ਹਰਭਜਨ ਮਾਨ ਦੇ ਫ਼ੋਨ ਵਰਤਣ ਦੀ ਆਦਤ ਤੋਂ ਪਤਨੀ ਪਰੇਸ਼ਾਨ, ਸਿੰਗਰ ਨੇ ਖੁਦ ਵੀਡੀਓ ਸ਼ੇਅਰ ਕਰ ਕੀਤਾ ਖੁਲਾਸਾ
Harbhajan Mann: ਹਰਭਜਨ ਮਾਨ ਨੂੰ ਸਮਾਰਟਫ਼ੋਨ ਇਸਤੇਮਾਲ ਕਰਨ ਦੀ ਬੁਰੀ ਆਦਤ ਹੈ। ਇਹੀ ਨਹੀਂ ਉਹ ਫ਼ੋਨ ਲੈ ਕੇ ਬਹਿ ਜਾਂਦੇ ਹਨ ਤਾਂ ਬੱਸ ਫ਼ੋਨ `ਚ ਹੀ ਗਵਾਚ ਜਾਂਦੇ ਹਨ। ਇਸ ਦਾ ਸਬੂਤ ਹੈ ਉਨ੍ਹਾਂ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ।
Punjabi SInger Harbhajan Mann: ਪੰਜਾਬੀ ਸਿੰਗਰ ਤੇ ਐਕਟਰ ਹਰਭਜਨ ਮਾਨ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹਨ। ਹਰਭਜਨ ਮਾਨ ਹੀ ਉਹ ਸ਼ਖਸ ਹਨ ਜਿਨ੍ਹਾਂ ਨੇ ਪੰਜਾਬੀ ਸਿਨੇਮਾ `ਚ ਮੁੜ ਤੋਂ ਜਾਨ ਪਾਈ ਸੀ। ਇਸ ਦੇ ਨਾਲ ਨਾਲ ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿੱਤੇ ਹਨ। ਉਹ ਅੱਜ ਪੰਜਾਬੀ ਇੰਡਸਟਰੀ `ਚ ਜ਼ਿਆਦਾ ਸਰਗਰਮ ਨਹੀਂ ਹਨ। ਪਰ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਆਪਣੇ ਨਾਲ ਜੁੜੀ ਹਰ ਜਾਣਕਾਰੀ ਉਹ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੇ ਹਨ।
ਹਰਭਜਨ ਮਾਨ ਨੂੰ ਸਮਾਰਟਫ਼ੋਨ ਇਸਤੇਮਾਲ ਕਰਨ ਦੀ ਬੁਰੀ ਆਦਤ ਹੈ। ਇਹੀ ਨਹੀਂ ਉਹ ਫ਼ੋਨ ਲੈ ਕੇ ਬਹਿ ਜਾਂਦੇ ਹਨ ਤਾਂ ਬੱਸ ਫ਼ੋਨ `ਚ ਹੀ ਗਵਾਚ ਜਾਂਦੇ ਹਨ। ਇਸ ਦਾ ਸਬੂਤ ਹੈ ਉਨ੍ਹਾਂ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ। ਜੋ ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ `ਚ ਉਨ੍ਹਾਂ ਨੇ ਖੁਦ ਇਹ ਖੁਲਾਸਾ ਕੀਤਾ ਹੈ ਕਿ ਉਹ ਸਮਾਰਟਫ਼ੋਨ ਵਰਤਣ ਦੇ ਆਦੀ ਹਨ। ਵੀਡੀਓ ਨੂੰ ਮਾਨ ਨੇ ਕੈਪਸ਼ਨ ਦਿਤੀ, "ਇਹ ਸਮਾਰਟ ਫੂਨ ਜੇ ਵੀ ਬੀਮਾਰੀ ਈ ਆ ਯਾਰ!!। ਹਰਮਨ ਹਮੇਸ਼ਾ ਮੈਨੂੰ ਸਮਝਾਉਂਦੀ ਹੈ ਕਿ ਫ਼ੋਨ ਵੱਲ ਘੱਟ ਧਿਆਨ ਦਿਓ, ਤੇ ਹਰ ਪਲ ਦਾ ਖੁੱਲ੍ਹ ਕੇ ਆਨੰਦ ਲਓ।" ਦੇਖੋ ਵੀਡੀਓ:
View this post on Instagram
ਵੀਡੀਓ `ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਵੀਡੀਓ ਬਣਾ ਰਹੀ ਹੈ। ਉਨ੍ਹਾਂ ਨੇ ਕੈਮਰੇ ਤਾਂ ਰੁਖ ਪਤੀ ਵੱਲ ਕੀਤਾ ਤਾਂ ਸਿੰਗਰ ਬੈਠ ਕੇ ਆਪਣਾ ਫ਼ੋਨ ਇਸਤੇਮਾਲ ਕਰ ਰਹੇ ਸੀ। ਉਨ੍ਹਾਂ ਨੂੰ ਇਸ ਗੱਲ ਦੀ ਜ਼ਰਾ ਵੀ ਖਬਰ ਨਹੀਂ ਸੀ ਕਿ ਉਨ੍ਹਾਂ ਨੂੰ ਕੈਮਰੇ ਨਾਲ ਸ਼ੂਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ `ਓਏ` ਕਹਿ ਕੇ ਅਵਾਜ਼ ਮਾਰੀ ਤਾਂ ਉਨ੍ਹਾਂ ਨੇ ਧਿਆਨ ਦਿਤਾ।
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗੀਤ ਅੱਜ ਤੱਕ ਬੱਚੇ ਬੱਚੇ ਦੀ ਜ਼ੁਬਾਨ ਤੇ ਹਨ। ਇਸ ਦੇ ਨਾਲ ਹੀ ਉਹ ਇੰਨੀਂ ਦਿਨੀਂ ਵਰਲਡ ਟੂਰ ਤੇ ਹਨ।