ਪੜਚੋਲ ਕਰੋ
‘ਸਤ੍ਰੀ’ ਮਗਰੋਂ ਇੱਕ ਵਾਰ ਫੇਰ ਡਰਾਉਣਗੇ ਰਾਜਕੁਮਾਰ

ਮੁੰਬਈ: ਬੀਤੇ ਅਗਸਤ ਰਾਜਕੁਮਾਰ ਰਾਓ ਤੇ ਸ਼੍ਰੱਧਾ ਕਪੂਰ ਸਟਾਰਰ ਫ਼ਿਲਮ ‘ਸ਼ਤ੍ਰੀ’ ਨੇ ਲੋਕਾਂ ਨੂੰ ਖੂਬ ਐਂਟਰਟੇਨ ਕੀਤਾ। ਫ਼ਿਲਮ ਬਾਕਸਆਫਿਸ ‘ਤੇ ਹਿੱਟ ਵੀ ਰਹੀ। ਇਸ ਤੋਂ ਬਾਅਦ ਪ੍ਰੋਡਿਊਸਰ ਇਸ ਦੇ ਸੀਕੁਅਲ ਦਾ ਐਲਾਨ ਵੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਹੀ ਰਾਜਕੁਮਾਰ ਨੂੰ ਇੱਕ ਹੋਰ ਹੌਰਰ-ਕਾਮੇਡੀ ਫ਼ਿਲਮ ਮਿਲ ਗਈ ਹੈ। ਜੀ ਹਾਂ, ਅਗਲੀ ਰੌਮ-ਕੌਮ ਫ਼ਿਲਮ ‘ਚ ਇੱਕ ਵਾਰ ਫੇਰ ਰਾਜਕੁਮਾਰ ਪਿੰਡ ਦੇ ਮੁੰਡੇ ਦਾ ਰੋਲ ਕਰਦੇ ਨਜ਼ਰ ਆਉਣਗੇ। ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਗੁੰਡੇ ਦਾ ਹੋਵੇਗਾ ਜੋ ਭੂਤ ਨੂੰ ਮਿਲਣ ਤੋਂ ਬਾਅਦ ਅਜੀਬ ਸੁਭਾਅ ਦਾ ਹੋ ਜਾਵੇਗਾ। ਇਸ ਫ਼ਿਲਮ ਨੂੰ ‘ਸਤ੍ਰੀ’ ਦੇ ਪ੍ਰੋਡਿਊਸਟ ਦਿਨੇਸ਼ ਵੀਜਨ ਹੀ ਪ੍ਰੋਡੀਊਸ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ‘ਚ ਕੀਤੀ ਜਾਵੇਗੀ। ਇਸ ਫ਼ਿਲਮ ‘ਚ ਰਾਜਕੁਮਾਰ ਨਾਲ ਵਰੁਣ ਸ਼ਰਮਾ ਵੀ ਨਜ਼ਰ ਆਉਣਗੇ। ਉਨ੍ਹਾਂ ਦਾ ਕਿਰਦਾਰ ਸਪੌਰਟਿੰਗ ਐਕਟਰ ਦਾ ਹੋਵੇਗਾ। ਰਾਜਕੁਮਾਰ ਤੇ ਵਰੁਣ ਦੀ ਜੋੜੀ ਨੂੰ ਇਸ ਵਾਰ ਮ੍ਰਿਗਦੀਪ ਡਾਇਰੈਕਟ ਕਰਨਗੇ। ਫ਼ਿਲਮ ਨੂੰ ਜਨਵਰੀ 2020 ‘ਚ ਰਿਲੀਜ਼ ਕਰਨ ਦੀ ਤਿਆਰੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















