Salman Khan: ਸਲਮਾਨ ਖਾਨ-ਐਸ਼ਵਰਿਆ ਰਾਏ ਦਾ ਇਕੱਠੇ ਵੀਡੀਓ ਆਇਆ ਸਾਹਮਣੇ, ਜਾਣੋ ਕੀ ਹੈ ਇਸ ਦੀ ਸੱਚਾਈ
Salman Khan Aishwarya Rai Video: ਸੋਸ਼ਲ ਮੀਡੀਆ 'ਤੇ ਸਲਮਾਨ ਖਾਨ ਐਸ਼ਵਰਿਆ ਰਾਏ ਇਕੱਠੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੋਵੇਂ ਇੱਕ ਦੂਜੇ ਦੇ ਕਾਫੀ ਕਰੀਬ ਨਜ਼ਰ ਆ ਰਹੇ ਹਨ।

Salman Khan Aishwarya Rai Video: ਸਲਮਾਨ ਖਾਨ ਤੇ ਐਸ਼ਵਰਿਆ ਦੀ ਲਵ ਸਟੋਰੀ ਕਿਸੇ ਜ਼ਮਾਨੇ 'ਚ ਖੂਬ ਸੁਰਖੀਆਂ ਬਟੋਰਦੀ ਹੁੰਦੀ ਸੀ। ਇਹ ਦੋਵੇਂ 'ਹਮ ਦਿਲ ਦੇ ਚੁਕੇ ਸਨਮ' ਫਿਲਮ 'ਚ ਇਕੱਠੇ ਨਜ਼ਰ ਆਏ ਸੀ। ਉਸ ਤੋਂ ਬਾਅਦ ਇਨ੍ਹਾਂ ਨੇ ਇਕੱਠੇ ਕਦੇ ਕੰਮ ਨਹੀਂ ਕੀਤਾ। ਕਿਉਂਕਿ ਇਨ੍ਹਾਂ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਜਿੰਨੀਂ ਸੁਰਖੀਆਂ ਸਲਮਾਨ ਤੇ ਐਸ਼ ਦੀ ਲਵ ਸਟੋਰੀ ਨੇ ਬਟੋਰੀਆਂ, ਉਸ ਤੋਂ ਕਿਤੇ ਜ਼ਿਆਦਾ ਚਰਚਾ ਦੋਵਾਂ ਦੇ ਬ੍ਰੇਕਅੱਪ ਦੀ ਹੋਈ ਸੀ।
ਸਲਮਾਨ ਖਾਨ ਐਸ਼ਵਰਿਆ ਰਾਏ ਨੂੰ ਇਕੱਠੇ ਦੇਖਣ ਲਈ ਫੈਨਜ਼ ਬੇਤਾਬ ਹਨ। ਹਰ ਕੋਈ ਇਸ ਜੋੜੀ ਨੂੰ ਮੁੜ ਤੋਂ ਇਕੱਠੇ ਦੇਖਣਾ ਚਾਹੁੰਦਾ ਹੈ। ਅਜਿਹੇ 'ਚ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਸਲਮਾਨ ਖਾਨ ਐਸ਼ਵਰਿਆ ਰਾਏ ਇਕੱਠੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੋਵੇਂ ਇੱਕ ਦੂਜੇ ਦੇ ਕਾਫੀ ਕਰੀਬ ਨਜ਼ਰ ਆ ਰਹੇ ਹਨ। ਫੈਨਜ਼ ਇਨ੍ਹਾਂ ਦੋਵਾਂ ਨੂੰ ਦੇਖ ਕੇ ਕਾਫੀ ਖੁਸ਼ ਵੀ ਹੋ ਗਏ ਹਨ, ਪਰ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਸ ਵੀਡੀਓ ਦੀ ਸੱਚਾਈ ਦੱਸੀਏ, ਪਹਿਲਾਂ ਦੇਖੋ ਇਹ ਵੀਡੀਓ:
View this post on Instagram
ਦਰਅਸਲ, ਇਹ ਵੀਡੀਓ ਐਡੀਟਿੰਗ ਦਾ ਕਮਾਲ ਹੈ। ਅਜਿਹੀ ਕਮਾਲ ਦੀ ਤੇ ਪਰਫੈਕਟ ਐਡੀਟਿੰਗ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਵੀਡੀਓ 'ਚ ਸਲਮਾਨ ਤੇ ਐਸ਼ਵਰਿਆ ਦੀਆਂ ਤਸਵੀਰਾਂ ਨੂੰ ਇੰਜ ਜੋੜਿਆ ਗਿਆ ਹੈ, ਕਿ ਸੱਚਮੁੱਚ ਤੁਸੀਂ ਇੱਕ ਪਲ ਲਈ ਇਹੀ ਸੋਚਦੇ ਹੋ ਕਿ ਸਲਮਾਨ ਤੇ ਐਸ਼ ਦੋਵੇਂ ਇਕੱਠੇ ਹਨ। ਪਰ ਇਹ ਵੀਡੀਓ ਪੂਰੀ ਤਰ੍ਹਾਂ ਝੂਠ ਹੈ। ਇਹ ਵੀਡੀਓ ਨੀਤਾ ਅੰਬਾਨੀ ਦੇ ਕਲਚਰਲ ਸੈਂਟਰ ਦੀ ਲੌਂਚ ਪਾਰਟੀ ਸੀ। ਅਸਲੀ ਵੀਡੀਓ 'ਚ ਐਸ਼ ਆਪਣੀ ਬੇਟੀ ਆਰਾਧਿਆ ਨਾਲ ਨਜ਼ਰ ਆਈ ਸੀ, ਜਦਕਿ ਸਲਮਾਨ ਇਕੱਲੇ ਹੀ ਸੀ। ਪਰ ਦੋ ਅਲੱਗ ਅਲੱਗ ਵੀਡੀਓਜ਼ ਨੂੰ ਇੰਜ ਜੋੜਿਆ ਗਿਆ ਕਿ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ।
ਦੋਵਾਂ ਨੂੰ ਇਕੱਠੇ ਦੇਖ ਫੈਨਜ਼ ਨੇ ਕਹੀ ਇਹ ਗੱਲ
ਫੈਨਜ਼ ਸਲਮਾਨ ਤੇ ਐਸ਼ ਦੇ ਇਸ ਵੀਡੀਓ ਨੂੰ ਦੇਖ ਕਾਫੀ ਖੁਸ਼ ਹੋ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਿਹਾ, 'ਮੈਂ ਸੱਚਮੁਚ ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਣਾ ਚਾਹੁੰਦਾ ਹਾਂ।' ਇੱਕ ਹੋਰ ਫੈਨ ਨੇ ਕਮੈਂਟ ਕੀਤਾ, 'ਕਾਸ਼ ਇਹ ਸੱਚ ਹੁੰਦਾ'। ਤੁਸੀਂ ਵੀ ਪੜ੍ਹੋ ਇਹ ਕਮੈਂਟ:


ਕਾਬਿਲੇਗ਼ੌਰ ਹੈ ਕਿ 90 ਦੇ ਦਹਾਕਿਆਂ 'ਚ ਸਲਮਾਨ ਤੇ ਐਸ਼ਵਰਿਆ ਦੇ ਪਿਆਰ ਦੇ ਚਰਚੇ ਬੀ ਟਾਊਨ 'ਚ ਚਰਚਾ ਦਾ ਵਿਸ਼ਾ ਹੁੰਦੇ ਸੀ। ਸਭ ਨੂੰ ਇਹੀ ਲੱਗਿਆ ਸੀ ਕਿ ਇਹ ਦੋਵੇਂ ਵਿਆਹ ਕਰਨਗੇ, ਪਰ ਸ਼ਾਇਦ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਦੋਵਾਂ ਦਾ ਰਿਸ਼ਤੇ ਦੇ ਕੁੱਝ ਸਮੇਂ ਦੇ ਅੰਦਰ ਹੀ ਬਰੇਕਅੱਪ ਹੋ ਗਿਆ ਸੀ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਸ਼ੋਅ 'ਚ ਐਂਟਰੀ ਲੈਂਦੇ ਹੀ ਸਪਨਾ ਨੇ ਅਰਚਨਾ ਪੂਰਨ ਸਿੰਘ ਨਾਲ ਲਿਆ ਪੰਗਾ, ਕਹਿ ਦਿੱਤੀ ਇਹ ਗੱਲ






















