Salman Khan: ਸਲਮਾਨ ਖਾਨ ਨੇ ਐਸ਼ਵਰਿਆ ਰਾਏ ਬਾਰੇ ਕੀਤੀ ਗੱਲ, ਵੀਡੀਓ ਹੋ ਰਿਹਾ ਵਾਇਰਲ, ਬੋਲੇ- 'ਮੈਨੂੰ ਖੁਸ਼ੀ ਹੈ ਕਿ ਐਸ਼ ਤੇ ਅਭਿਸ਼ੇਕ...'
Salman Khan Aishwarya Rai: ਸਲਮਾਨ ਨੇ ਐਸ਼ਵਰਿਆ ਬਾਰੇ ਖੁੱਲ੍ਹ ਕੇ ਗੱਲ ਕੀਤੀ। ਸਲਮਾਨ ਨੇ ਕਿਹਾ ਕਿ 'ਇੰਨੇ ਸਾਲ ਬੀਤ ਗਏ, ਹੁਣ ਉਹ ਕਿਸੇ ਦੀ ਵਾਈਫ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਉਸ ਦਾ ਵਿਆਹ ਅਭਿਸ਼ੇਕ ਨਾਲ ਹੋਇਆ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Salman Khan Talked About Aishwarya Rai: ਸਲਮਾਨ ਖਾਨ ਤੇ ਐਸ਼ਵਰਿਆ ਰਾਏ ਕਿਸੇ ਸਮੇਂ ਬਾਲੀਵੁੱਡ ਦੇ ਸਭ ਤੋਂ ਖੂਬਸੂਰਤ ਜੋੜਿਆਂ 'ਚੋਂ ਇੱਕ ਹੁੰਦੇ ਸੀ। ਪਰ ਇਹ ਖੂਬਸੂਰਤ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲ ਸਕਿਆ। ਐਸ਼ਵਰਿਆ ਰਾਏ ਆਪਣੀ ਜ਼ਿੰਦਗੀ 'ਚ ਅੱਗੇ ਵਧੀ, ਜਦਕਿ ਸਲਮਾਨ ਖਾਨ ਅੱਜ ਵੀ ਅਣਵਿਆਹੇ ਹਨ। ਪਰ ਦੋਵਾਂ ਦੇ ਫੈਨਜ਼ ਇਨ੍ਹਾਂ ਨੂੰ ਇਕੱਠੇ ਦੇਖਣ ਲਈ ਬੇਤਾਬ ਹਨ।
ਇਹ ਵੀ ਪੜ੍ਹੋ: ਇਹ ਛੋਟੀ ਬੱਚੀ ਅੱਜ ਹੈ ਟੌਪ ਪੰਜਾਬੀ ਅਭਿਨੇਤਰੀ, ਕਰੋੜਾਂ ਦੀ ਜਾਇਦਾਦ ਦੀ ਮਾਲਕਣ, ਕੀ ਤੁਸੀਂ ਪਛਾਣਿਆ?
ਹਾਲ ਹੀ 'ਚ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਥੋੜਾ ਪੁਰਾਣਾ ਲੱਗਦਾ ਹੈ, ਪਰ ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ। ਇਸ ਵੀਡੀਓ 'ਚ ਸਲਮਾਨ ਖਾਨ ਰਜਤ ਸ਼ਰਮਾ ਦੇ ਸ਼ੋਅ 'ਆਪ ਕੀ ਅਦਾਲਤ' 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਸਲਮਾਨ ਨੇ ਐਸ਼ਵਰਿਆ ਬਾਰੇ ਖੁੱਲ੍ਹ ਕੇ ਗੱਲ ਕੀਤੀ। ਸਲਮਾਨ ਨੇ ਕਿਹਾ ਕਿ 'ਇੰਨੇ ਸਾਲ ਬੀਤ ਗਏ, ਹੁਣ ਉਹ ਕਿਸੇ ਦੀ ਵਾਈਫ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਉਸ ਦਾ ਵਿਆਹ ਅਭਿਸ਼ੇਕ ਨਾਲ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਅਭਿਸ਼ੇਕ ਬਹੁਤ ਵਧੀਆ ਇਨਸਾਨ ਹੈ। ਉਸ ਦਾ ਵਿਆਹ ਬਹੁਤ ਵੱਡੇ ਪਰਿਵਾਰ 'ਚ ਹੋਇਆ ਹੈ। ਉਹ ਦੋਵੇਂ ਬਹੁਤ ਖੁਸ਼ ਹਨ। ਇਹ ਸਭ ਤੋਂ ਬੈਸਟ ਚੀਜ਼ ਹੈ ਜੋ ਕਿ ਐਕਸ ਬੁਆਏਫਰੈਂਡ ਆਪਣੀ ਐਕਸ ਗਰਲਫਰੈਂਡ ਲਈ ਚਾਹੇਗਾ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਲਮਾਨ ਖਾਨ ਤੇ ਐਸ਼ਵਰਿਆ ਰਾਏ ਦੀ ਮੋਹੱਬਤ ਫਿਲਮ 'ਹਮ ਦਿਲ ਦੇ ਚੁਕੇ ਸਨਮ' ਦੇ ਸੈੱਟ 'ਤੇ ਪਰਵਾਨ ਚੜ੍ਹੀ ਸੀ। ਦੋਵਾਂ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ। ਦੋਵੇਂ ਵਿਆਹ ਕਰਨ ਵਾਲੇ ਸੀ, ਪਰ ਅਚਾਨਕ ਦੋਵਾਂ ਦੇ ਬਰੇਕਅਪ ਦੀਆਂ ਖਬਰਾਂ ਸਾਹਮਣੇ ਆਈਆਂ। ਐਸ਼ਵਰਿਆ ਨੇ ਸਲਮਾਨ 'ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸੀ।