Shubh: ਗਾਇਕ ਸ਼ੁਭ ਦੀ ਹਮਾਇਤ 'ਚ ਡਟੇ ਮਜੀਠੀਆ, 'ਆਪ' ਵਿਧਾਇਕਾਂ ਨੂੰ ਮਿਹਣਾ, '92 ਗੂੰਗਿਆਂ ਦੀ ਇਹ ਹਾਲਤ, ਬਿਨਾਂ ਪ੍ਰਮੀਸ਼ਨ ਪੰਜਾਬ ਦੇ ਨੌਜਵਾਨਾਂ ਨਾਲ ਵੀ ਨਹੀਂ ਖੜ੍ਹ ਸਕਦੇ
Bikram Majithia: ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ਮੈਂ ਸਿਰਫ 26 ਸਾਲ ਦੇ ਨੌਜਵਾਨ ਗਾਇਕ ਸ਼ੁਭਨੀਤ ਸਿੰਘ ਨੂੰ ਕੱਟੜਪੰਥੀਆਂ ਦਾ ਸਮਰਥਕ ਕਹਿਣ ਦੀ ਨਿੰਦਾ ਕਰਦਾ ਹਾਂ।
Shubhneet Singh Shubh: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਨੌਜਵਾਨ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਸ਼ੁਭ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਦਸਤਾਰ ਸਜਾਉਣ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਵੀ ਰੂਪ ਵਿੱਚ ਕੱਟੜਪੰਥ ਦੇ ਸਮਰਥਕ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਘੇਰਿਆ ਹੈ। ਉਨ੍ਹਾਂ ਕਿਹਾ ਕਿ 92 ਗੂੰਗਿਆਂ ਦੀ ਇਹ ਹਾਲਤ ਹੈ ਕਿ ਬਿਨਾਂ ਪ੍ਰਮਿਸ਼ਨ ਲਏ ਪੰਜਾਬ ਦੇ ਨੌਜਵਾਨਾਂ ਨਾਲ ਖੜ੍ਹ ਵੀ ਨਹੀਂ ਸਕਦੇ।
ਇਹ ਵੀ ਪੜ੍ਹੋ: ਰਾਘਵ ਚੱਢਾ ਦੇ 7 ਸਟਾਰ ਹੋਟਲ 'ਚ ਵਿਆਹ 'ਤੇ ਖਹਿਰਾ ਦਾ ਸਵਾਲ! ਬੋਲੇ ਜੇ ਉਹ ਆਮ ਆਦਮੀ ਤਾਂ ਖਾਸ ਕੌਣ?
ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ਮੈਂ ਸਿਰਫ 26 ਸਾਲ ਦੇ ਨੌਜਵਾਨ ਗਾਇਕ ਸ਼ੁਭਨੀਤ ਸਿੰਘ ਨੂੰ ਕੱਟੜਪੰਥੀਆਂ ਦਾ ਸਮਰਥਕ ਕਹਿਣ ਦੀ ਨਿੰਦਾ ਕਰਦਾ ਹਾਂ। ਮੈਂ ਉਸ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿੱਖਾਂ ਵੱਲੋਂ ਦਸਤਾਰ ਪਹਿਨਣ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਵੀ ਰੂਪ ਵਿੱਚ ਕੱਟੜਪੰਥ ਦੇ ਸਮਰਥਕ ਹਨ। ਇਸ ਦੇ ਨਾਲ ਹੀ ਮੈਂ ਸ਼ੁਭਨੀਤ ਸਿੰਘ ਨੂੰ ਵੀ ਇਹ ਸਲਾਹ ਦਿੰਦਾ ਹਾਂ ਕਿ ਉਹ ਕੋਈ ਚੀਜ਼ ਪੋਸਟ ਕਰਨ ਤੋਂ ਪਹਿਲਾਂ ਕੁਝ ਤਜਰਬੇਕਾਰ ਲੋਕਾਂ ਦੀ ਸਲਾਹ ਲੈਣ ਜਿਵੇਂ ਐਡਿਟ ਨਕਸ਼ੇ।
I condemn labelling young singer only of 26, #ShubhneetSingh as a supporter of extremists. I want to tell those trolling him that wearing #Turban by #Sikhs do not mean that they are supporters of extremism in any form. At the same time I also advise Shubhneet Singh to take advise… pic.twitter.com/zHhymGftoG
— Bikram Singh Majithia (@bsmajithia) September 23, 2023
ਮਜੀਠੀਆ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ AAP ਵਾਲਿਓ ਦਿਲ ❤️ ਨਾਲ ਕੀਤਾ ਹੋਇਆ ਟਵੀਟ Delhi ਵਾਲਿਆਂ ਨੇ ਡਾਂਗ ਨਾਲ delete ਕਰਾ ਦਿੱਤਾ! ਆਮ ਆਦਮੀ ਪਾਰਟੀ ਦੇ 92 #ਗੂੰਗਿਆਂ ਦੀ ਇਹ ਹਾਲਤ ਹੈ ਕਿ ਬਿਨਾਂ ਪ੍ਰਮਿਸ਼ਨ ਲਏ ਪੰਜਾਬ ਦੇ ਨੌਜਵਾਨਾਂ ਨਾਲ ਖੜ੍ਹ ਵੀ ਨਹੀਂ ਸਕਦੇ। ਬੇਸ਼ਰਮੋ ਸ਼ਰਮ ਕਰੋ!!!!
AAP ਵਾਲਿੳ ਦਿਲ ❤️ ਨਾਲ ਕੀਤਾ ਹੋਇਆ ਟਵੀਟ Delhi ਵਾਲਿਆਂ ਨੇ ਡਾਂਗ ਨਾਲ delete ਕਰਾ ਦਿੱਤਾ !
— Bikram Singh Majithia (@bsmajithia) September 23, 2023
ਆਮ ਆਦਮੀ ਪਾਰਟੀ ਦੇ 92 #ਗੂੰਗਿਆਂ ਦੀ ਇਹ ਹਾਲਤ ਹੈ ਕਿ ਬਿਨਾਂ ਪ੍ਰਮਿਸ਼ਨ ਲਏ ਪੰਜਾਬ ਦੇ ਨੌਜਵਾਨਾਂ ਨਾਲ ਖੜ ਵੀ ਨਹੀਂ ਸਕਦੇ।
ਬੇਸ਼ਰਮੋ ਸ਼ਰਮ ਕਰੋ!!!! @GurditSekhon @BhagwantMann @ArvindKejriwal @Shubhworldwide… pic.twitter.com/MC1kDUYn6A
ਇਸ ਤੋਂ ਮਗਰੋਂ ਮਜੀਠੀਆ ਨੇ ਗਾਇਕ ਸ਼ੁਭ ਦਾ ਇੱਕ ਗੀਤ ਸ਼ੇਅਰ ਕਰਦਿਆਂ ਲਿਖਿਆ ਸੁਣਾਂਗੇ....
ਸੁਣਾਂਗੇ#ShubhneetSingh #Shubh #shubhworldwide #Sikh #Canada @Shubhworldwide pic.twitter.com/rfPLhM97T5
— Bikram Singh Majithia (@bsmajithia) September 23, 2023