Sunanda Sharma: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਕੀਤੀ ਅਜਿਹੀ ਹਰਕਤ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ
Punjabi SInger Sunanda Sharma; ਸੁਨੰਦਾ ਸ਼ਰਮਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣ ਰਹੀ ਹੈ। ਚਰਚਾ ਹੋਵੇ ਵੀ ਕਿਉਂਕਿ ਆਖਰ ਗਾਇਕਾ ਨੇ ਹਰਕਤ ਹੀ ਅਜਿਹੀ ਕੀਤੀ ਹੈ।

Sunanda Sharma: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਆਪਣੀ ਸੁਰੀਲੀ ਅਵਾਜ਼ ਤੇ ਸਟਾਈਲਿਸ਼ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਬਹੁਤ ਲੰਬੀ ਹੈ। ਇਸ ਦੇ ਨਾਲ ਨਾਲ ਇਹ ਵੀ ਸਭ ਜਾਣਦੇ ਹਨ ਕਿ ਸੁਨੰਦਾ ਸੋਸ਼ਲ ਮੀਡੀਆ ਫ਼ਰੀਕ ਹੈ, ਯਾਨਿ ਕਿ ਸੁਨੰਦਾ ਸੋਸ਼ਲ ਮੀਡੀਆ ਦੀ ਦੀਵਾਨੀ ਹੈ। ਉਹ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਹੈ, ਜੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹਨ।
ਇਸ ਦੌਰਾਨ ਸੁਨੰਦਾ ਸ਼ਰਮਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣ ਰਹੀ ਹੈ। ਚਰਚਾ ਹੋਵੇ ਵੀ ਕਿਉਂਕਿ ਆਖਰ ਗਾਇਕਾ ਨੇ ਹਰਕਤ ਹੀ ਅਜਿਹੀ ਕੀਤੀ ਹੈ। ਦਰਅਸਲ, ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇੱਕ ਰੈਸਟੋਰੈਂਟ ਵਿੱਚ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸੁਨੰਦਾ ਦੀ ਪਲੇਟ `ਚ ਖਾਣ ਵਾਲੀ ਚੀਜ਼ ਹੈ, ਜਿਵੇਂ ਹੀ ਸੁਨੰਦਾ ਉਸ ਨੂੰ ਖਾਣ ਲਈ ਪਲੇਟ ਵਿੱਚੋਂ ਚੁੱਕਦੀ ਹੈ ਤਾਂ ਉਹ ਮੇਜ਼ ਉੱਤੇ ਡਿੱਗ ਪੈਂਦੀ ਹੈ। ਇਸ ਤੇ ਸੁਨੰਦਾ ਕਹਿੰਦੀ ਹੈ ਕਿ ਕਿਸੇ ਨੇ ਦੇਖਿਆ ਤਾਂ ਨਹੀਂ? ਅਤੇ ਮੇਜ਼ ਤੋਂ ਚੁੱਕ ਕੇ ਉਹ ਫ਼ਟਾਫ਼ਟ ਉਸ ਚੀਜ਼ ਨੂੰ ਖਾ ਜਾਂਦੀ ਹੈ।
View this post on Instagram
ਸੁਨੰਦਾ ਸ਼ਰਮਾ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਇਕਾ ਦਾ ਸਾਦਗ਼ੀ ਭਰਿਆ ਅੰਦਾਜ਼ ਫ਼ੈਨਜ਼ ਪਸੰਦ ਕਰ ਰਹੇ ਹਨ। ਇਸ ਦੇ ਨਾਲ ਨਾਲ ਕੁੱਝ ਲੋਕ ਇਹ ਵੀ ਕਹਿ ਰਹੇ ਹਨ ਕਿ ਸੁਨੰਦਾ `ਚ ਬਹੁਤ ਬਚਪਨਾ ਹੈ। ਉਨ੍ਹਾਂ ਦੀ ਇਹ ਵੀਡੀਓ ਤੇ ਹਜ਼ਾਰਾਂ ਲਾਈਕ ਤੇ ਕਮੈਂਟਸ ਦੇਖੇ ਜਾ ਸਕਦੇ ਹਨ।






















