(Source: ECI/ABP News)
Tiger 3: ਇਨ੍ਹਾਂ ਦੋ ਦੇਸ਼ਾਂ 'ਚ ਸਲਮਾਨ ਖਾਨ ਦੇ ਫੈਨਜ਼ ਨੂੰ ਲੱਗਿਆ ਝਟਕਾ, ਭਾਈਜਾਨ ਦੀ 'ਟਾਈਗਰ 3' 'ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ
Tiger 3 Ban: ਮਿਡਲ ਈਸਟ 'ਚ ਰਹਿਣ ਵਾਲੇ ਸਲਮਾਨ-ਕੈਟਰੀਨਾ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। 'ਟਾਈਗਰ 3' ਦੀ ਸਕ੍ਰੀਨਿੰਗ ਓਮਾਨ, ਕੁਵੈਤ ਅਤੇ ਕਤਰ 'ਚ ਬੈਨ ਕਰ ਦਿੱਤੀ ਗਈ ਹੈ ਪਰ ਇਸ ਬਾਰੇ ਕੋਈ ਅਧਿਕਾਰਤ ਅਪਡੇਟ ਨਹੀਂ ਆਇਆ ਹੈ।
![Tiger 3: ਇਨ੍ਹਾਂ ਦੋ ਦੇਸ਼ਾਂ 'ਚ ਸਲਮਾਨ ਖਾਨ ਦੇ ਫੈਨਜ਼ ਨੂੰ ਲੱਗਿਆ ਝਟਕਾ, ਭਾਈਜਾਨ ਦੀ 'ਟਾਈਗਰ 3' 'ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ salman-khan-katrina-kaif-tiger-3-ban-in-qatar-kuwait-and-oman-due-to-negative-portrayel-of-islamic-countries-in-film Tiger 3: ਇਨ੍ਹਾਂ ਦੋ ਦੇਸ਼ਾਂ 'ਚ ਸਲਮਾਨ ਖਾਨ ਦੇ ਫੈਨਜ਼ ਨੂੰ ਲੱਗਿਆ ਝਟਕਾ, ਭਾਈਜਾਨ ਦੀ 'ਟਾਈਗਰ 3' 'ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ](https://feeds.abplive.com/onecms/images/uploaded-images/2023/11/10/b7e16a2e5d78375c263094691fd1aa711699607048906469_original.png?impolicy=abp_cdn&imwidth=1200&height=675)
Tiger 3 Ban: ਪ੍ਰਸ਼ੰਸਕ ਲੰਬੇ ਸਮੇਂ ਤੋਂ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਮੋਸਟ ਵੇਟਿਡ ਸਪਾਈ ਥ੍ਰਿਲਰ ਫਿਲਮ 'ਟਾਈਗਰ 3' ਦਾ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਇਸ ਦੀਵਾਲੀ 'ਤੇ 12 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਮਿਡਲ ਈਸਟ 'ਚ ਰਹਿਣ ਵਾਲੇ ਸਲਮਾਨ ਅਤੇ ਕੈਟਰੀਨਾ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। ਦਰਅਸਲ ਖਬਰ ਆ ਰਹੀ ਹੈ ਕਿ ਓਮਾਨ, ਕੁਵੈਤ ਅਤੇ ਕਤਰ 'ਚ 'ਟਾਈਗਰ 3' ਦੀ ਸਕ੍ਰੀਨਿੰਗ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ, ਕੋਈ ਅਧਿਕਾਰਤ ਅਪਡੇਟ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ਐਕਟਰ ਗੈਵੀ ਚਾਹਲ ਦੀ ਫਿਲਮ 'ਸੰਗਰਾਂਦ' ਦਾ ਪੋਸਟਰ ਰਿਲੀਜ਼, ਜਾਣੋ ਕਿਸ ਦਿਨ ਸਿਨੇਮਾਘਰਾਂ 'ਚ ਦੇਵੇਗੀ ਦਸਤਕ
ਬਾਕਸ ਆਫਿਸ ਅਪਡੇਟ ਦੇਣ ਵਾਲੇ ਅਤੇ ਫਿਲਮ ਟ੍ਰੈਕਰ ਜਾਰਜ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ- ਕਿਹਾ ਜਾ ਰਿਹਾ ਹੈ ਕਿ ਇਸਲਾਮਿਕ ਦੇਸ਼ਾਂ ਅਤੇ ਕਿਰਦਾਰਾਂ ਨੂੰ ਨਕਾਰਾਤਮਕ ਤਰੀਕੇ ਨਾਲ ਦਿਖਾਉਣ ਕਾਰਨ ਕਤਰ ਅਤੇ ਓਮਾਨ 'ਚ 'ਟਾਈਗਰ 3' 'ਤੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਫਿਲਮ 'ਚ ਕੈਟਰੀਨਾ ਕੈਫ ਦੇ 'ਟਾਵਲ ਫਾਈਟ' ਸੀਨ ਕਾਰਨ ਇਹ ਪਾਬੰਦੀ ਲਗਾਈ ਗਈ ਹੈ।
ਅਕਸ਼ੇ ਕੁਮਾਰ ਦੀ ਫਿਲਮ 'ਤੇ ਵੀ ਲੱਗ ਚੁੱਕੀ ਹੈ ਪਾਬੰਦੀ
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' 'ਤੇ ਵੀ ਅਜਿਹਾ ਬੈਨ ਲਗਾਇਆ ਜਾ ਚੁੱਕਾ ਹੈ। ਸਾਲ 2022 'ਚ ਰਿਲੀਜ਼ ਹੋਈ 'ਸਮਰਾਟ ਪ੍ਰਿਥਵੀਰਾਜ' ਇਕ ਇਤਿਹਾਸਕ ਡਰਾਮਾ ਫਿਲਮ ਸੀ, ਜਿਸ 'ਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। ਹੁਣ 'ਟਾਈਗਰ 3' ਬਾਰੇ ਵੀ ਅਜਿਹੇ ਹੀ ਦਾਅਵੇ ਕੀਤੇ ਜਾ ਰਹੇ ਹਨ।
#BreakingNews#Tiger3 banned in #Qatar and #Oman reportedly due to the portrayal of Islamic countries and characters in a negative light. #SalmanKhan pic.twitter.com/YtOfG8xwt1
— George 🍿🎥 (@georgeviews) November 10, 2023
ਕੈਟਰੀਨਾ ਦੀ 'ਟਾਵਲ ਫਾਈਟ' ਨੇ ਵਧਾਇਆ ਉਤਸ਼ਾਹ
'ਟਾਈਗਰ 3' ਸਲਮਾਨ ਖਾਨ ਦੀ 'ਏਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਦਾ ਸੀਕਵਲ ਹੈ। ਫਿਲਮ 'ਚ ਇਕ ਪਾਸੇ ਸਲਮਾਨ ਖਾਨ ਸਟੰਟ ਕਰਦੇ ਨਜ਼ਰ ਆਉਣਗੇ, ਉਥੇ ਹੀ ਦੂਜੇ ਪਾਸੇ ਕੈਟਰੀਨਾ ਕੈਫ ਦੇ ਐਕਸ਼ਨ ਸੀਨਜ਼ ਪਰਦੇ 'ਤੇ ਹਲਚਲ ਪੈਦਾ ਕਰਨਗੇ। ਟ੍ਰੇਲਰ 'ਚ ਨਜ਼ਰ ਆ ਰਹੀ ਅਭਿਨੇਤਰੀ ਦੀ 'ਟਾਵਲ ਫਾਈਟ' ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਪਹਿਲਾਂ ਹੀ ਵਧਾ ਦਿੱਤਾ ਹੈ। ਹੁਣ ਦਰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)