ਇਸ ਸਾਊਥ ਸੁਪਰਸਟਾਰ ਦੀ ਫਿਲਮ 'ਚ ਸਲਮਾਨ ਖਾਨ ਦੀ ਐਂਟਰੀ
ਸੁਪਰਸਟਾਰ ਸਲਮਾਨ ਖਾਨ ਦੀ ਵੱਡੀ ਫੈਨ ਫੋਲੋਵਿੰਗ ਤੋਂ ਹਰ ਕੋਈ ਜਾਣੂ ਹੈ। ਕੋਰੋਨਾ ਕਾਰਨ ਸਲਮਾਨ ਦੇ ਫੈਨਜ਼ ਉਨ੍ਹਾਂ ਦੀ ਫਿਲਮ ਨਹੀਂ ਦੇਖ ਪਾ ਰਹੇ ਹਨ। ਪਰ ਹੁਣ ਰਿਪੋਰਟਸ ਦੇ ਮੁਤਾਬਕ ਸਲਮਾਨ ਖਾਨ ਦੀ ਐਂਟਰੀ ਸਾਊਥ ਦੇ ਸੁਪਰਸਟਾਰ ਰਾਮ ਚਰਨ ਦੀ ਇੱਕ ਬਲਾਕਬਸਟਰ ਫਿਲਮ ਵਿੱਚ ਹੋਈ ਹੈ।

ਮੁੰਬਈ: ਸੁਪਰਸਟਾਰ ਸਲਮਾਨ ਖਾਨ ਦੀ ਵੱਡੀ ਫੈਨ ਫੋਲੋਵਿੰਗ ਤੋਂ ਹਰ ਕੋਈ ਜਾਣੂ ਹੈ। ਕੋਰੋਨਾ ਕਾਰਨ ਸਲਮਾਨ ਦੇ ਫੈਨਜ਼ ਉਨ੍ਹਾਂ ਦੀ ਫਿਲਮ ਨਹੀਂ ਦੇਖ ਪਾ ਰਹੇ ਹਨ। ਪਰ ਹੁਣ ਰਿਪੋਰਟਸ ਦੇ ਮੁਤਾਬਕ ਸਲਮਾਨ ਖਾਨ ਦੀ ਐਂਟਰੀ ਸਾਊਥ ਦੇ ਸੁਪਰਸਟਾਰ ਰਾਮ ਚਰਨ ਦੀ ਇੱਕ ਬਲਾਕਬਸਟਰ ਫਿਲਮ ਵਿੱਚ ਹੋਈ ਹੈ।
ਸ਼ੰਕਰ ਦੀ ਫਿਲਮ ਆਰਸੀ 15 ਵਿੱਚ ਸਲਮਾਨ ਖਾਨ ਇੱਕ ਪੁਲਿਸ ਵਾਲੇ ਦੀ ਭੂਮਿਕਾ ਨਿਭਾਉਂਦੇ ਵੇਖੇ ਜਾ ਸਕਦੇ ਹਨ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਓਦੋਂ ਤੋਂ ਇਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਸਲਮਾਨ ਖਾਨ ਦੇ ਫੈਨਜ਼ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸੱਚ ਕੀ ਹੈ? ਹਾਲਾਂਕਿ ਇਸ ਬਾਰੇ ਕੋਈ ਆਫੀਸ਼ੀਅਲ ਅਨਾਊਸਮੈਂਟ ਨਹੀਂ ਕੀਤੀ ਗਈ ਕਿਉਂਕਿ ਇਸ ਵੇਲੇ ਸਲਮਾਨ ਖਾਨ ਕਈ ਪ੍ਰੋਜੈਕਟਾਂ ਵਿੱਚ ਕਾਫ਼ੀ ਰੁੱਝੇ ਹੋਏ ਹਨ।
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਫਿਲਮ ਰਾਧੇ ਨਾਲ ਬਹੁਤ ਰੁੱਝੇ ਹੋਏ ਹਨ। 'ਰਾਧੇ' ਇਸ ਈਦ ਯਾਨੀ 13 ਮਈ, 2021 ਨੂੰ ਰਿਲੀਜ਼ ਹੋਣ ਜਾ ਰਾਹੀਂ ਸੀ , ਪਰ ਕੋਰੋਨਾ ਦੇ ਮਾਮਲੇ ਕਾਰਨ ਇਸ ਨੂੰ ਪੋਸਟ ਪੋਨ ਕੀਤਾ ਜਾ ਸਕਦਾ ਹੈ। ਇਸ ਫਿਲਮ ਤੋਂ ਇਲਾਵਾ ਸਲਮਾਨ ਖਾਨ ਕਿੱਕ 2 ਅਤੇ ਟਾਈਗਰ 3 ਦੀ ਸ਼ੂਟਿੰਗ 'ਚ ਵੀ ਬਿਜ਼ੀ ਹਨ।




















