![ABP Premium](https://cdn.abplive.com/imagebank/Premium-ad-Icon.png)
Rana Ranbir: ਰਾਣਾ ਰਣਬੀਰ ਨੇ ਸ਼ਾਨਦਾਰ ਕਵਿਤਾ ਰਾਹੀਂ ਲੋਕਾਂ ਨੂੰ ਦੱਸਿਆ ਜ਼ਿੰਦਗੀ ਜਿਉਣ ਦਾ ਸਲੀਕਾ
Rana Ranbir Singh: ਰਾਣਾ ਰਣਬੀਰ ਨੇ ਸੋਸ਼ਲ ਮੀਡੀਆ `ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੀ ਕਵਿਤਾ ਰਾਹੀਂ ਲੋਕਾਂ ਨੂੰ ਜਿਉਣ ਦਾ ਸਲੀਕਾ ਸਿਖਾ ਰਹੇ ਹਨ।
![Rana Ranbir: ਰਾਣਾ ਰਣਬੀਰ ਨੇ ਸ਼ਾਨਦਾਰ ਕਵਿਤਾ ਰਾਹੀਂ ਲੋਕਾਂ ਨੂੰ ਦੱਸਿਆ ਜ਼ਿੰਦਗੀ ਜਿਉਣ ਦਾ ਸਲੀਕਾ rana-ranbir-teaching-art-of-living-life-to-people-through-his-wonderful-poem Rana Ranbir: ਰਾਣਾ ਰਣਬੀਰ ਨੇ ਸ਼ਾਨਦਾਰ ਕਵਿਤਾ ਰਾਹੀਂ ਲੋਕਾਂ ਨੂੰ ਦੱਸਿਆ ਜ਼ਿੰਦਗੀ ਜਿਉਣ ਦਾ ਸਲੀਕਾ](https://feeds.abplive.com/onecms/images/uploaded-images/2022/09/15/297a3a651de5feb0893bb16456c352a51663238016473469_original.jpg?impolicy=abp_cdn&imwidth=1200&height=675)
Rana Ranbir: ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ ਸਿੰਘ (Rana Ranbir Singh) ਆਪਣੀ ਸ਼ਾਨਦਾਰ ਕਾਮੇਡੀ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਕਲਾਕਾਰ ਵਿੱਚ ਇੱਕ ਹੋਰ ਹੁਨਰ ਮੌਜੂਦ ਹੈ ਜਿਸ ਨਾਲ ਉਹ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਦੱਸਦੇ ਹਨ।
ਦਰਅਸਲ, ਕਲਾਕਾਰ ਵਿੱਚ ਇੱਕ ਕਵੀ ਵੀ ਮੌਜੂਦ ਹੈ ਜੋ ਕਵਿਤਾਵਾਂ ਰਾਹੀਂ ਲੋਕਾਂ ਦਾ ਹੌਸਲਾਂ ਵਧਾਉਂਦੇ ਹਨ। ਕਲਾਕਾਰ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ਉੱਪਰ ਇੱਕ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਜਰਿਏ ਉਹ ਲੋਕਾਂ ਨੂੰ ਜ਼ਿੰਦਗੀ ਜਿਉਣ ਦੇ ਸਲੀਕੇ ਬਾਰੇ ਦੱਸ ਰਹੇ ਹਨ। ਤੁਸੀ ਵੀ ਸੁਣੋ ਇਹ ਕਵਿਤਾ...
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਕਲਾਕਾਰ ਰਾਣਾ ਰਣਬੀਰ ਇੰਡਸਟਰੀ ਦੇ ਕਈ ਕਲਾਕਾਰਾਂ ਲਈ ਗੀਤ ਵੀ ਲਿਖਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਲਿਖੇ ਗਏ ਗੁਰਬਾਣੀ ਸ਼ਬਦਾਂ ਨੂੰ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਵੱਲੋਂ ਗੀਤ ਵਿੱਚ ਪਿਰੋਇਆ ਗਿਆ। ਇਸ ਤੋਂ ਇਲਾਵਾ ਰਾਣਾ ਰਣਬੀਰ ਗਿੱਪੀ ਗਰੇਵਾਲ ਸਟਾਰਰ ਫਿਲਮ 'ਮਾਂ' ਅਤੇ 'ਪੋਸਤੀ' ਵਿੱਚ ਨਜ਼ਰ ਆਏ। ਕਲਾਕਾਰ ਫਰਵਰੀ ਅਤੇ ਮਾਰਚ ਸਾਲ 2023 ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਤੇ ਜਾਣਗੇ।
`84 ਸਿੱਖ ਕਤਲੇਆਮ `ਚ ਬਰਬਾਦ ਹੋ ਗਿਆ ਸੀ ਇਸ ਅਦਾਕਾਰਾ ਦਾ ਪਰਿਵਾਰ, ਬਿਆਨ ਕੀਤਾ ਦਰਦਨਾਕ ਮੰਜ਼ਰ
ਹਿਮਾਂਸ਼ੀ ਖੁਰਾਣਾ ਨੂੰ ਕੰਮ ਨੂੰ ਲੈਕੇ ਸੁਣਨੇ ਪਏ ਤਾਹਨੇ, ਲੋਕਾਂ ਨੇ ਕਿਹਾ- ਇਹ ਤਾਂ ਨੱਚਣ ਵਾਲੀ ਹੈ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)