ਪੰਜਾਬੀ ਸਿੰਗਰ ਵਿੱਕੀ ਤੇ ਕਪਤਾਨ ਨੇ ਖੋਲੀ ਪੰਜਾਬੀ ਇੰਡਸਟਰੀ ਦੀ ਪੋਲ, ਦਿੱਗਜ ਕਲਾਕਾਰਾਂ ਬਾਰੇ ਕੀਤੇ ਵੱਡੇ ਖੁਲਾਸੇ
Kaptaan and Vicky In Dil Diyan Gallan: ਸੋਨਮ ਦੇ ਸ਼ੋਅ ‘ਚ ਪੰਜਾਬੀ ਕਲਾਕਾਰਾਂ ਵਿੱਕੀ ਤੇ ਕਪਤਾਨ ਨੇ ਸ਼ਿਰਕਤ ਕੀਤੀ। ਇਸ ਸ਼ੋਅ ‘ਚ ਦੋਵੇਂ ਕਲਾਕਾਰਾਂ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ।

Sonam Bajwa Dil Diyan Gallan 2: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਇੰਨੀਂ ਦਿਨੀਂ ਉਹ ਅਕਸਰ ਹੀ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਇਸ ਦੀ ਵਜ੍ਹਾ ਹੈ ਉਸ ਦਾ ਸ਼ੋਅ ‘ਦਿਲ ਦੀਆਂ ਗੱਲਾਂ 2’। ਇਹ ਸ਼ੋਅ ਖੂਬ ਚਰਚਾ ਖੱਟ ਰਿਹਾ ਹੈ। ਇਸ ਟਾਕ ਸ਼ੋਅ ਦੇ ਦੂਜੇ ਸੀਜ਼ਨ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਮਨੋਰੰਜਨ ਜਗਤ ਦੇ ਕਈ ਸਿਤਾਰੇ ਇਸ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ। ਇੱਥੇ ਆ ਕੇ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੇ ਹਨ। ਕਈ ਵਾਰ ਸ਼ੋਅ ਚ ਮਾਹੌਲ ਮਸਤੀ ਭਰਿਆ ਹੁੰਦਾ ਹੈ ਤੇ ਕਦੇ ਗਮਗੀਨ ਹੋ ਜਾਂਦਾ ਹੈ।
ਹਾਲ ਹੀ ‘ਚ ਸੋਨਮ ਦੇ ਸ਼ੋਅ ‘ਚ ਪੰਜਾਬੀ ਕਲਾਕਾਰਾਂ ਵਿੱਕੀ ਤੇ ਕਪਤਾਨ ਨੇ ਸ਼ਿਰਕਤ ਕੀਤੀ। ਇਸ ਸ਼ੋਅ ‘ਚ ਦੋਵੇਂ ਕਲਾਕਾਰਾਂ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਵੀਡੀਓ ‘ਚ ਵਿੱਕੀ ਤੇ ਕਪਤਾਨ ਦਿੱਗਜ ਪੰਜਾਬੀ ਸਿੰਗਰਾਂ ਦੀ ਪੋਲ ਖੋਲਦੇ ਹੋਏ ਨਜ਼ਰ ਆ ਰਹੇ ਹਨ। ਵਿੱਕੀ ਤੋਂ ਸੋਨਮ ਸ਼ੋਅ ਦੌਰਾਨ ਪੁੱਛਦੀ ਹੈ ਕਿ ਉਹ ਨਿੰਜਾ, ਏਪੀ ਢਿੱਲੋਂ ਤੇ ਗੈਰੀ ਸੰਧੂ ਦੇ ਕਿਹੜੇ ਗੁਣ ਲੈਣਾ ਚਾਹੁਣਗੇ? ਇਸ ਦੇ ਜਵਾਬ ‘ਚ ਵਿੱਕੀ ਨੇ ਕਿਹਾ ‘ਕੋਈ ਕੁਆਲਟੀ ਨਹੀਂ ਲੈਣਾ ਚਾਹਾਂਗਾ।’ ਵਿੱਕੀ ਦਾ ਇਹ ਜਵਾਬ ਕਾਫੀ ਹੈਰਾਨ ਕਰਨ ਵਾਲਾ ਸੀ। ਇਹ ਜਵਾਬ ਸੁਣ ਕੇ ਸੋਨਮ ਦੇ ਚਿਹਰੇ ਦੇ ਹਾਵ ਭਾਵ ਵੀ ਬਦਲਦੇ ਹੋਏ ਨਜ਼ਰ ਆਏ।
ਇਸ ਦੇ ਨਾਲ ਨਾਲ ਕਪਤਾਨ ਨੇ ਇੱਕ ਪੰਜਾਬੀ ਇੰਡਸਟਰੀ ‘ਚ ਆਪਣਾ ਬੁਰਾ ਐਕਸਪੀਰੀਐਂਸ ਸ਼ੇਅਰ ਕੀਤਾ। ਉਸ ਨੇ ਇੱਕ ਦਿੱਗਜ ਗਾਇਕ ਨਾਲ ਜੁੜਿਆ ਕਿੱਸਾ ਸਾਂਝਾ ਕੀਤਾ। ਦੱਸ ਦਈਏ ਕਿ ਇੱਥੇ ਕਪਤਾਨ ਨੇ ਕਿਸੇ ਦਾ ਨਾਂ ਨਹੀਂ ਲਿਆ। ਉਸ ਨੇ ਕਿਹਾ, ‘ਇੱਕ ਵਾਰ ਇੱਕ ਗਾਇਕ ਨੇ ਕਿਸੇ ਪ੍ਰੋਜੈਕਟ ਦੇ ਸਿਲਸਿਲੇ ‘ਚ ਮੈਨੂੰ ਨੂੰ ਆਪਣੇ ਘਰ ਬੁਲਾਇਆ। ਇਸ ਦੌਰਾਨ ਮੈਂ 25-30 ਮਿੰਟ ਪੈਦਲ ਤੁਰ ਕੇ ਉਸ ਗਾਇਕ ਦੇ ਘਰ ਪਹੁੰਚਿਆ, ਪਰ ਉੱਥੇ ਪਹੁੰਚਣ ‘ਤੇ ਪਤਾ ਲੱਗਿਆ ਕਿ ਉਹ ਤਾਂ ਘਰੋਂ ਨਿੱਕਲ ਚੁੱਕਿਆ ਹੈ। ਇਸ ਤੇ ਮੇਰਾ ਦਿਲ ਬੁਰੀ ਤਰ੍ਹਾਂ ਟੁੱਟਿਆ। ਮੈਂ ਪਾਰਕ ‘ਚ ਜਾ ਕੇ ਖੂਬ ਰੋਇਆ। ਇਸ ਦੇ ਨਾਲ ਹੀ ਮੈਂ ਰਾਤ ਵੀ ਉਸੇ ਪਾਰਕ ‘ਚ ਗੁਜ਼ਾਰੀ।’
ਸ਼ੋਅ ਦੇ ਇਸ ਐਪੀਸੋਡ ਦਾ ਵੀਡੀਓ ਸੋਨਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦਿਆਂ ਸੋਨਮ ਨੇ ਕੈਪਸ਼ਨ ‘ਚ ਲਿਖਿਆ, ‘17 ਦਿਸੰਬਰ, ਸ਼ਾਮੀ 7 ਵਜੇ ਵਿੱਕੀ ਤੇ ਕਪਤਾਨ ਬਣਨਗੇ ਸਾਡੇ ਮਹਿਮਾਨ ਤੇ ਸਾਂਝੇ ਕਰਣਗੇ ਆਪਣੇ ਜਜ਼ਬਾਤ💕। ਇਹਨਾਂ ਦੋਹਾਂ ਨੂੰ ਵੇਖੋ ਦਿਲ ਦੀਆਂ ਗੱਲਾਂ ਸੀਜ਼ਨ ੨ ❤️ ਵਿੱਚ’।
View this post on Instagram
ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਹਾਲ ਹੀ ‘ਚ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਦੇ ਨਾਲ ਨਾਲ ਉਸ ਨੇ ਆਪਣੀ ਅਗਲੀ ਫਿਲਮ ‘ਗੋਡੇ ਗੋਡੇ ਚਾਅ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ‘ਚ ਉਹ ਰਾਣੀ ਨਾਂ ਦੀ ਠੇਠ ਪੰਜਾਬਣ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਸੋਨਮ ਦੀਆਂ ਇਹ ਦੋਵੇਂ ਫਿਲਮਾਂ 2023 ‘ਚ ਰਿਲੀਜ਼ ਹੋਣ ਜਾ ਰਹੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
