Sunanda Sharma: ਸੁਨੰਦਾ ਸ਼ਰਮਾ ਦੇ ਪਿਤਾ ਦਾ ਦੇਹਾਂਤ, ਐਮੀ ਵਿਰਕ ਤੋਂ ਮਿਸ ਪੂਜਾ ਤੱਕ ਪੰਜਾਬੀ ਕਲਾਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
Sunanda Sharma Father Death: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀ। ਉਨ੍ਹਾਂ ਨੇ 1 ਮਾਰਚ ਨੂੰ ਆਖਰੀ ਸਾਹ ਲਏ।
Sunanda Sharma Father Death: ਪੰਜਾਬੀ ਇੰਡਸਟਰੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਆ ਰਹੀ ਹੈ। ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀ। ਉਨ੍ਹਾਂ ਨੇ 1 ਮਾਰਚ ਨੂੰ ਆਖਰੀ ਸਾਹ ਲਏ। ਸੁਨੰਦਾ ਸ਼ਰਮਾ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਸਭ ਨੂੰ ਦਿੱਤੀ।
ਸੁਨੰਦਾ ਸ਼ਰਮਾ ਨੇ ਇੱਕ ਬੇਹੱਦ ਭਾਵੁਕ ਕਰਨ ਵਾਲੀ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਉਸ ਨੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਹ ਆਪਣੇ ਪਿਤਾ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਤੇ ਸੰਦੇਸ਼ ਲਿਿਖਿਆ ਹੋਇਆ ਹੈ, 'ਕਾਸ਼ ਆਰਆਈਪੀ ਦਾ ਮਤਲਬ ਰਿਟਰਨ ਇਫ ਪੌਸਿਬਲ (ਜੇ ਹੋ ਸਕੇ ਤਾਂ ਵਾਪਸ ਆ ਜਾਓ) ਹੁੰਦਾ।' ਇਸ ਦੇ ਨਾਲ ਹੀ ਸੁਨੰਦਾ ਨੇ ਟੁੱਟੇ ਦਿਲ ਵਾਲੀ ਇਮੋਜੀ ਵੀ ਸ਼ੇਅਰ ਕੀਤੀ।
View this post on Instagram
ਸੁਨੰਦਾ ਦੀ ਇਸ ਪੋਸਟ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਵੀ ਸੋਗ ਦੀ ਲਹਿਰ ਦੌੜ ਗਈ। ਮਿਸ ਪੂਜਾ ਤੋਂ ਐਮੀ ਵਿਰਕ ਤੱਕ ਕਈ ਪੰਜਾਬੀ ਕਲਾਕਾਰਾਂ ਨੇ ਸੁਨੰਦਾ ਦੇ ਪਿਤਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸੁਨੰਦਾ ਦੀ ਪੋਸਟ 'ਤੇ ਕਮੈਂਟ ਕਰ ਉਸ ਦੇ ਮਰਹੂਮ ਪਿਤਾ ਨੂੰ ਸ਼ਰਧਾਂਜਲੀ ਦਿੱਤੀ।
ਕਾਬਿਲੇਗ਼ੌਰ ਹੈ ਕਿ ਸੁਨੰਦਾ ਸ਼ਰਮਾ ਆਪਣੇ ਪਰਿਵਾਰ ਨੂੰ ਕਾਫੀ ਜ਼ਿਆਦਾ ਪਿਆਰ ਕਰਦੀ ਹੈ, ਉਹ ਅਕਸਰ ਹੀ ਆਪਣੇ ਮਾਤਾ ਪਿਤਾ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। ਉਹ ਆਪਣੇ ਪਿਤਾ ਦੇ ਕਾਫੀ ਨੇੜੇ ਸੀ। ਜਦੋਂ ਤੋਂ ਗਾਇਕਾ ਦੇ ਪਿਤਾ ਬੀਮਾਰ ਹੋਏ ਸੀ, ਉਦੋਂ ਤੋਂ ਹੀ ਉਹ ਸੋਸ਼ਲ ਮੀਡੀਆ 'ਤੇ ਕਾਫੀ ਘੱਟ ਦਿਖਾਈ ਦਿੰਦੀ ਸੀ।