ਪੜਚੋਲ ਕਰੋ
Advertisement
ਸ਼ਾਹਰੁਖ ਕਰਨਗੇ ਸਲਮਾਨ ਨਾਲ 'ਇਸ਼ਕਬਾਜ਼ੀ'
ਮੁੰਬਈ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਫ਼ਿਲਮ ‘ਜ਼ੀਰੋ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ‘ਚ ਉਹ ਬੌਨੇ ਦੇ ਕਿਰਦਾਰ ‘ਚ ਨਜ਼ਰ ਆਉਣਗੇ। ‘ਜ਼ੀਰੋ’ 'ਚ ਉਨ੍ਹਾਂ ਦੇ ਕਿਰਦਾਰ ਦਾ ਨਾਂ ਬਹੂਆ ਸਿੰਘ ਹੈ। ਫ਼ਿਲਮ ਦੇ ਹੁਣ ਤਕ ਟ੍ਰੇਲਰ ਤੇ ਗਾਣਾ ਲੋਕਾਂ ਨੂੰ ਖੂਬ ਪਸੰਦ ਆਇਆ ਹੈ। ਫ਼ਿਲਮ ਦੇ ਟ੍ਰੇਲਰ ਦੇਖਣ ਤੋਂ ਬਾਅਦ ਹੀ ਲੋਕਾਂ ਨੇ ਇਸ ਨੂੰ ਸੁਪਰਹਿੱਟ ਕਰਾਰ ਦਿੱਤਾ ਸੀ।
ਹੁਣ ਫ਼ਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਵਾਲਾ ਹੈ ਜੋ ਇੱਕ ਰੋਮਾਂਟਿਕ ਗਾਣਾ ਹੋਵੇਗਾ। ਫ਼ਿਲਮ ਦੇ ਦੂਜੇ ਗਾਣੇ ਦਾ ਟਾਈਟਲ ਹੈ ‘ਇਸ਼ਕਬਾਜ਼ੀ’ ਜੋ ਕੱਲ੍ਹ ਯਾਨੀ ਮੰਗਲਵਾਰ ਨੂੰ ਰਿਲੀਜ਼ ਹੋਣਾ ਹੈ। ਇਸ ਗਾਣੇ ਦੇ ਰਿਲੀਜ਼ ਤੋਂ ਪਹਿਲਾਂ ਅਨੁਸ਼ਕਾ ਦੇ ਗੀਤ ਦਾ ਪੋਸਟਰ ਰਿਲੀਜ਼ ਕੀਤਾ ਹੈ ਜਿਸ ‘ਚ ਸ਼ਾਹਰੁਖ ਖ਼ਾਨ ਆਪਣੇ ਖਾਸ ਦੋਸਤ ਸਲਮਾਨ ਖ਼ਾਨ ਦੀ ਗੋਦ ‘ਚ ਨਜ਼ਰ ਆ ਰਹੇ ਹਨ।
ਇਸ ਗਾਣੇ ‘ਚ ਸ਼ਾਹਰੁਖ ਤੇ ਸਲਮਾਨ ਇੱਕ-ਦੂਜੇ ਦੀ ਤਾਲ ਨਾਲ ਤਾਲ ਮਿਲਾਉਂਦੇ ਨਜ਼ਰ ਆਉਣਗੇ। ਸੋਸ਼ਲ ਮੀਡੀਆ ‘ਤੇ ਸਲਮਾਨ ਤੇ ਸ਼ਾਹਰੁਖ ਦੇ ਪੋਸਟਰ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ। ‘ਜ਼ੀਰੋ’ ‘ਚ ਸਲਮਾਨ ਗੈਸਟ ਅਪੀਅਰੈਂਸ ‘ਚ ਨਜ਼ਰ ਆਉਣਗੇ। ਖ਼ਬਰਾਂ ਤਾਂ ਇਹ ਵੀ ਹਨ ਕਿ ਇਸ ‘ਚ ਸ਼੍ਰੀਦੇਵੀ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।Kaise rakhe koi Bauua se naraazi, jab iss tarah karta hai ye #Issaqbaazi . Song out tomorrow! Stay tuned!@iamsrk @BeingSalmanKhan #KatrinaKaif @aanandlrai @AjayAtulOnline @Irshad_Kamil @RedChilliesEnt @cypplOfficial @TSeries pic.twitter.com/H429sCKgtg
— Anushka Sharma (@AnushkaSharma) December 3, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement