Krrish 4: ਰਾਕੇਸ਼ ਰੋਸ਼ਨ ਨੂੰ 'ਕ੍ਰਿਸ਼ 4' ਬਣਾਉਣ 'ਚ ਲੱਗ ਰਿਹਾ ਡਰ, ਬੋਲੇ- 'ਅੱਜ ਕੱਲ੍ਹ ਦੇ ਬੱਚੇ ਹਾਲੀਵੁੱਡ ਸੁਪਰਹੀਰੋ ਜ਼ਿਆਦਾ ਪਸੰਦ ਕਰਦੇ'
Rakesh Roshan Krrish 4: 'ਕ੍ਰਿਸ਼ 4' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉੱਥੇ ਹੀ ਫਿਲਮ ਨਾਲ ਜੁੜਿਆ ਵੱਡਾ ਅਪਡੇਟ ਸਾਹਮਣੇ ਆਇਆ ਹੈ। ਰਾਕੇਸ਼ ਰੋਸ਼ਨ ਨੇ ਦੱਸਿਆ ਕਿ ਉਹ ਫਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਕਰਨ ਜਾ ਰਹੇ ਹਨ
Rakesh Roshan Krish 4: ਪ੍ਰਸ਼ੰਸਕ ਰਿਤਿਕ ਰੋਸ਼ਨ ਦੀ ਬਲਾਕਬਸਟਰ ਫਿਲਮ 'ਕੋਈ ਮਿਲ ਗਿਆ' ਦੇ ਚੌਥੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ 20 ਸਾਲ ਪੂਰੇ ਹੋਣ 'ਤੇ 'ਕੋਈ ਮਿਲ ਗਿਆ' ਸਿਨੇਮਾਘਰਾਂ 'ਚ ਮੁੜ ਰਿਲੀਜ਼ ਹੋ ਰਹੀ ਹੈ। ਮੇਕਰਸ ਨੇ ਇਸ ਫਿਲਮ ਨੂੰ 4 ਅਗਸਤ ਯਾਨੀ ਅੱਜ ਸਿਨੇਮਾਘਰਾਂ 'ਚ ਰੀਲੀਜ਼ ਕਰਨ ਦੀ ਗੱਲ ਕੀਤੀ ਹੈ। ਇਸ ਦੌਰਾਨ ਇਸ ਦੇ ਅਗਲੇ ਭਾਗ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਹੁਣ ਵੱਡੀ ਖਬਰ ਸਾਹਮਣੇ ਆਈ ਹੈ। ਰਾਕੇਸ਼ ਰੋਸ਼ਨ ਨੇ ਫਿਲਮ ਦੇ ਮੇਕਿੰਗ ਨਾਲ ਜੁੜੀਆਂ ਕਈ ਵੱਡੀਆਂ ਗੱਲਾਂ ਦੱਸੀਆਂ।
'ਕ੍ਰਿਸ਼ 4' ਵੱਡੀ ਫਿਲਮ ਹੈ ਤੇ ਦੁਨੀਆ ਛੋਟੀ ਹੋ ਗਈ ਹੈ'
ਇੰਡੀਆ ਟੂਡੇ ਨਾਲ ਗੱਲਬਾਤ ਦੌਰਾਨ ਜਦੋਂ ਰਾਕੇਸ਼ ਰੋਸ਼ਨ ਨੂੰ 'ਕ੍ਰਿਸ਼ 4' ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ, 'ਹੁਣ ਵੀ ਦਰਸ਼ਕ ਸਿਨੇਮਾਘਰਾਂ 'ਚ ਫਿਲਮ ਦੇਖਣ ਨਹੀਂ ਜਾ ਰਹੇ ਹਨ। ਇਸ ਲਈ ਮੈਂ ਸੋਚਿਆ ਕਿ 'ਕ੍ਰਿਸ਼ 4' ਬਹੁਤ ਵੱਡੀ ਫਿਲਮ ਹੈ ਅਤੇ ਦੁਨੀਆ ਛੋਟੀ ਹੋ ਗਈ ਹੈ। ਅੱਜਕਲ ਬੱਚੇ ਹਾਲੀਵੁੱਡ ਦੇ ਸੁਪਰਹੀਰੋਜ਼ ਦੀਆਂ ਫਿਲਮਾਂ ਦੇਖ ਰਹੇ ਹਨ। ਜੋ ਕਿ 500-600 ਮਿਲੀਅਨ ਡਾਲਰ ਦੇ ਬਜਟ ਵਿੱਚ ਬਣਦੀਆਂ ਹਨ। ਜਦੋਂ ਕਿ ਸਾਡੇ ਕੋਲ 'ਕ੍ਰਿਸ਼ 4' ਬਣਾਉਣ ਲਈ ਸਾਡੇ ਕੋਲ 200-300 ਕਰੋੜ ਹਨ।
View this post on Instagram
'ਕ੍ਰਿਸ਼-4' ਦੀ ਸ਼ੂਟਿੰਗ ਕਦੋਂ ਸ਼ੁਰੂ ਹੋ ਰਹੀ ਹੈ?
ਇਸ 'ਤੇ ਗੱਲ ਕਰਦੇ ਹੋਏ ਰਾਕੇਸ਼ ਰੋਸ਼ਨ ਨੇ ਅੱਗੇ ਕਿਹਾ, 'ਇਸ ਲਈ ਅਸੀਂ 10 ਦੀ ਬਜਾਏ 4 ਐਕਸ਼ਨ ਸੀਨ ਰੱਖਾਂਗੇ। ਪਰ, ਐਕਸ਼ਨ ਸੀਨਜ਼ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕਰਾਂਗੇ। ਫਿਲਹਾਲ ਅਸੀਂ ਦੇਖ ਰਹੇ ਹਾਂ ਕਿ ਬਜਟ ਅਤੇ ਹੋਰ ਸਭ ਕੁਝ ਕਿਵੇਂ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ 'ਕ੍ਰਿਸ਼ 4' ਨਹੀਂ ਬਣੇਗੀ। ਅਸੀਂ ਬਿਲਕੁਲ ਫਿਲਮ ਬਣਾਵਾਂਗੇ। ਅਸੀਂ 'ਕ੍ਰਿਸ਼ 4' 'ਤੇ ਕੰਮ ਕਰਨ ਲਈ ਤਿਆਰ ਹਾਂ, ਪਰ ਅੱਜ ਦੀ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਫਿਲਮਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ ਹਨ। ਅਸੀਂ ਕ੍ਰਿਸ਼ 4 'ਤੇ ਤੁਰੰਤ ਕੰਮ ਸ਼ੁਰੂ ਨਹੀਂ ਕਰਾਂਗੇ। ਇੱਕ ਸਾਲ ਲਈ ਨਹੀਂ। ਸ਼ਾਇਦ ਉਸ ਤੋਂ ਬਾਅਦ ।"