ਪੜਚੋਲ ਕਰੋ
ਸਲਮਾਨ ਦੇ ਨਾਂ ‘ਤੇ ਹੋ ਰਹੀ ਸੀ ਠੱਗੀ, ਖ਼ਾਨ ਨੇ ਕੀਤਾ ਫੈਨਸ ਨੂੰ ਸਾਵਧਾਨ
ਬਾਲੀਵੁੱਡ ਦੇ ਸੁਪਰਸਟਾਰਸ ਸਲਮਾਨ ਖ਼ਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਖ਼ਬਰ ‘ਚ ਖਾਸ ਗੱਲ ਇਹ ਹੈ ਕਿ ਸਲਮਾਨ ਖ਼ਾਨ ਨੇ ਖ਼ੁਦ ਆਪਣੇ ਫੈਨਸ ਨੂੰ ਇਸ ਠੱਗੀ ਨਾਲ ਜਾਣੂੰ ਕਰਵਾਇਆ ਹੈ।

ਮੁੰਬਈ: ਬਾਲੀਵੁੱਡ ਦੇ ਸੁਪਰਸਟਾਰਸ ਸਲਮਾਨ ਖ਼ਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਖ਼ਬਰ ‘ਚ ਖਾਸ ਗੱਲ ਇਹ ਹੈ ਕਿ ਸਲਮਾਨ ਖ਼ਾਨ ਨੇ ਖ਼ੁਦ ਆਪਣੇ ਫੈਨਸ ਨੂੰ ਇਸ ਠੱਗੀ ਨਾਲ ਜਾਣੂੰ ਕਰਵਾਇਆ ਹੈ। ਬਾਲੀਵੁੱਡ ਐਕਟਰ ਸਲਮਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਜਿਸ ‘ਚ ਬੈਨਰ ‘ਚ ਸਲਮਾਨ ਖ਼ਾਨ ਕੁਝ ਬਾਲੀਵੁੱਡ ਸਟਾਰਸ ਨਾਲ ਨਜ਼ਰ ਆ ਰਹੇ ਹਨ।
ਇਸ ਫ਼ੋਟੋ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਇਵੈਂਟ ਤਹਿਤ ਸਲਮਾਨ ਦੇ ਬ੍ਰਾਂਡ ਬੀਂਗ ਹਿਊਮਨ ਤਹਿਤ ਕਰਵਾਇਆ ਗਿਆ ਹੈ ਅਤੇ ਸਲਮਾਨ ਖ਼ੁਦ ਇਸ ਇਵੈਂਟ ‘ਚ ਹਾਜ਼ਰ ਹੋਣਗੇ। ਇਸ ਬਾਰੇ ਜਦੋਂ ਸਲਮਾਨ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖੀਆ, “ਮੈਂ ਅਤੇ ਮੇਰਾ ਬ੍ਰਾਂਡ ਕਦੇ ਵੀ ਇਸ ਇਵੈਂਟ ਨਾਲ ਨਹੀਂ ਜੁੜੇ।”
Neither Being Human Foundation nor me are associated with this event in any way... pic.twitter.com/bwXdYYCaiO
— Salman Khan (@BeingSalmanKhan) 2 May 2019
ਸਲਮਾਨ ਦੇ ਨਾਂ ‘ਤੇ ਇਹ ਫਰਜ਼ੀਵਾੜਾ ਮੁੰਬਈ ‘ਚ ਨਹੀਂ ਸਗੋਂ ਉੱਤਰ ਪ੍ਰਦੇਸ਼ ਦੇ ਬਿਜਨੌਰ ‘ਚ ਚੱਲ ਰਿਹਾ ਸੀ। ਜਿਸ ਦੇ ਖਿਲਾਫ ਖੁਦ ਸਲਮਾਨ ਅੱਗੇ ਆਏ ਹਨ। ਇਸ ਤੋਂ ਇਲਾਵਾ ਸਲਮਾਨ ਦੀ ਫ਼ਿਲਮ ‘ਭਾਰਤ’ ਇਸ ਸਾਲ 5 ਜੂਨ ਨੂੰ ਈਦ ਦੇ ਮੌਕੇ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਟ੍ਰੇਲਰ ਅਤੇ ਸੌਂਗ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















