jawan: ਸ਼ਾਹਰੁਖ ਖਾਨ ਦੀ 'ਜਵਾਨ' ਦੀ ਹਨੇਰੀ 'ਚ ਉੱਡੀਆਂ ਵਿੱਕੀ ਕੌਸ਼ਲ ਤੇ ਸ਼ਿਲਪਾ ਸ਼ੈੱਟੀ ਦੀਆਂ ਫਿਲਮਾਂ, ਹੋਇਆ ਸ਼ਰਮਨਾਕ ਕਲੈਕਸ਼ਨ
Shah Rukh Khan: ਵਿੱਕੀ ਕੌਸ਼ਲ ਦੀ 'ਦ ਗ੍ਰੇਟ ਇੰਡੀਅਨ ਫੈਮਿਲੀ' ਤੇ ਸ਼ਿਲਪਾ ਸ਼ੈੱਟੀ ਦੀ 'ਸੁੱਖੀ' ਇਸ ਸ਼ੁੱਕਰਵਾਰ ਰਿਲੀਜ਼ ਹੋਈਆਂ ਸੀ, ਪਰ ਇਹ ਫਿਲਮਾਂ ਸ਼ਾਹਰੁਖ ਖਾਨ ਦੀ 'ਜਵਾਨ' ਦੀ ਹਨੇਰੀ 'ਚ ਉੱਡਦੀਆਂ ਨਜ਼ਰ ਆ ਰਹੀਆਂ ਹਨ।
The Great Indian Family Box Office Collection: ਸ਼ਾਹਰੁਖ ਖਾਨ ਦੀ 'ਜਵਾਨ' ਨੂੰ ਰਿਲੀਜ਼ ਹੋਇਆਂ 18 ਦਿਨ ਹੋ ਚੁੱਕੇ ਹਨ। ਪਰ ਕਿੰਗ ਖਾਨ ਦੀ ਫਿਲਮ ਦਾ ਕਰੇਜ਼ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਸ਼ਨੀਵਾਰ ਨੂੰ ਫਿਲਮ ਨੇ 'ਪਠਾਨ' ਦਾ ਰਿਕਾਰਡ ਤੋੜ ਦਿੱਤਾ ਅਤੇ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣ ਗਈ। ਹੁਣ ਸ਼ਾਹਰੁਖ ਦੀ 'ਜਵਾਨ' ਦੀ ਹਨੇਰੀ 'ਚ ਸ਼ਿਲਪਾ ਸ਼ੈੱਟੀ ਤੇ ਵਿੱਕੀ ਕੌਸ਼ਲ ਦੀਆਂ ਫਿਲਮਾਂ ਉੱਡਦੀਆਂ ਨਜ਼ਰ ਆ ਰਹੀਆਂ ਹਨ।
ਵਿੱਕੀ ਕੌਸ਼ਲ ਸਟਾਰਰ ਕਾਮੇਡੀ ਡਰਾਮਾ ਫਿਲਮ 'ਦਿ ਗ੍ਰੇਟ ਇੰਡੀਅਨ ਫੈਮਿਲੀ' 22 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਰਹੀ ਹੈ। 'ਦਿ ਗ੍ਰੇਟ ਇੰਡੀਅਨ ਫੈਮਿਲੀ' ਦਾ ਪ੍ਰਦਰਸ਼ਨ ਬਾਕਸ ਆਫਿਸ 'ਤੇ ਕਾਫੀ ਹੌਲੀ ਨਜ਼ਰ ਆ ਰਿਹਾ ਹੈ। ਫਿਲਮ 'ਚ ਵਿੱਕੀ ਕੌਸ਼ਲ ਨਾਲ ਮਾਨੁਸ਼ੀ ਛਿੱਲਰ ਨੇ ਮੁੱਖ ਅਭਿਨੇਤਰੀ ਦੀ ਭੂਮਿਕਾ ਨਿਭਾਈ ਹੈ।
'ਦਿ ਗ੍ਰੇਟ ਇੰਡੀਅਨ ਫੈਮਿਲੀ' ਨੂੰ ਰਿਲੀਜ਼ ਹੋਏ ਸਿਰਫ਼ ਦੋ ਦਿਨ ਹੀ ਹੋਏ ਹਨ। ਸਕਨਿਲਕ ਦੀ ਰਿਪੋਰਟ ਮੁਤਾਬਕ ਫਿਲਮ ਨੇ ਪਹਿਲੇ ਦਿਨ ਸਿਰਫ 1.4 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ, ਜਦਕਿ ਦੂਜੇ ਦਿਨ ਵੀ ਫਿਲਮ ਦੀ ਕਮਾਈ ਥੋੜੀ ਵਧੀ ਅਤੇ ਫਿਲਮ ਨੇ 1.80 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਫਿਲਮ ਦਾ ਕੁਲ ਕਲੈਕਸ਼ਨ 3.20 ਕਰੋੜ ਰੁਪਏ ਹੋ ਗਿਆ ਹੈ।
ਦੂਜੇ ਪਾਸੇ, ਸ਼ਿਲਪਾ ਸ਼ੈੱਟੀ ਦੀ ਫਿਲਮ 'ਸੁਖੀ' 22 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਉਨ੍ਹਾਂ ਦੀ ਫਿਲਮ ਵਿੱਕੀ ਕੌਸ਼ਲ ਸਟਾਰਰ 'ਦਿ ਗ੍ਰੇਟ ਇੰਡੀਅਨ ਫੈਮਿਲੀ' ਨਾਲ ਟਕਰਾ ਗਈ ਹੈ ਅਤੇ ਇਸ ਦਾ ਅਸਰ ਦੋਵਾਂ ਫਿਲਮਾਂ 'ਤੇ ਨਜ਼ਰ ਆ ਰਿਹਾ ਹੈ। ਫਿਲਮ 'ਸੁੱਖੀ' ਨੇ ਰਿਲੀਜ਼ ਦੇ ਪਹਿਲੇ ਦੋ ਦਿਨਾਂ 'ਚ ਬਹੁਤ ਘੱਟ ਕਮਾਈ ਕੀਤੀ ਹੈ।
'ਸੁੱਖੀ' ਦੋ ਦਿਨਾਂ 'ਚ ਕਰੋੜਾਂ ਦਾ ਅੰਕੜਾ ਵੀ ਨਹੀਂ ਛੂਹ ਸਕੀ। ਲੱਗਦਾ ਹੈ ਕਿ ਸ਼ਿਲਪਾ ਸ਼ੈੱਟੀ ਦੀ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਕਰਨ ਵਾਲੀ ਨਹੀਂ ਹੈ। ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਫਿਲਮ ਨੇ ਪਹਿਲੇ ਦਿਨ 0.3 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਪਰ ਦੂਜੇ ਦਿਨ ਵੀ ਇਸ ਨੇ ਸਿਰਫ 0.4 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਨੇ ਕੁੱਲ 0.7 ਕਰੋੜ ਰੁਪਏ ਕਮਾ ਲਏ ਹਨ।
ਸ਼ਾਹਰੁਖ ਖਾਨ ਦੀ ਤਾਜ਼ਾ ਰਿਲੀਜ਼ ਫਿਲਮ 'ਜਵਾਨ' ਬਾਕਸ ਆਫਿਸ 'ਤੇ ਜ਼ਬਰਦਸਤ ਕਲੈਕਸ਼ਨ ਕਰ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਫਿਲਮ ਸਭ ਤੋਂ ਤੇਜ਼ੀ ਨਾਲ ਕਮਾਈ ਕਰ ਰਹੀ ਹੈ। ਹਾਲਾਂਕਿ ਰਿਲੀਜ਼ ਦੇ ਦੂਜੇ ਹਫਤੇ ਤੋਂ ਫਿਲਮ ਦੀ ਕਮਾਈ ਹਰ ਦਿਨ ਘੱਟ ਰਹੀ ਹੈ, ਪਰ ਇਸ ਦੇ ਬਾਵਜੂਦ 'ਜਵਾਨ' ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਜਿੱਥੇ ਆਪਣੀ ਰਿਲੀਜ਼ ਦੇ 16ਵੇਂ ਦਿਨ ਫਿਲਮ ਨੇ 'ਗਦਰ 2' ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਦਰਅਸਲ, 16ਵੇਂ ਦਿਨ 7 ਕਰੋੜ ਦੀ ਕਮਾਈ ਕਰਕੇ, ਜਵਾਨ ਨੇ 532.93 ਕਰੋੜ ਰੁਪਏ ਦੇ 'ਗਦਰ 2' ਦੇ ਕੁਲ ਕਲੈਕਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ 'ਜਵਾਨ' ਦੀ ਰਿਲੀਜ਼ ਦੇ 17ਵੇਂ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ, ਜਿਸ ਮੁਤਾਬਕ ਤੀਜੇ ਸ਼ਨੀਵਾਰ ਨੂੰ ਫਿਲਮ ਦੀ ਕਮਾਈ 'ਚ ਵੱਡਾ ਉਛਾਲ ਆਇਆ।
View this post on Instagram
ਸਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਜਵਾਨ' ਨੇ ਆਪਣੀ ਰਿਲੀਜ਼ ਦੇ 17ਵੇਂ ਦਿਨ 12 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ 'ਜਵਾਨ' ਦੀ 17 ਦਿਨਾਂ 'ਚ ਕੁੱਲ ਕਮਾਈ 545.58 ਕਰੋੜ ਰੁਪਏ ਹੋ ਗਈ ਹੈ। ਵਰਲਡਵਾਈਡ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪੂਰੀ ਦੁਨੀਆ 'ਚ 953 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।