਪੰਜਾਬ ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ, ਕਿਹਾ- 'ਪਰਚਾ ਰੱਦ ਕਰਨ ਲਈ ਮੇਰੇ ਤੋਂ ਮੰਗੇ 10 ਲੱਖ'
Punjabi Singer Singga: ਸਿੰਗਾ ਨੇ ਪੰਜਾਬ ਪੁਲਿਸ ਅਤੇ ਹਾਈਕੋਰਟ ਦੇ ਵਕੀਲ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ। ਸਿੰਗਾ ਨੇ ਖੁਦ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਇਸ ਬਾਰੇ ਖੁਲਾਸਾ ਕੀਤਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Singga Allegations On Punjab Police And Hight Court Lawyer: ਪੰਜਾਬੀ ਗਾਇਕ ਸਿੰਗਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਤੁਹਾਨੂੰ ਯਾਦ ਹੋਏਗਾ ਕਿ 2-3 ਮਹੀਨੇ ਪਹਿਲਾਂ ਪੰਜਾਬੀ ਗਾਇਕ ਖਿਲਾਫ 294 ਤੇ 295 ਏ ਦਾ ਪਰਚਾ ਦਰਜ ਹੋਇਆ ਸੀ। ਇਹ ਪਰਚਾ ਗਾਣੇ 'ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਤੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਲਈ ਕੀਤਾ ਗਿਆ ਸੀ।
ਹੁਣ ਇਸ ਮਾਮਲੇ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸਿੰਗਾ ਨੇ ਪੰਜਾਬ ਪੁਲਿਸ ਅਤੇ ਹਾਈਕੋਰਟ ਦੇ ਵਕੀਲ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ। ਸਿੰਗਾ ਨੇ ਖੁਦ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਇਸ ਬਾਰੇ ਖੁਲਾਸਾ ਕੀਤਾ ਹੈ। 9 ਮਿੰਟਾਂ ਦੇ ਲਾਈਵ 'ਚ ਸਿੰਗਾ ਨੇ ਕਿਹਾ ਕਿ 'ਪੰਜਾਬ ਪੁਲਿਸ ਨੇ ਉਸ ;ਤੇ ਪਹਿਲਾਂ 294 ਤੇ 295ਏ ਝੂਠਾ ਪਰਚਾ ਦਰਜ ਕੀਤਾ, ਫਿਰ ਪਰਚਾ ਰੱਦ ਕਰਨ ਲਈ 10 ਲੱਖ ਰੁਪਏ ਵੀ ਮੰਗੇ। ਇਸ ਵਿੱਚ ਹਾਈਕੋਰਟ ਦਾ ਵਕੀਲ ਵੀ ਸ਼ਾਮਲ ਹੈ।'
ਪਿਤਾ ਨੇ ਸਿੰਗਾ ਨੂੰ ਬੁਰਾ ਭਲਾ ਕਿਹਾ!
ਸਿੰਗਾ ਨੇ ਆਪਣੇ ਲਾਈਵ 'ਚ ਇਹ ਵੀ ਕਿਹਾ ਕਿ ਉਸ ਖਿਲਾਫ ਪਰਚੇ ਦਰਜ ਕਰਨ ਦਾ ਉਸ ਦੇ ਨਾਲੋਂ ਜ਼ਿਆਂਦਾ ਨੁਕਸਾਨ ਉਸ ਦੇ ਪਰਿਵਾਰ ਨੂੰ ਹੋਇਆ ਹੈ। ਸਭ ਤੋਂ ਜ਼ਿਆਦਾ ਪਰੇਸ਼ਾ ਉਸ ਦੇ ਪਿਤਾ ਹੋਏ ਹਨ, ਜਿਨ੍ਹਾਂ ਨੇ ਸਿੰਗਾ ਨੂੰ ਇਹ ਤੱਕ ਕਹਿ ਦਿੱਤਾ ਕਿ 'ਜੇ ਤੂੰ ਮਰ ਜਾਂਦਾ ਤਾਂ ਵਧੀਆ ਹੁੰਦਾ।'
ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾਂ: ਸਿੰਗਾ
ਸਿੰਗਾ ਆਪਣੇ ਲਾਈਵ ਦੌਰਾਨ ਭਾਵੁਕ ਹੋ ਗਿਆ। ਉਸ ਨੇ ਨਮ ਅੱਖਾਂ ਨਾਲ ਕਿਹਾ ਕਿ ਉਹ ਹਰ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਕਦੇ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦਾ। ਪਰ ਉਸ ਕੋਲੋਂ ਪੈਸੇ ਠੱਗਣ ਲਈ ਧੱਕੇ ਨਾਲ ਉਸ ਖਿਲਾਫ ਪਰਚੇ ਦਰਜ ਕੀਤੇ ਗਏ।
ਸੀਐਮ ਮਾਨ ਤੋਂ ਲਗਾਈ ਗੁਹਾਰ
ਸਿੰਗਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੂੰ ਅਪੀਲ ਕੀਤੀ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਦੇਖੋ ਸਿੰਗਾ ਦਾ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਿੰਗਾ 'ਤੇ ਅਗਸਤ ਮਹੀਨੇ 'ਚ ਐਫਆਈਆਰ ਦਰਜ ਹੋਈ ਸੀ। ਉਸ ਤੋਂ 4 ਮਹੀਨੇ ਬਾਅਦ ਹੁਣ ਸਿੰਗਾ ਨੇ ਆਪਣਾ ਪੱਖ ਰੱਖਿਆ ਹੈ। ਹੁਣ ਦੇਖਣਾ ਇਹ ਹੈ ਕਿ ਸਿੰਗਾ ਦੇ ਇਲਜ਼ਾਮਾਂ 'ਚ ਕਿੰਨੀ ਸੱਚਾਈ ਹੈ।