ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਸਲਮਾਨ ਖਾਨ ਦੀ ਫਿਲਮ 'ਬੌਡੀਗਾਰਡ' ਦੇ ਡਾਇਰੈਕਟਰ ਦਾ 63 ਦੀ ਉਮਰ 'ਚ ਦੇਹਾਂਤ
Bodyguard Director Siddique Death: ਸਲਮਾਨ ਖਾਨ ਦੀ ਫਿਲਮ 'ਬਾਡੀਗਾਰਡ' ਦਾ ਨਿਰਦੇਸ਼ਨ ਕਰਨ ਵਾਲੇ ਦੱਖਣ ਦੇ ਮਸ਼ਹੂਰ ਨਿਰਦੇਸ਼ਕ ਸਿੱਦੀਕ ਦਾ ਦਿਹਾਂਤ ਹੋ ਗਿਆ ਹੈ। ਉਹ 63 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।
Siddique Death: ਸਾਊਥ ਸਿਨੇਮਾ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਸਿੱਦੀਕ ਨੇ 63 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸਿੱਦੀਕੀ ਨੇ 8 ਅਗਸਤ ਨੂੰ ਹਸਪਤਾਲ ਵਿੱਚ ਆਖਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਸਿੱਦੀਕੀ ਨੇ ਸਲਮਾਨ ਖਾਨ ਦੀ ਹਿੰਦੀ ਫਿਲਮ 'ਬੌਡੀਗਾਰਡ' ਦਾ ਨਿਰਦੇਸ਼ਨ ਕੀਤਾ ਸੀ।
ਇਹ ਵੀ ਪੜ੍ਹੋ: ਜੈਸਮੀਨ ਸੈਂਡਲਾਸ ਨੇ ਲਿਖਿਆ ਆਪਣੀ ਜ਼ਿੰਦਗੀ 'ਤੇ ਗਾਣਾ, ਜਲਦ ਕਰੇਗੀ ਰਿਲੀਜ਼, ਗਾਇਕਾ ਨੇ ਵੀਡੀਓ ਕੀਤੀ ਸ਼ੇਅਰ
ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਰਕੇ ਹਸਪਤਾਲ ਭਰਤੀ ਸਨ ਸਿੱਦੀਕੀ
ਖਬਰਾਂ ਮੁਤਾਬਕ ਸਿੱਦੀਕੀ ਨੂੰ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਕੋਚੀ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪਰ ਜਦੋਂ ਤੱਕ ਉਹ ਹਸਪਤਾਲ ਪਹੁੰਚੇ, ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੋ ਚੁੱਕੀ ਸੀ। ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਨੇ ਸਿੱਦੀਕੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਉਨ੍ਹਾਂ ਨੂੰ ਬਚਾਉਣ 'ਚ ਸਫਲ ਨਹੀਂ ਹੋ ਸਕੇ।
ਸ਼ਰਧਾਂਜਲੀ ਲਈ ਇੱਥੇ ਰੱਖੀ ਜਾਵੇਗੀ ਮ੍ਰਿਤਕ ਦੇਹ
ਜਾਣਕਾਰੀ ਮੁਤਾਬਕ ਸਿੱਦੀਕੀ ਦੀ ਮ੍ਰਿਤਕ ਦੇਹ ਨੂੰ ਸਵੇਰੇ 9 ਤੋਂ 11:30 ਵਜੇ ਤੱਕ ਕਦਾਵਨਥਰਾ ਦੇ ਰਾਜੀਵ ਗਾਂਧੀ ਇਨਡੋਰ ਸਟੇਡੀਅਮ 'ਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਰੱਖਿਆ ਜਾਵੇਗਾ, ਫਿਰ ਬੁੱਧਵਾਰ ਨੂੰ ਸ਼ਾਮ 6 ਵਜੇ ਸਿੱਦੀਕੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਸ ਫਿਲਮ ਰਾਹੀਂ ਨਿਰਦੇਸ਼ਨ ਦੀ ਦੁਨੀਆ 'ਚ ਰੱਖਿਆ ਸੀ ਕਦਮ
ਸਿੱਦੀਕੀ-ਲਾਲ ਦੀ ਜੋੜੀ ਦੇ ਰੂਪ 'ਚ ਉਨ੍ਹਾਂ ਨੇ ਆਪਣੇ ਨਿਰਦੇਸ਼ ਕਰੀਅਰ ਦੀ ਸ਼ੁਰੂ ਕੀਤੀ ਸੀ। ਉਨ੍ਹਾਂਦੀ ਪਹਿਲੀ ਫਿਲਮ 1989 ਵਿੱਚ ਆਈ ਟਾਈਮਲੇਸ ਕਾਮੇਡੀ 'ਰਾਮਜੀ ਰਾਓ ਸਪੀਕਿੰਗ' ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਫਿਲਮਾਂ 'ਚ 'ਹਰਿਹਰ ਨਗਰ' (1990), 'ਗੌਡਫਾਦਰ' (1991), 'ਵੀਅਤਨਾਮ ਕਾਲੋਨੀ' (1992), 'ਕਾਬੁਲੀਵਾਲਾ' (1993), ਅਤੇ 'ਹਿਟਲਰ' (1996) ਅਤੇ 'ਬੌਡੀਗਾਰਡ' ਸ਼ਾਮਲ ਹਨ।
ਸਲਮਾਨ ਖਾਨ ਦੀ ਇਸ ਫਿਲਮ ਨੂੰ ਕੀਤਾ ਸੀ ਡਾਇਰੈਕਟ
ਦੱਸ ਦੇਈਏ ਕਿ ਸਿੱਦੀਕ ਨੇ 'ਬੌਡੀਗਾਰਡ' ਦੇ ਹਿੰਦੀ ਰੀਮੇਕ ਦਾ ਨਿਰਦੇਸ਼ਨ ਕੀਤਾ ਸੀ। ਜਿਸ 'ਚ ਸਲਮਾਨ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਇਸ ਫਿਲਮ ਦਾ ਤਾਮਿਲ ਸੰਸਕਰਣ ਵੀ ਸਿੱਦੀਕ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ, ਜਿਸਦਾ ਨਾਮ 'ਕਵਲਨ' ਸੀ। ਵਿਜੇ ਨੇ ਇਸ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: ਟਾਈਮ ਸਕੁਐਰ ਦੇ ਬਿਲਬੋਰਡ 'ਤੇ ਛਾਇਆ ਅਨਮੋਲ ਕਵਾਤਰਾ, ਵੀਡੀਓ ਸ਼ੇਅਰ ਕਰ ਬੋਲਿਆ- 'ਆਪਾਂ ਦਬਦੇ ਨਹੀਂ...'