Satinder Satti: ਇੰਗਲੈਂਡ ਜਾਣ ਦੇ ਚਾਹਵਾਨਾਂ ਲਈ ਸਤਿੰਦਰ ਸੱਤੀ ਨੇ ਸ਼ੇਅਰ ਕੀਤਾ ਖਾਸ ਵੀਡੀਓ, ਨਾਲ ਹੀ ਦਿੱਤੀ ਇਹ ਸਲਾਹ
Satinder Satti Video: ਸਤਿੰਦਰ ਸੱਤੀ ਨੇ ਹਾਲ ਹੀ 'ਚ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਇੰਗਲੈਂਡ ਜਾਣ ਦੇ ਚਾਹਵਾਨਾਂ ਨੂੰ ਖਾਸ ਸਲਾਹ ਦਿੰਦੀ ਦਿਖਾਈ ਦਿੰਦੀ ਹੈ।
Satinder Satti Video: ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹੈ। ਉਹ ਸ਼ਾਨਦਾਰ ਕਵਿੱਤਰੀ, ਮੋਟੀਵੇਸ਼ਨਲ ਸਪੀਕਰ ਤੇ ਹੋਸਟ ਹੈ। ਹਾਲ ਹੀ 'ਚ ਸੱਤੀ ਕੈਨੇਡਾ 'ਚ ਵਕੀਲ ਵੀ ਬਣੀ ਹੈ। ਇਸ ਦੇ ਨਾਲ ਨਾਲ ਸੱਤੀ ਉਨ੍ਹਾਂ ਲੋਕਾਂ ਲਈ ਵੀ ਖਾਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ, ਜੋ ਕਿ ਬਾਹਰ ਜਾਣ ਦੇ ਚਾਹਵਾਨ ਹਨ।
ਸਤਿੰਦਰ ਸੱਤੀ ਨੇ ਹਾਲ ਹੀ 'ਚ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਇੰਗਲੈਂਡ ਜਾਣ ਦੇ ਚਾਹਵਾਨਾਂ ਨੂੰ ਖਾਸ ਸਲਾਹ ਦਿੰਦੀ ਦਿਖਾਈ ਦਿੰਦੀ ਹੈ। ਸੱਤੀ ਦਾ ਕਹਿਣਾ ਹੈ ਕਿ ਇੰਗਲੈਂਡ ਦੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਦਾਖਲੇ ਹੋ ਰਹੇ ਹਨ। ਇਸ ਕਰਕੇ ਵਿੱਦਿਆਰਥੀਆਂ ਨੂੰ ਜਲਦੀ ਅਪਲਾਈ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸੱਤੀ ਨੇ ਇੰਗਲੈਂਡ ਜਾਣ ਦੇ ਚਾਹਵਾਨਾਂ ਨੂੰ ਖਾਸ ਸਲਾਹ ਵੀ ਦਿਤੀ। ਦੇਖੋ ਇਹ ਵਡਿੀਓ:
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਦੀ ਉਮਰ 50 ਸਾਲ ਹੈ, ਪਰ ਇਸ ਉਮਰ 'ਚ ਵੀ ਉਹ ਨੌਜਵਾਨ ਅਭਿਨੇਤਰੀਆਂ ਨੂੰ ਸਖਤ ਮੁਕਾਬਲਾ ਦਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।ਹਾਲ ਹੀ 'ਚ ਸੱਤੀ ਨੇ ਕਾਲੀ ਸਾੜੀ 'ਚ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਸੀ, ਜਿਸ ਨੂੰ ਖੂਬ ਪਿਆਰ ਮਿਿਲਿਆ ਸੀ।
ਇਸ ਦੇ ਨਾਲ ਨਾਲ ਸੱਤੀ ਕੈਨੇਡਾ 'ਚ ਵਕੀਲ ਵੀ ਬਣ ਗਈ ਹੈ। ਇਸ ਖਬਰ ਤੋਂ ਬਾਅਦ ਪੂਰੇ ਪੰਜਾਬ 'ਚ ਖੁਸ਼ੀ ਦਾ ਮਾਹੌਲ ਸੀ। ਹਰ ਕੋਈ ਸੱਤੀ ਦੀ ਇਸ ਪ੍ਰਾਪਤੀ "ਤੇ ਖੁਸ਼ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।