Salman Khan: 'ਕੁਛ ਕੁਛ ਹੋਤਾ ਹੈ' ਦਾ ਗਾਣਾ 'ਸਾਜਨ ਜੀ ਘਰ ਆਏ' ਸਲਮਾਨ ਦੇ ਡੁਪਲੀਕੇਟ ਨੇ ਕੀਤਾ ਸੀ ਸ਼ੂਟ, ਸਾਲਾਂ ਬਾਅਦ ਹੈਰਾਨਕੁੰਨ ਖੁਲਾਸਾ
Salman Khan in Kuch Kuch Hota hai: ਫਰਾਹ ਖਾਨ ਨੇ ਇੱਕ ਡਾਂਸ ਰਿਐਲਿਟੀ ਸ਼ੋਅ ਵਿੱਚ ਦੱਸਿਆ ਕਿ ਸਲਮਾਨ ਖਾਨ ਦੇ ਡੁਪਲੀਕੇਟ ਨੇ ਕੁਛ ਕੁਛ ਹੋਤਾ ਹੈ ਵਿੱਚ ਸਾਜਨ ਜੀ ਘਰ ਆਏ ਗੀਤ ਦਾ ਅੱਧੇ ਤੋਂ ਵੱਧ ਸ਼ੂਟ ਕੀਤਾ ਸੀ। ਜਾਣੋ ਕੀ ਸੀ ਕਾਰਨ...
Salman Khan in Kuch Kuch Hota hai: ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਕੁਛ ਕੁਛ ਹੋਤਾ ਹੈ' ਦਾ ਗੀਤ 'ਸਾਜਨ ਜੀ ਘਰ ਆਏ' ਅੱਜ ਵੀ ਲੋਕਾਂ 'ਚ ਕਾਫੀ ਮਸ਼ਹੂਰ ਹੈ। ਇਹ ਗੀਤ ਅੱਜ ਵੀ ਵਿਆਹ ਦੇ ਕਈ ਫੰਕਸ਼ਨਾਂ ਵਿੱਚ ਚਲਦਾ ਸੁਣਿਆ ਜਾਂਦਾ ਹੈ। ਇਸ ਗੀਤ ਨੂੰ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਨੇ ਕੋਰੀਓਗ੍ਰਾਫ ਕੀਤਾ ਸੀ। ਇਸ ਗੀਤ 'ਚ ਸਲਮਾਨ ਖਾਨ ਅਤੇ ਕਾਜੋਲ ਡਾਂਸ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ: 'ਗਦਰ 2' ਦਾ ਧਮਾਕੇਦਾਰ ਟੀਜ਼ਰ ਆਇਆ ਸਾਹਮਣੇ, 'ਦਾਮਾਦ ਹੈ ਵੋ ਪਾਕਿਸਤਾਨ ਕਾ' ਡਾਇਲੌਗ ਨੇ ਪਾਈਆਂ ਧਮਾਲਾਂ
ਹੁਣ ਫਰਾਹ ਖਾਨ ਨੇ ਇਸ ਗੀਤ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਫਰਾਹ ਨੇ ਇੱਕ ਡਾਂਸ ਰਿਐਲਿਟੀ ਸ਼ੋਅ ਦੌਰਾਨ ਦੱਸਿਆ ਕਿ ਇਸ ਗੀਤ ਦਾ ਅੱਧੇ ਤੋਂ ਵੱਧ ਹਿੱਸਾ ਸਲਮਾਨ ਦੇ ਡੁਪਲੀਕੇਟ ਨੇ ਸ਼ੂਟ ਕੀਤਾ ਹੈ। ਕਿਉਂਕਿ ਸਲਮਾਨ 2-3 ਘੰਟੇ ਹੀ ਸ਼ੂਟਿੰਗ ਲਈ ਆਉਂਦੇ ਸਨ।
ਰਿਐਲਿਟੀ ਸ਼ੋਅ 'ਚ ਹੋਇਆ ਖੁਲਾਸਾ
ਸੋਨੀ ਟੀਵੀ ਦੇ ਡਾਂਸ ਰਿਐਲਿਟੀ ਸ਼ੋਅ 'ਇੰਡੀਆਜ਼ ਬੈਸਟ ਡਾਂਸਰ' ਦੀ ਡਾਂਸਰ ਰਿਤਜੀ ਬਾਰੇ ਗੱਲ ਕਰਦਿਆਂ ਫਰਾਹ ਨੇ ਕਿਹਾ, ''ਰਿਤਜੀ ਬਹੁਤ ਕਿਊਟ ਸੀ। ਮੈਂ ਤੁਹਾਨੂੰ ਦੱਸ ਦੇਵਾਂ ਕਿ 'ਸਾਜਨ ਜੀ ਘਰ ਆਏ' ਵਿੱਚ ਸਲਮਾਨ ਦੇ ਅੱਧੇ ਗੀਤ ਰਿਤਜੀ ਨੇ ਡੁਪਲੀਕੇਟ ਕੀਤੇ ਹਨ। ਸੱਚਮੁੱਚ, ਕਿਉਂਕਿ ਸਲਮਾਨ ਸਿਰਫ 2-3 ਘੰਟੇ ਲਈ ਆਉਂਦੇ ਸਨ। ਇਸ ਲਈ ਬਾਕੀ ਬੈਕ ਸ਼ਾਟ, ਟੌਪ ਸ਼ਾਟ, ਵਾਈਟ ਸ਼ਾਟ ਸਭ ਰੀਤਜੀ ਨੇ ਕੀਤਾ।"
View this post on Instagram
ਦੇਖੋ ਇਹ ਗਾਣਾ:
ਸਲਮਾਨ ਨੇ ਕਿਉਂ ਕੀਤੀ ਸੀ ਕੁਛ ਕੁਛ ਹੋਤਾ ਹੈ?
ਸਾਲ 2021 'ਚ ਫਿਲਮ ਨਿਰਮਾਤਾ ਕਰਨ ਜੌਹਰ ਨੇ ਦੱਸਿਆ ਸੀ ਕਿ ਸਲਮਾਨ ਨੇ ਇਸ ਫਿਲਮ 'ਚ ਅਮਨ ਦਾ ਕਿਰਦਾਰ ਨਿਭਾਉਣ ਲਈ ਕਿਉਂ ਹਾਮੀ ਭਰੀ ਸੀ। 'ਇੰਡੀਅਨ ਆਈਡਲ 12' ਦੌਰਾਨ ਕਰਨ ਨੇ ਦੱਸਿਆ ਕਿ ਉਸ ਨੇ ਅਮਨ ਦੀ ਭੂਮਿਕਾ ਲਈ ਕਈ ਕਲਾਕਾਰਾਂ ਨਾਲ ਗੱਲ ਕੀਤੀ ਸੀ, ਪਰ ਕੋਈ ਵੀ ਫ਼ਿਲਮ 'ਚ ਸੈਕਿੰਡ ਲੀਡ ਨਹੀਂ ਬਣਨਾ ਚਾਹੁੰਦਾ ਸੀ। ਜਦੋਂ ਮੈਂ ਇੱਕ ਪਾਰਟੀ ਦੌਰਾਨ ਸਲਮਾਨ ਨੂੰ ਮਿਲਿਆ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਇਸ ਰੋਲ ਲਈ ਕੋਈ ਨਹੀਂ ਮਿਲਿਆ ਤਾਂ ਸਲਮਾਨ ਨੇ ਕਿਹਾ- "ਇਸ ਰੋਲ ਨੂੰ ਨਿਭਾਉਣ ਲਈ ਇੱਕ ਪਾਗਲ ਦੀ ਲੋੜ ਹੈ ਅਤੇ ਮੈਂ ਉਹ ਪਾਗਲ ਹਾਂ।"
ਇਹ ਵੀ ਪੜ੍ਹੋ: ਇਲੀਆਨਾ ਡੀ ਕਰੂਜ਼ ਨੇ ਆਖਰ ਦਿਖਾ ਹੀ ਦਿੱਤੀ ਬੁਆਏਫਰੈਂਡ ਦੀ ਝਲਕ, ਤਸਵੀਰ ਸ਼ੇਅਰ ਕਰ ਲਿਖੀ ਲੰਬੀ-ਚੌੜੀ ਪੋਸਟ