Ranveer Singh ਨੇ ਸ਼ਾਹਰੁਖ ਖਾਨ ਦਾ ਨਾਂ ਲੈ ਕੇ ਆਦਿਤਿਆ ਚੋਪੜਾ ਲਈ ਇਕੱਠ 'ਚ ਕਹੀ ਅਜਿਹੀ ਗੱਲ, ਸੁਣ ਕੇ ਹੋ ਜਾਉਗੇ ਹੈਰਾਨ...
Filmfare Middle East Awards: ਦੁਬਈ 'ਚ ਆਯੋਜਿਤ 'ਫਿਲਮਫੇਅਰ ਮਿਡਲ ਈਸਟ ਐਵਾਰਡਸ' 'ਚ ਕਈ ਬਾਲੀਵੁੱਡ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ 'ਚੋਂ ਇਕ ਹੈ ਬੀ-ਟਾਊਨ ਦਾ ਦਮਦਾਰ ਸਟਾਰ ਰਣਵੀਰ ਸਿੰਘ।
Filmfare Middle East Awards: ਦੁਬਈ 'ਚ ਆਯੋਜਿਤ 'ਫਿਲਮਫੇਅਰ ਮਿਡਲ ਈਸਟ ਐਵਾਰਡਸ' 'ਚ ਕਈ ਬਾਲੀਵੁੱਡ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ 'ਚੋਂ ਇਕ ਹੈ ਬੀ-ਟਾਊਨ ਦਾ ਦਮਦਾਰ ਸਟਾਰ ਰਣਵੀਰ ਸਿੰਘ। ਰਣਵੀਰ ਸਿੰਘ ਨੂੰ 'ਦਹਾਕੇ ਦੇ ਸੁਪਰਸਟਾਰ' ਦਾ ਖਿਤਾਬ ਮਿਲਿਆ ਹੈ। ਇਹ ਉਸ ਲਈ ਮਾਣ ਵਾਲੀ ਗੱਲ ਸੀ। ਐਵਾਰਡ ਪ੍ਰਾਪਤ ਕਰਦੇ ਸਮੇਂ ਰਣਵੀਰ ਸਿੰਘ ਭਾਵੁਕ ਹੋ ਗਏ ਅਤੇ ਦਿਲ ਨੂੰ ਛੂਹ ਲੈਣ ਵਾਲਾ ਭਾਸ਼ਣ ਦਿੱਤਾ।
ਰਣਵੀਰ ਸਿੰਘ ਨੇ ਆਦਿਤਿਆ ਚੋਪੜਾ ਦਾ ਧੰਨਵਾਦ ਕੀਤਾ
ਆਪਣੇ ਭਾਸ਼ਣ ਵਿੱਚ ਰਣਵੀਰ ਸਿੰਘ ਨੇ ਯਸ਼ਰਾਜ ਫਿਲਮਜ਼ ਦੇ ਮਾਲਕ ਆਦਿਤਿਆ ਚੋਪੜਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਨੂੰ ਬਾਲੀਵੁੱਡ ਵਿੱਚ ਲਾਂਚ ਕੀਤਾ। ਰਣਵੀਰ ਨੇ ਸਟੇਜ 'ਤੇ ਕਿਹਾ, ''ਮੈਂ ਵਾਅਦਾ ਕਰਦਾ ਹਾਂ ਕਿ ਮੈਂ ਆਪਣੇ ਆਖਰੀ ਸਾਹ ਤੱਕ ਇਸ ਤਰ੍ਹਾਂ ਦਾ ਮਨੋਰੰਜਨ ਕਰਦਾ ਰਹਾਂਗਾ। ਮੈਂ ਤੁਹਾਡੇ ਸਾਹਮਣੇ ਇੱਕ ਚਮਤਕਾਰ ਹਾਂ। ਉਨ੍ਹਾਂ (ਆਦਿਤਿਆ ਚੋਪੜਾ) ਨੇ ਮੈਨੂੰ ਇੱਕ ਮੌਕਾ ਦਿੱਤਾ ਜਦੋਂ ਕਿਸੇ ਨੇ ਮੇਰੇ 'ਤੇ ਭਰੋਸਾ ਨਹੀਂ ਕੀਤਾ। ਉਸ ਨੇ ਕਿਹਾ ਸੀ, 'ਮੈਨੂੰ ਆਪਣਾ ਅਗਲਾ ਸ਼ਾਹਰੁਖ ਮਿਲ ਗਿਆ ਹੈ।
View this post on Instagram
ਰਣਵੀਰ ਸਿੰਘ ਨੇ ਵੀ ਇਹ ਐਵਾਰਡ ਮਿਲਣ ਦੀ ਖੁਸ਼ੀ ਆਪਣੇ ਇੰਸਟਾਗ੍ਰਾਮ ਫੈਨਜ਼ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਐਵਾਰਡ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਕੈਪਸ਼ਨ 'ਚ ਲਿਖਿਆ, ''ਦਹਾਕੇ ਦਾ ਸੁਪਰਸਟਾਰ! ਮੇਰੇ ਸਿਨੇਮਿਕ ਸਫ਼ਰ ਨੂੰ ਸ਼ਾਨਦਾਰ ਬਣਾਉਣ ਲਈ ਫਿਲਮਫੇਅਰ ਮਿਡਲ ਈਸਟ ਦਾ ਧੰਨਵਾਦ। ਆਪਣੇ ਮਾਤਾ-ਪਿਤਾ ਅਤੇ ਸਕ੍ਰੀਨ ਆਈਡਲਜ਼ ਦੀ ਮੌਜੂਦਗੀ ਵਿੱਚ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਸਨਮਾਨਤ ਹਾਂ। ” ਮਸ਼ਹੂਰ ਹਸਤੀਆਂ ਤੋਂ ਲੈ ਕੇ ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਭਰੀਆਂ ਟਿੱਪਣੀਆਂ ਦੇ ਕੇ ਵਧਾਈ ਦੇ ਰਹੇ ਹਨ।
”Mum you were crying 12 years ago and you're crying now, please tell me these are happy tears, looking at you even i'll cry so please stop, you have a tissue in your purse right?” - Ranveer
— Khadeejah❤️Ranveer (@KhadeejahRS) November 19, 2022
Omg 😭😭💕💕💕#RanveerSingh pic.twitter.com/bOp7bpEpBv
ਜਦੋਂ ਰਣਵੀਰ ਸਿੰਘ 'ਸੁਪਰਸਟਾਰ ਆਫ ਦ ਡੀਕੇਡ' ਦਾ ਐਵਾਰਡ ਲੈ ਰਹੇ ਸਨ ਅਤੇ ਅਦਾਕਾਰ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਭਾਵੁਕ ਹੋ ਗਈ। ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਣਵੀਰ ਸਿੰਘ ਦੀ ਮਾਂ ਰੋਂਦੀ ਦਿਖਾਈ ਦੇ ਰਹੀ ਹੈ। ਰਣਵੀਰ ਸਟੇਜ 'ਤੇ ਇਹ ਕਹਿੰਦੇ ਹੋਏ ਵੀ ਨਜ਼ਰ ਆ ਰਹੇ ਹਨ ਕਿ 12 ਸਾਲ ਪਹਿਲਾਂ ਵੀ ਤੁਸੀਂ ਰੋ ਰਹੇ ਸੀ, ਹੁਣ ਵੀ ਰੋ ਰਹੇ ਹੋ। ਤੂੰ ਰੋਣਾ ਬੰਦ ਕਰ ਨਹੀਂ ਤਾਂ ਮੈਂ ਵੀ ਰੋਵਾਂਗਾ।