"ਅਸੀਂ ਚੰਡੀਗੜ੍ਹ ਵਿਖੇ ਫਿਲਮ ਸਿਟੀ ਬਣਾਉਣ ਦਾ ਮੁੱਦਾ ਯੂਟੀ ਪ੍ਰਸ਼ਾਸਨ, ਕੇਂਦਰ ਸਰਕਾਰ ਅਤੇ ਫਿਲਮ ਇੰਡਸਟਰੀ ਤੱਕ ਲੈ ਕੇ ਜਾਵਾਂਗੇ"
Sangeet and filmfare festival:
Sangeet and filmfare festival: ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਅਤੇ ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਜਾ ਰਹੇ ਤੀਜੇ, ਤਿੰਨ ਰੋਜਾ ਚੰਡੀਗੜ੍ਹ ਸੰਗੀਤ ਅਤੇ ਫਿਲਮ ਫੈਸਟੀਵਲ ਦਾ ਦੂਜਾ ਦਿਨ ਵੀ ਕਾਫੀ ਚਹਲ-ਪਹਲ ਵਾਲਾ ਰਿਹਾ। ਜਿਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਪਹੁੰਚੇ ਬਾਲੀਵੁੱਡ ਕਲਾਕਾਰਾਂ ਨੇ ਚੰਡੀਗੜ੍ਹ ਵਿੱਚ ਫਿਲਮ ਸਿਟੀ ਦੀ ਸਥਾਪਨਾ ਲਈ ਚੰਡੀਗੜ੍ਹ ਵੈਲਫੇਅਰ ਟਰੱਸਟ (CWT) ਅਤੇ ਚੰਡੀਗੜ੍ਹ ਯੂਨੀਵਰਸਿਟੀ (CU) ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਹ ਫਿਲਮ ਸਿਟੀ ਰੀਜਨਲ/ਖੇਤਰੀ ਸਿਨੇਮਾ ਨੂੰ ਪਰਮੋਟ ਕਰਨ ਵਿੱਚ ਸਹਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਫੈਸਟੀਵਲ ਦੀ ਸ਼ੁਰੂਆਤ ਐਤਵਾਰ (7 ਮਈ) ਨੂੰ ਇੱਕ ਸਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ ਜਿਸ ਵਿੱਚ ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਸਲਊਟੀ) ਦੇ ਸੰਸਥਾਪਕ ਅਤੇ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸ਼ਿਰਕਤ ਕੀਤੀ। ਫੈਸਟੀਵਲ ਦਾ ਉਦੇਸ਼ ਚੰਡੀਗੜ੍ਹ ਨੂੰ ਉੱਤਰੀ ਭਾਰਤ ਵਿੱਚ ਮਨੋਰੰਜਨ ਉਦਯੋਗ ਦੇ ਇੱਕ ਕੇਂਦਰ ਵਜੋਂ ਪੇਸ ਕਰਨਾ ਅਤੇ ਇੱਥੇ ਇੱਕ ਫਿਲਮ ਸਿਟੀ ਦੀ ਲੋੜ ਦੀ ਵਕਾਲਤ ਕਰਨਾ ਹੈ।
ਇਹ ਵੀ ਪੜ੍ਹੋ: Sonakshi Sinha: 'ਪਿਤਾ ਚਾਹੁੰਦੇ ਸੀ ਕਿ ਮੈਂ ਪੁਲਿਸ ਅਫਸਰ ਬਣਾਂ', ਸੋਨਾਕਸ਼ੀ ਸਿਨਹਾ ਨੇ ਇੰਜ ਪੂਰਾ ਕੀਤਾ ਪਿਤਾ ਸ਼ਤਰੂਘਨ ਦਾ ਸੁਪਨਾ
ਸਿਤਾਰਿਆਂ ਨਾਲ ਭਰੇ ਇਸ ਸਮਾਗਮ ਵਿੱਚ ਬਾਲੀਵੁੱਡ ਅਦਾਕਾਰ ਰਕੁਲ ਪਰੀਤ ਸਿੰਘ; ਯਸਪਾਲ ਸਰਮਾ, ਹਿੰਦੀ ਅਤੇ ਪੰਜਾਬੀ ਫਿਲਮ ਅਦਾਕਾਰ ਅਤੇ ਥੀਏਟਰ ਕਲਾਕਾਰ; ਰਾਸਜੰਦਰ ਗੁਪਤਾ, ਅਦਾਕਾਰ, ਅਤੇ ਨਿਰਦੇਸਕ; ਵਿਨੈ ਪਾਠਕ, ਥੀਏਟਰ ਅਤੇ ਫਿਲਮ ਅਦਾਕਾਰ; ਗੈਵੀ ਚਾਹਲ, ਹਿੰਦੀ ਅਤੇ ਪੰਜਾਬੀ ਅਦਾਕਾਰ; ਰਾਕੇਸ ਬੇਦੀ, ਅਦਾਕਾਰ; ਕੇਤਨ ਆਨੰਦ, ਫਿਲਮ ਨਿਰਦੇਸਕ; ਬਿੰਨੂ ਵੱਲੋਂ, ਅਦਾਕਾਰ; ਸਮਸੇਰ ਸੰਧੂ, ਗੀਤਕਾਰ; ਸਚਿਨ ਆਹੂਜਾ, ਸੰਗੀਤ ਨਿਰਮਾਤਾ, ਅਤੇ ਸੰਗੀਤਕਾਰ; ਚਰਨਜੀਤ ਆਹੂਜਾ, ਸੰਗੀਤ ਕਲਾਕਾਰ; ਬਾਲ ਮੁਕੰਦ ਸਰਮਾ, ਅਦਾਕਾਰ; ਰਤਨ ਔਲਖ, ਅਦਾਕਾਰ; ਮਨਜੀਤ ਨਿੱਕੀ, ਗਾਇਕ; ਕਿਰਨ ਕੌਰ, ਗਾਇਕ; ਅਤੇ ਬੀ ਬੀ ਵਰਮਾ, ਪਟਕਥਾ ਲੇਖਕ, ਨੇ ਸ਼ਿਰਕਤ ਕੀਤੀ।
ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸੰਸਥਾਪਕ ਅਤੇ ਚੰਡੀਗੜ੍ਹ ਯੂਨੀਵਰਸਿਟੀ (CU) ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਭਾਰਤੀ ਫਿਲਮ ਉਦਯੋਗ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਨਿਰਮਾਣ ਉਦਯੋਗ ਹੈ, ਜਿਸ ਵਿੱਚ 20 ਭਾਸਾਵਾਂ ਵਿੱਚ ਸਾਲਾਨਾ 3000 ਤੋਂ ਵੱਧ ਫਿਲਮਾਂ ਬਣਦੀਆਂ ਹਨ। ਭਾਰਤੀ ਸਿਨੇਮਾ ਨੇ ਵਿਸ਼ਵ ਪੱਧਰ 'ਤੇ 10,000 ਕਰੋੜ ਰੁਪਏ ਦੀ ਰਿਕਾਰਡ ਕਮਾਈ ਕੀਤੀ ਹੈ। ਅਕੈਡਮੀ ਪੁਰਸਕਾਰਾਂ ਲਈ 20 ਭਾਰਤੀਆਂ ਨੂੰ ਨਾਮਜਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 10 ਨੇ ਵੱਕਾਰੀ ਆਸਕਰ ਪੁ ਰਸਕਾਰ ਜਿੱਤੇ ਹਨ। ਭਾਰਤੀ ਐਨੀਮੇਸਨ ਅਤੇ ਵਿਜੂਅਲ ਇਫੈਕਟ ਇੰਡਸਟਰੀ ਗਲੋਬਲ ਮਾਰਕੀਟ ਸੇਅਰ ਦੇ ਲਗਭਗ 10% ਹਿੱਸੇ 'ਤੇ ਹੈ ਅਤੇ 2025 ਤੱਕ ਲਗਭਗ 20-25% ਨੂੰ ਹਾਸਲ ਕਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇੱਕ ਗਲੋਬਲ ਕੰਟੈਂਟ ਨਿਰਮਾਣ ਹੱਬ ਬਣਾਉਣ ਦੇ ਯਤਨਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।
ਸਤਨਾਮ ਸੰਧੂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਵਿਖੇ ਫਿਲਮ ਸਿਟੀ ਬਣਾਉਣ ਦਾ ਮੁੱਦਾ ਯੂਟੀ ਪ੍ਰਸ਼ਾਸਨ, ਕੇਂਦਰ ਸਰਕਾਰ ਅਤੇ ਫਿਲਮ ਇੰਡਸਟਰੀ ਤੱਕ ਲੈ ਕੇ ਜਾਵਾਂਗੇ।
ਇਹ ਵੀ ਪੜ੍ਹੋ: Diljit Dosanjh: ਕੀ ਦਿਲਜੀਤ ਦੋਸਾਂਝ ਦਾ ਸੱਚਮੁੱਚ ਹਨੀ ਸਿੰਘ ਨਾਲ ਹੋਇਆ ਵਿਵਾਦ? ਦੇਖੋ ਕੀ ਬੋਲੇ ਗਿੱਪੀ ਗਰੇਵਾਲ