Raghav Chadha wedding: ਰਾਘਵ ਚੱਢਾ ਦੇ 7 ਸਟਾਰ ਹੋਟਲ 'ਚ ਵਿਆਹ 'ਤੇ ਖਹਿਰਾ ਦਾ ਸਵਾਲ! ਬੋਲੇ ਜੇ ਉਹ ਆਮ ਆਦਮੀ ਤਾਂ ਖਾਸ ਕੌਣ?
Parineeti Chopra Raghav Chadha Wedding; ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਵਿਆਹ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਰਾਘਵ ਚੱਢਾ ਦੀ ਆਮਦਨ ਉਪਰ ਵੀ ਸਵਾਲ ਉਠਾਏ ਹਨ।
Raghav Chadha wedding: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਬੌਲੀਵੁੱਡ ਅਦਾਕਾਰਾ ਪਰਨੀਤੀ ਚੋਪੜਾ ਦੇ ਆਲੀਸ਼ਾਨ ਵਿਆਹ ਸਮਾਗਮਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ। ਵਿਰੋਧੀ ਧਿਰਾਂ ਵੱਲੋਂ ਵਿਆਹ ਸਮਾਗਮਾਂ 'ਤੇ ਖਰਚੇ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ। ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਵਿਆਹ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਰਾਘਵ ਚੱਢਾ ਦੀ ਆਮਦਨ ਉਪਰ ਵੀ ਸਵਾਲ ਉਠਾਏ ਹਨ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਹਾਲਾਂਕਿ ਮੈਂ ਰਾਘਵ ਚੱਢਾ ਨੂੰ ਉਨ੍ਹਾਂ ਦੀ ਪਤਨੀ ਪਰਨੀਤੀ ਚੋਪੜਾ ਨਾਲ ਜ਼ਿੰਦਗੀ ਦੀ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਪਰ ਉਨ੍ਹਾਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਵਰਗਾ 2.44 ਲੱਖ ਰੁਪਏ ਦੀ ਮਾਮੂਲੀ ਇਨਕਮ ਟੈਕਸ ਰਿਟਰਨ ਭਰਨ ਵਾਲਾ ਆਮ ਆਦਮੀ ਸਭ ਤੋਂ ਵਧੀਆ 7 ਸਟਾਰ ਹੋਟਲ ਜਿੱਥੇ ਇੱਕ ਰਾਤ ਲਈ 10 ਲੱਖ ਰੁਪਏ ਖਰਚਾ ਹੈ, ਵਿੱਚ ਸ਼ਾਨਦਾਰ ਸਮਾਗਮ ਦਾ ਖਰਚਾ ਕਿਵੇਂ ਝੱਲ ਸਕਦਾ ਹੈ। ਇੱਕ ਜਨਤਕ ਸ਼ਖਸੀਅਤ ਹੋਣ ਦੇ ਨਾਤੇ ਉਹ ਤੇ ਉਨ੍ਹਾਂ ਦੇ ਬੌਸ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅਜਿਹੇ ਵੱਡੇ ਖਰਚਿਆਂ ਲਈ ਜਵਾਬਦੇਹ ਹਨ? ਜੇਕਰ ਉਹ ਆਮ ਆਦਮੀ ਹਨ ਤਾਂ ਖਾਸ (ਵੀਵੀਆਈਪੀ) ਕੌਣ ਹੈ?
Although i wish @raghav_chadha good luck for his new innings with his wife Parneeti Chopra but he must explain how an @AamAadmiParty (Aam Aadmi) like him filing a meager Income Tax return of Rs 2.44 Lacs can afford such a pompous wedding bash at the bestest 7 Star hotels spending… pic.twitter.com/Bcf4M0hzTq
— Sukhpal Singh Khaira (@SukhpalKhaira) September 24, 2023
ਕਾਬਿਲੇਗ਼ੌਰ ਹੈ ਕਿ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਅੱਜ ਯਾਨਿ 24 ਸਤੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਪਰ ਇਨ੍ਹਾਂ ਦੇ ਵਿਆਹ ਤੋਂ ਪਹਿਲਾਂ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਤੇ ਦਿਗਵਿਜੈ ਸਿੰਘ ਦੇ ਭਰਾ ਲਕਸ਼ਮਣ ਸਿੰਘ ਵੀ ਦੋਵਾਂ ਦੇ ਵਿਆਹ ਦੇ ਖਰਚੇ ਨੂੰ ਲੈਕੇ ਸਵਾਲ ਖੜੇ ਕਰ ਚੁੱਕੇ ਹਨ। ਇਸ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਵੀ ਰਾਘਵ ਚੱਢਾ ਤੇ ਆਮ ਆਦਮੀ ਪਾਰਟੀ 'ਤੇ ਤੰਜ ਕੱਸਦੇ ਨਜ਼ਰ ਆ ਰਹੇ ਹਨ।