Punjabi Music: ਡੇਰਿਆਂ 'ਚ ਗਾਉਣ ਨੂੰ ਲੈ ਕੇ ਭਿੜੇ ਦੋ ਗਾਇਕ, ਲੋਕਾਂ ਸਾਹਮਣੇ ਹੋਏ ਮਿਹਣੋ-ਮਿਹਣੀ, ਕਿਹਾ-ਕਿਸੇ ਨੇ ਸੱਦਿਆ ਤਾਂ ਹੈ ਨਹੀਂ ਕਦੇ....
ਜ਼ਿਕਰ ਕਰ ਦਈਏ ਕਿ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ 'ਤੇ ਵਾਰ-ਵਾਰ ਡੇਰਿਆਂ 'ਚ ਨਾ ਜਾਣ ਅਤੇ ਗਾਉਣ ਦੀ ਗੱਲ ਕੀਤੀ ਅਤੇ ਅਜਿਹਾ ਕਰਨ ਵਾਲਿਆਂ ਦਾ ਵਿਰੋਧ ਕੀਤਾ। ਉਨ੍ਹਾਂ ਦਾ ਸਿੱਧਾ ਨਿਸ਼ਾਨਾ ਹੰਸਰਾਜ ਹੰਸ ਵੱਲ ਸੀ,
Punjabi Music: ਪੰਜਾਬ ਦੇ ਦੋ ਵੱਡੇ ਗਾਇਕ ਸੰਸਦ ਮੈਂਬਰਾਂ-ਸੂਫੀ ਗਾਇਕ ਹੰਸਰਾਜ ਹੰਸ ਅਤੇ ਜਸਬੀਰ ਜੱਸੀ ਵਿਚਾਲੇ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਹੈ ਕਿ ਗਾਇਕਾਂ ਨੂੰ ਪੰਜਾਬ ਦੇ ਡੇਰਿਆਂ ਵਿੱਚ ਗਾਉਣਾ ਚਾਹੀਦਾ ਹੈ ਜਾਂ ਨਹੀਂ ?
ਜ਼ਿਕਰ ਕਰ ਦਈਏ ਕਿ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ 'ਤੇ ਵਾਰ-ਵਾਰ ਡੇਰਿਆਂ 'ਚ ਨਾ ਜਾਣ ਅਤੇ ਗਾਉਣ ਦੀ ਗੱਲ ਕੀਤੀ ਅਤੇ ਅਜਿਹਾ ਕਰਨ ਵਾਲਿਆਂ ਦਾ ਵਿਰੋਧ ਕੀਤਾ। ਉਨ੍ਹਾਂ ਦਾ ਸਿੱਧਾ ਨਿਸ਼ਾਨਾ ਹੰਸਰਾਜ ਹੰਸ ਵੱਲ ਸੀ, ਜੋ ਨਕੋਦਰ ਦੇ ਲਾਲ ਬਾਦਸ਼ਾਹ ਡੇਰੇ ਦੇ ਗੱਦੀਨਸ਼ੀਨ ਹਨ ਅਤੇ ਦਿੱਲੀ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਨ।
ਜੱਸੀ ਦੀਆਂ ਗੱਲਾਂ ਨਾਲ ਹੰਸ ਰਾਜ ਹੰਸ ਪ੍ਰਭਾਵਿਤ ਹੋਏ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜੱਸੀ ਨੂੰ ਸਮਝਾਉਗੇ ਕਿ ਪੁੱਤਰ ਬੋਲਣ ਤੋਂ ਪਹਿਲਾਂ ਸੋਚੋ। ਜੇ ਕੋਈ ਤੁਹਾਨੂੰ ਦਰਗਾਹ 'ਤੇ ਜਾ ਕੇ ਗਾਉਣ ਲਈ ਕਹੇ, ਤਾਂ ਤੁਸੀਂ ਕਹਿ ਦਿਓ ਕਿ ਮੈਂ ਉੱਥੇ ਜਾ ਕੇ ਨਹੀਂ ਗਾਵਾਂਗਾ। ਜਦੋਂ ਤੁਹਾਨੂੰ ਅੱਜ ਤੱਕ ਕਿਸੇ ਨੇ ਸੱਦਾ ਨਹੀਂ ਦਿੱਤਾ ਅਤੇ ਤੁਸੀਂ ਘਰ ਬੈਠੇ ਕਹਿੰਦੇ ਹੋ ਕਿ ਵੱਡੇ ਘਰ ਵਿੱਚ ਵਿਆਹ ਹੋ ਰਿਹਾ ਹੈ, ਮੈਂ ਉੱਥੇ ਨਹੀਂ ਜਾਵਾਂਗਾ, ਉਨ੍ਹਾਂ ਨੇ ਤੁਹਾਨੂੰ ਸੱਦਾ ਵੀ ਨਹੀਂ ਦਿੱਤਾ। ਹੰਸ ਨੇ ਕਿਹਾ ਕਿ ਘਰ ਬੈਠ ਕੇ ਮੈਂ ਵੀ ਫੈਸਲਾ ਕਰ ਸਕਦਾ ਹਾਂ ਕਿ ਮੈਂ ਨਹੀਂ ਗਾਉਣਾ, ਪਰ ਜੇ ਕੋਈ ਨਾ ਬੁਲਾਵੇ ਤਾਂ ਗਾਉਣਾ ਕਿੱਥੇ ਹੈ? ਜੱਸੀ ਬਾਈਕਾਟ ਕਿਵੇਂ ਕਰ ਸਕਦਾ ਹੈ ਜਦੋਂ ਉਸ ਨੂੰ ਕਿਸੇ ਨੇ ਡੇਰੇ ਵਿੱਚ ਬੁਲਾਇਆ ਹੀ ਨਹੀਂ।
ਇਸ ਤੋਂ ਬਾਅਦ ਦਿਲ ਲੈ ਗਈ ਕੁੜੀ ਗੁਜਰਾਤ ਦੀ ਗੀਤ ਗਾ ਕੇ ਸ਼ਹੁਰਤ ਖੱਟਣ ਵਾਲੇ ਜੱਸੀ ਨੇ ਟਿੱਪਣੀ ਕਰਦਿਆਂ ਲਿਖਿਆ- ਹੰਸਰਾਜ ਹੰਸ ਜੀ ਕੁਦਰਤ ਵੱਲੋਂ ਬਖਸ਼ੇ ਮਹਾਨ ਕਲਾਕਾਰ ਹਨ। ਭਾਜੀ ਨੇ ਰਾਜਨੀਤੀ ਵਿੱਚ ਆ ਕੇ ਆਪਣਾ ਅਤੇ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਭਾਜੀ ਨੂੰ ਬਸ ਗਾ ਕੇ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ। ਜੱਸੀ ਨੇ ਦੋ ਕਦਮ ਅੱਗੇ ਵਧ ਕੇ ਹੰਸਰਾਜ ਹੰਸ ਨੂੰ ਸਲਾਹ ਦਿੱਤੀ ਹੈ ਕਿ ਗਾਇਕਾਂ ਨੂੰ ਰਾਜਨੀਤੀ ਵੱਲ ਨਹੀਂ ਜਾਣਾ ਚਾਹੀਦਾ ਸਗੋਂ ਪੰਜਾਬੀ ਸੱਭਿਆਚਾਰ ਅਤੇ ਗਾਇਕੀ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ।