(Source: ECI/ABP News)
Jazzy B: ਜੈਜ਼ੀ ਬੀ ਨੇ ਹੋਲੇ ਮੋਹੱਲੇ ਦੀਆਂ ਦਿੱਤੀਆਂ ਪੰਜਾਬੀਆਂ ਨੂੰ ਵਧਾਈਆਂ, ਗੁਰੂਘਰ ਹੋਏ ਨਤਮਸਤਕ, ਸ਼ੇਅਰ ਕੀਤੀ ਵੀਡੀਓ
Holla Mohalla 2023: ਪੰਜਾਬੀ ਗਾਇਕ ਜੈਜ਼ੀ ਬੀ ਵੀ ਇਸ ਖਾਸ ਮੌਕੇ 'ਤੇ ਗੁਰੂਘਰ ਨਤਮਸਤਕ ਹੋਏ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਹੋਲੇ ਮੋਹੱਲੇ ਦੀਆਂ ਵਧਾਈਆਂ ਦਿੱਤੀਆਂ ਹਨ। ਜੈਜ਼ੀ ਬੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ
![Jazzy B: ਜੈਜ਼ੀ ਬੀ ਨੇ ਹੋਲੇ ਮੋਹੱਲੇ ਦੀਆਂ ਦਿੱਤੀਆਂ ਪੰਜਾਬੀਆਂ ਨੂੰ ਵਧਾਈਆਂ, ਗੁਰੂਘਰ ਹੋਏ ਨਤਮਸਤਕ, ਸ਼ੇਅਰ ਕੀਤੀ ਵੀਡੀਓ punjabi singer jazzy b pays obeisance at gurdwara sahib greets sangat on holla mohalla Jazzy B: ਜੈਜ਼ੀ ਬੀ ਨੇ ਹੋਲੇ ਮੋਹੱਲੇ ਦੀਆਂ ਦਿੱਤੀਆਂ ਪੰਜਾਬੀਆਂ ਨੂੰ ਵਧਾਈਆਂ, ਗੁਰੂਘਰ ਹੋਏ ਨਤਮਸਤਕ, ਸ਼ੇਅਰ ਕੀਤੀ ਵੀਡੀਓ](https://feeds.abplive.com/onecms/images/uploaded-images/2023/03/08/7b9b31dc73536e4971d9ba04eace55f01678265386894469_original.jpg?impolicy=abp_cdn&imwidth=1200&height=675)
Jazzy B Holla Mohalla Video: ਅੱਜ ਯਾਨਿ 8 ਮਾਰਚ ਨੂੰ ਪੰਜਾਬ 'ਚ ਹੋਲੇ ਮੋਹੱਲੇ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਮੂਹ ਸੰਗਤਾਂ ਗੁਰੂਘਰ ਨਤਮਨਸਤਕ ਹੋ ਰਹੀਆਂ ਹਨ। ਪੰਜਾਬੀ ਗਾਇਕ ਜੈਜ਼ੀ ਬੀ ਵੀ ਇਸ ਖਾਸ ਮੌਕੇ 'ਤੇ ਗੁਰੂਘਰ ਨਤਮਸਤਕ ਹੋਏ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਹੋਲੇ ਮੋਹੱਲੇ ਦੀਆਂ ਵਧਾਈਆਂ ਦਿੱਤੀਆਂ ਹਨ। ਜੈਜ਼ੀ ਬੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਗੁਰੂਘਰ ਤੋਂ ਆਉਂਦੇ ਨਜ਼ਰ ਆ ਰਹੇ ਹਨ। ਬੈਕਗਰਾਊਂਡ ਦੇ ਵਿੱਚ ਜੈਜ਼ੀ ਬੀ ਦਾ ਗਾਣਾ 'ਪੰਥ ਖਾਲਸਾ' ਚੱਲਦਾ ਵੀ ਸੁਣਿਆ ਜਾ ਸਕਦਾ ਹੈ। ਜੋ ਉਨ੍ਹਾਂ ਨੇ ਹੋਲੇ ਮੋਹੱਲੇ ਤੋਂ ਪਹਿਲਾਂ ਰਿਲੀਜ਼ ਕੀਤਾ ਸੀ। ਦੇਖੋ ਇਹ ਵੀਡੀਓ:
ਇਹ ਵੀ ਪੜ੍ਹੋ: ਸਤਿੰਦਰ ਸੱਤੀ ਦਾ ਮਹਿਲਾ ਦਿਵਸ 'ਤੇ ਖਾਸ ਸੰਦੇਸ਼, ਬੋਲੀ- ਔਰਤ ਨੀਂਹ ਹੈ, ਇਸ ਨੂੰ ਹੋਰ ਮਜ਼ਬੂਤ ਬਣਾਓ
View this post on Instagram
ਦੱਸ ਦਈਏ ਕਿ ਜੈਜ਼ੀ ਬੀ ਇੰਨੀਂ ਦਿਨੀਂ ਕਾਫੀ ਜ਼ਿਆਦਾ ਸੁਰਖੀਆਂ 'ਚ ਹਨ। ਗਾਇਕ ਨੇ ਹਾਲ ਹੀ 'ਚ ਪੰਜਾਬੀ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਹਾਲ ਹੀ 'ਚ ਜੈਜ਼ੀ ਬੀ ਨੇ 30 ਸਾਲ ਪੂਰੇ ਹੋਣ ਦਾ ਜਸ਼ਨ ਵੀ ਮਨਾਇਆ ਸੀ।
View this post on Instagram
ਇਸ ਦੇ ਨਾਲ ਨਾਲ ਗਾਇਕ ਦੀ ਹਾਲ ਹੀ 'ਚ ਐਲਬਮ 'ਬੋਰਨ ਰੈੱਡੀ' ਵੀ ਰਿਲੀਜ਼ ਹੋਈ ਹੈ। ਹੁਣ ਹਾਲ ਹੀ 'ਚ ਜੈਜ਼ੀ ਬੀ ਫਿਰ ਤੋਂ ਚਰਚਾ 'ਚ ਹਨ। ਇਸ ਤੋਂ ਇਲਾਵਾ ਜੈਜ਼ੀ ਬੀ ਨੇ ਹਾਲ ਹੀ ਪੰਜਾਬੀ ਫਿਲਮਾਂ 'ਚ ਵੀ ਕਮਬੈਕ ਕੀਤਾ ਹੈ। ਉਹ ਨੀਰੂ ਬਾਜਵਾ ਨਾਲ ਫਿਲਮ ਸਨੋਮੈਨ ਵਿੱਚ ਦਿਖਾਈ ਦਿੱਤੇ ਸੀ।
ਇਹ ਵੀ ਪੜ੍ਹੋ: ਹੋਲੀ ਪਾਰਟੀ 'ਚ ਪਤਨੀ ਗੌਰੀ ਨਾਲ ਰੱਜ ਕੇ ਨੱਚੇ ਸ਼ਾਹਰੁਖ ਖਾਨ, ਵਾਇਰਲ ਹੋ ਰਿਹਾ ਇਹ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)