Satinder Satti: ਸਤਿੰਦਰ ਸੱਤੀ ਨੇ ਕੀਤੀ ਰਣਜੀਤ ਬਾਵਾ ਦੀ ਖੂਬ ਤਾਰੀਫ, ਨਵੇਂ ਗਾਣੇ 'ਨੀ ਮਿੱਟੀਏ' ਬਾਰੇ ਕਹੀ ਇਹ ਗੱਲ
Ranjit Bawa Ni Mittiye: ਰਣਜੀਤ ਬਾਵਾ ਦਾ ਗਾਣਾ 'ਨੀ ਮਿੱਟੀਏ' ਰਿਲੀਜ਼ ਹੋਇਆ ਹੈ। ਹਰ ਕੋਈ ਇਸ ਗਾਣੇ ਨੂੰ ਖੂਬ ਪਸੰਦ ਕਰ ਰਿਹਾ ਹੈ। ਸੱਤੀ ਵੀ ਇਸ ਗਾਣੇ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ।
Satinder Satti Praises Ranjit Bawa: ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਸੱਤੀ ਇੱਕ ਮਲਟੀ ਟੈਲੇਂਟਡ ਕਲਾਕਾਰ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਐਕਟਿੰਗ, ਗਾਇਕੀ, ਮਾਡਲੰਿਗ ਤੇ ਸ਼ੇਰੋ ਸ਼ਾਇਰੀ 'ਚ ਹੱਥ ਅਜ਼ਮਾਇਆ ਅਤੇ ਖੂਬ ਕਾਮਯਾਬੀ ਹਾਸਲ ਕੀਤੀ। ਹੁਣ ਸੱਤੀ ਕੈਨੇਡਾ 'ਚ ਇੰਮੀਗਰੇਸ਼ਨ ਵਕੀਲ ਬਣ ਗਈ ਹੈ। ਉਨ੍ਹਾਂ ਦੀ ਇਸ ਵੱਡੀ ਪ੍ਰਾਪਤੀ 'ਤੇ ਪੂਰੇ ਪੰਜਾਬ ਨੂੰ ਮਾਣ ਹੈ।
ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਤਿੰਦਰ ਸੱਤੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ 'ਚ ਰਣਜੀਤ ਬਾਵਾ ਦਾ ਗਾਣਾ 'ਨੀ ਮਿੱਟੀਏ' ਰਿਲੀਜ਼ ਹੋਇਆ ਹੈ। ਹਰ ਕੋਈ ਇਸ ਗਾਣੇ ਨੂੰ ਖੂਬ ਪਸੰਦ ਕਰ ਰਿਹਾ ਹੈ। ਸੱਤੀ ਵੀ ਇਸ ਗਾਣੇ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ।
ਸਤਿੰਦਰ ਸੱਤੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਬੈਕਗਰਾਊਂਡ 'ਚ ਬਾਵਾ ਦਾ ਨਵਾਂ ਗਾਣਾ 'ਨੀ ਮਿੱਟੀਏ' ਚੱਲਦਾ ਸੁਣਿਆ ਜਾ ਸਕਦਾ ਹੈ। ਸਤਿੰਦਰ ਸੱਤੀ ਨੇ ਇਸ ਵੀਡੀਓ ਦੀ ਕੈਪਸ਼ਨ 'ਚ ਲਿਿਖਿਆ, 'ਜ਼ਿੰਦਗੀ ਦਾ ਸੱਚ। ਮੁੰਡੇ ਨੇ ਕਮਾਲ ਕਰ ਦਿੱਤੀ। ਸ਼ਿਵ ਦੀ ਦੁਆ ਲੱਗੀ ਏ ਬਾਵਾ ਨੂੰ।' ਦੇਖੋ ਇਹ ਪੋਸਟ:
View this post on Instagram
ਰਣਜੀਤ ਬਾਵਾ ਨੇ ਇੰਜ ਕੀਤਾ ਰਿਐਕਟ
ਸੱਤੀ ਦੀ ਇਸ ਪੋਸਟ 'ਤਟ ਰਣਜੀਤ ਬਾਵਾ ਨੇ ਰਿਐਕਟ ਕੀਤਾ ਹੈ। ਉਸ ਨੇ ਕਮੈਂਟ 'ਚ ਹੱਥ ਜੋੜਨ ਵਾਲੀ ਇਮੋਜੀ ਸ਼ੇਅਰ ਕੀਤੀ ਹੈ।
ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਦਾ ਗਾਣਾ 'ਨੀ ਮਿੱਟੀਏ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਗੀਤ ਦੇ ਬੋਲ ਵੀ ਕਾਫੀ ਵਧੀਆ ਹਨ।