World Cup: ਟੀਮ ਇੰਡੀਆ ਨੂੰ ਸਪੋਰਟ ਕਰਨ ਸ਼ਾਹਰੁਖ ਖਾਨ ਪਹੁੰਚੇ ਨਰਿੰਦਰ ਮੋਦੀ ਸਟੇਡੀਅਮ, ਫੈਮਲੀ ਨਾਲ ਤਸਵੀਰਾਂ ਆਈਆਂ ਸਾਹਮਣੇ
World Cup 2023: ਪੂਰਾ ਦੇਸ਼ ਵਿਸ਼ਵ ਕੱਪ ਫਾਈਨਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਸ ਦੌਰਾਨ ਸ਼ਾਹਰੁਖ ਖਾਨ ਵੀ ਆਪਣੇ ਪੂਰੇ ਪਰਿਵਾਰ ਨਾਲ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ।
India vs Aus: ਭਾਰਤ ਅਤੇ ਆਸਟ੍ਰੇਲੀਆ ਕ੍ਰਿਕਟ ਟੀਮ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅੱਜ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਰ ਕੋਈ ਟੀਮ ਇੰਡੀਆ ਦੇ ਟਰਾਫੀ ਜਿੱਤਣ ਦਾ ਇੰਤਜ਼ਾਰ ਕਰ ਰਿਹਾ ਹੈ। ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਇਸ ਇਤਿਹਾਸਕ ਪਲ ਦੇ ਗਵਾਹ ਬਣਨ ਲਈ ਅਹਿਮਦਾਬਾਦ ਵਿੱਚ ਟੀਮ ਇੰਡੀਆ ਦੀ ਪ੍ਰਸ਼ੰਸਾ ਕਰਦੀਆਂ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ: ਈਸ਼ਾ ਅੰਬਾਨੀ ਦੀ ਪਾਰਟੀ 'ਚ ਸੱਪਾਂ ਨਾਲ ਖੇਡਦੇ ਨਜ਼ਰ ਆਏ ਸ਼ਾਹਰੁਖ ਖਾਨ, ਵੀਡੀਓ ਹੋਇਆ ਵਾਇਰਲ
ਸ਼ਾਹਰੁਖ ਖਾਨ ਟੀਮ ਇੰਡੀਆ ਨੂੰ ਸਪੋਰਟ ਕਰਨ ਲਈ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ
ਪੂਰਾ ਦੇਸ਼ ਵਿਸ਼ਵ ਕੱਪ ਫਾਈਨਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਬਾਲੀਵੁੱਡ ਸਿਤਾਰਿਆਂ 'ਚ ਇਸ ਮੁਕਾਬਲੇ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਇਸ ਦੌਰਾਨ ਸ਼ਾਹਰੁਖ ਖਾਨ ਵੀ ਆਪਣੇ ਪੂਰੇ ਪਰਿਵਾਰ ਨਾਲ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ । ਇਨ੍ਹਾਂ ਤਸਵੀਰਾਂ ਅਤੇ ਵੀਡੀਓ 'ਚ ਕਿੰਗ ਖਾਨ ਤੋਂ ਇਲਾਵਾ ਗੌਰੀ ਖਾਨ ਅਤੇ ਤਿੰਨੋਂ ਬੱਚੇ ਨਜ਼ਰ ਆ ਰਹੇ ਹਨ ।
ਦੀਪਿਕਾ ਪਾਦੁਕੋਣ ਆਪਣੀ ਭੈਣ ਅਨੀਸ਼ਾ ਅਤੇ ਪਿਤਾ ਪ੍ਰਕਾਸ਼ ਪਾਦੂਕੋਣ ਅਤੇ ਰਣਵੀਰ ਸਿੰਘ ਨਾਲ ਮੈਚ ਦੇਖਣ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਟੀਮ ਇੰਡੀਆ ਨੂੰ ਚੀਅਰ ਕਰ ਰਹੀ ਹੈ । ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ, ਰਣਬੀਰ ਕਪੂਰ, ਸ਼ਾਹਿਦ ਕਪੂਰ-ਮੀਰਾ ਰਪੂਤ, ਵਿੱਕੀ ਕੌਸ਼ਲ ਅਤੇ ਹੋਰ ਬਾਲੀਵੁੱਡ ਸਿਤਾਰੇ ਟੀਮ ਇੰਡੀਓ ਦਾ ਸਮਰਥਨ ਕਰਨ ਲਈ ਅਹਿਮਦਾਬਾਦ ਗਏ ਹਨ । ਸ਼ਾਹਰੁਖ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਡੰਕੀ' 'ਚ ਨਜ਼ਰ ਆਉਣ ਵਾਲੇ ਹਨ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।