ਪੜਚੋਲ ਕਰੋ
53 ਸਾਲਾ ਸਲਮਾਨ ਅਜੇ ਵੀ ਕਿਉਂ ਕੁਆਰੇ? ਕਪਿਲ ਦੇ ਸ਼ੋਅ 'ਚ ਹੋਇਆ ਖੁਲਾਸਾ

ਮੁੰਬਈ: 53 ਸਾਲਾ ਅਦਾਕਾਰ ਸਲਮਾਨ ਖ਼ਾਨ ਜਿੱਥੇ ਵੀ ਜਾਂਦੇ ਹਨ, ਇੱਕ ਸਵਾਲ ਹੈ ਜੋ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ ਤੇ ਉਹ ਹੈ ਸਲਮਾਨ ਦੇ ਵਿਆਹ ਦਾ ਸਵਾਲ। ਉਹ ਕਿਸੇ ਵੀ ਇਵੈਂਟ ਤੇ ਇੰਟਰਵਿਊ ‘ਚ ਹੋਣ ਇਹ ਸਵਾਲ ਤਾਂ ਲਾਜ਼ਮੀ ਆਉਂਦਾ ਹੈ। ਹੁਣ ਤਾਂ ਸਲਮਾਨ ਨੇ ਵੀ ਇਸ ਸਵਾਲ ਦਾ ਜਵਾਬ ਗੋਲਮੋਲ ਕਰਕੇ ਦੇਣਾ ਸਿੱਖ ਲਿਆ ਹੈ। ਹਾਲ ਹੀ ‘ਚ ਸਲਮਾਨ, ਕਪਿਲ ਸ਼ਰਮਾ ਦੇ ਸ਼ੋਅ ‘ਚ ਆਏ ਸੀ। ਜਿੱਥੇ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨਾਲ ਖੂਬ ਮਸਤੀ ਕੀਤੀ। ਕਪਿਲ ਨੇ ਸ਼ੋਅ ‘ਚ ਸਲਮਾਨ ਨੂੰ ਘੁੰਮਾ ਕੇ ਫਿਰ ਤੋਂ ਵਿਆਹ ਬਾਰੇ ਸਵਾਲ ਪੁੱਛਿਆ ਜਿਸ ਨੂੰ ਸਲਮਾਨ ਨੇ ਵੀ ਆਪਣੀ ਚਲਾਕੀ ਨਾਲ ਟਾਲ ਦਿੱਤਾ।
ਸਲਮਾਨ ਦੇ ਦਿੱਤੇ ਜਵਾਬ ਨੂੰ ਸਹੀ ਮੰਨੀਏ ਤਾਂ ਫੈਨ ਨੂੰ 20 ਸਾਲ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਪਰ ਇਹ ਮਜ਼ਾਕ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ‘ਚ ਇਸ ਸਾਲ ਈਦ ‘ਤੇ ਆਉਣ ਵਾਲੀ ਆਪਣੀ ਫ਼ਿਲਮ ‘ਭਾਰਤ’ ਬਾਰੇ ਵੀ ਖ਼ੁਲਾਸਾ ਕੀਤਾ ਹੈ। ਇਸ ਨੂੰ ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ।Thoroughly enjoying Saturday night because #KapilSharmaIsBack with a bang on @SonyTV! 😎🤟 @KapilSharmaK9 pic.twitter.com/NytCoCWIVH
— Ravi Kapoor ☯️ (@RaviKapoor) January 5, 2019
ਸਲਮਾਨ ਨਾਲ 'ਭਾਰਤ' ‘ਚ ਕੈਟਰੀਨਾ ਕੈਫ ਤੇ ਹੋਰ ਕਈ ਸਟਾਰਸ ਨਜ਼ਰ ਆਉਣਗੇ। ਜੇਕਰ ਗੱਲ ਕਪਿਲ ਦੀ ਕਰੀਏ ਤਾਂ ਕਪਿਲ ਨੇ ਵੀ ਟੀਵੀ ਦੀ ਦੁਨੀਆ ‘ਚ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਕਪਿਲ ਨੇ ਬੀਤੇ ਸਾਲ ਦਸੰਬਰ ‘ਚ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ।Bachcha Yadav aakhir kya kar rahe hai? a) Relax kar rahe hai b) Trying to pose for a picture@KapilSharmaK9 @kikusharda @haanjichandan @Krushna_KAS @bharti_lalli @sumona24 @RochelleMRao @trulyedward @banijayasia @beingsalmankhan pic.twitter.com/2UT7v4zybD
— Sony TV (@SonyTV) January 5, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















