(Source: ECI/ABP News)
Satinder Sartaaj: ਸਤਿੰਦਰ ਸਰਤਾਜ ਦੀ ਐਲਬਮ 'ਟਰੈਵਲ ਡਾਇਰੀਜ਼' ਦਾ ਇੱਕ ਹੋਰ ਗਾਣਾ 'ਸ਼ਹਿਰ ਤੇਰੇ ਤੋਂ' ਰਿਲੀਜ਼, ਗਾਣੇ ਦੇ ਬੋਲ ਜਿੱਤਣਗੇ ਦਿਲ
Satinder Sartaaj New Song: ਸਰਤਾਜ ਨੂੰ ਲੈਕੇ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਗਾਇਕ ਦੀ ਐਲਬਮ 'ਟਰੈਵਲ ਡਾਇਰੀਜ਼' ਦਾ ਇੱਕ ਹੋਰ ਗਾਣਾ 'ਤੇਰੇ ਸ਼ਹਿਰ ਤੋਂ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦੀ ਵੀਡੀਓ ਤੇ ਬੋਲ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
![Satinder Sartaaj: ਸਤਿੰਦਰ ਸਰਤਾਜ ਦੀ ਐਲਬਮ 'ਟਰੈਵਲ ਡਾਇਰੀਜ਼' ਦਾ ਇੱਕ ਹੋਰ ਗਾਣਾ 'ਸ਼ਹਿਰ ਤੇਰੇ ਤੋਂ' ਰਿਲੀਜ਼, ਗਾਣੇ ਦੇ ਬੋਲ ਜਿੱਤਣਗੇ ਦਿਲ satinder sartaaj another song shehar tere ton from his album travel diaries out now watch here Satinder Sartaaj: ਸਤਿੰਦਰ ਸਰਤਾਜ ਦੀ ਐਲਬਮ 'ਟਰੈਵਲ ਡਾਇਰੀਜ਼' ਦਾ ਇੱਕ ਹੋਰ ਗਾਣਾ 'ਸ਼ਹਿਰ ਤੇਰੇ ਤੋਂ' ਰਿਲੀਜ਼, ਗਾਣੇ ਦੇ ਬੋਲ ਜਿੱਤਣਗੇ ਦਿਲ](https://feeds.abplive.com/onecms/images/uploaded-images/2023/09/14/2e0731c5851dea39bf0bf75eb53c71af1694669825054469_original.png?impolicy=abp_cdn&imwidth=1200&height=675)
Satinder Sartaaj New Song: ਸਤਿੰਦਰ ਸਰਤਾਜ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਸ ਸਾਲ ਸਰਤਾਜ ਫਿਲਮ 'ਕਲੀ ਜੋਟਾ' 'ਚ ਨਜ਼ਰ ਆਏ ਸੀ। ਫਿਲਮ 'ਚ ਸਰਤਾਜ ਨੇ ਸਕੂਲ ਟੀਚਰ ਦੀਦਾਰ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਫਿਲਮ 'ਚ ਸਰਤਾਜ ਤੇ ਨੀਰੂ ਬਾਜਵਾ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਸਰਤਾਜ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਗਾਇਕ ਦੀ ਐਲਬਮ 'ਟਰੈਵਲ ਡਾਇਰੀਜ਼' ਦਾ ਇੱਕ ਹੋਰ ਗਾਣਾ 'ਤੇਰੇ ਸ਼ਹਿਰ ਤੋਂ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦੀ ਵੀਡੀਓ ਤੇ ਬੋਲ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਦੇਖੋ ਇਹ ਵੀਡੀਓ:
View this post on Instagram
ਇੱਥੇ ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਸਰਤਾਜ ਦੀਆਂ ਇਸ ਸਾਲ ਦੋ ਐਲਬਮਾਂ ਰਿਲੀਜ਼ ਹੋਈਆਂ ਸੀ। ਇੱਕ ਸੀ ਉਨ੍ਹਾਂ ਦੀ ਡਰੀਮ ਐਲਬਮ 'ਸ਼ਾਇਰਾਨਾ ਸਰਤਾਜ'। ਜਿਸ ਵਿੱਚ ਸਰਤਾਜ ਨੇ ਆਪਣੀ ਸ਼ਾਇਰੀ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਸੀ। ਇੱਥੋਂ ਤੱਕ ਕਿ ਬਾਲੀਵੁੱਡ ਦੇ ਦਿੱਗਜ ਲੇਖਕ ਤੇ ਗੀਤਕਾਰ ਜਾਵੇਦ ਅਖਤਰ ਨੇ ਵੀ ਸਰਤਾਜ ਦੀ ਖੂਬ ਤਾਰੀਫ ਕੀਤੀ ਸੀ। ਇਸ ਦੇ ਨਾਲ ਨਾਲ ਸਰਤਾਜ ਦੀ ਇੱਕ ਹੋਰ ਐਲਬਮ ਟਰੈਵਲ ਡਾਇਰੀਜ਼ ਵੀ ਆ ਗਈ ਹੈ। ਇਸ ਐਲਬਮ ਨੂੰ 2 ਭਾਗਾਂ 'ਚ ਰਿਲੀਜ਼ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਸਰਤਾਜ ਜਲਦ ਹੀ ਨੀਰੂ ਬਾਜਵਾ ਦੇ ਨਾਲ ਇੱਕ ਹੋਰ ਫਿਲਮ 'ਸ਼ਾਇਰ' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 3 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਹਾਲ ਇਸ ਫਿਲਮ ਨੂੰ ਲੈਕੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਫਿਲਮ ਦੀ ਸ਼ੂਟਿੰਗ ਹਾਲੇ ਸ਼ੁਰੂ ਨਹੀਂ ਹੋਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)