(Source: ECI/ABP News)
ਸ਼ਹਿਨਾਜ਼ ਗਿੱਲ ਦੇ ਬ੍ਰਾਈਡਲ ਫ਼ੋਟੋਸ਼ੁੂਟ ਦਾ `ਬੀਹਾਈਂਡ ਦ ਸੀਨ` ਵੀਡੀਓ ਜਾਰੀ, ਫ਼ੈਨਜ਼ ਨੇ ਕਹੀ ਇਹ ਗੱਲ
Shehnaaz Gill Bridal Photos: ਸ਼ਹਿਨਾਜ਼ ਦਾ ਬ੍ਰਾਈਡਲ ਯਾਨਿ ਦੁਲਹਨ ਦੇ ਪਹਿਰਾਵੇ `ਚ ਕਰਵਾਏ ਗਏ ਫ਼ੋਟੋਸ਼ੂਟ ਨੇ ਖ਼ੂਬ ਸੁਰਖ਼ੀਆਂ ਬਟੋਰੀਆਂ। ਸ਼ਹਿਨਾਜ਼ ਨੇ ਦੁਲਹਨ ਦਾ ਪਹਿਰਾਵਾ ਪਹਿਨ ਕੇ ਰੈਂਪ ਤੇ ਵਾਕ ਕਰਨਾ ਸੀ। ਇਹ ਸ਼ਹਿਨਾਜ਼ ਦਾ ਪਹਿਲਾ ਰੈਂਪ ਵਾਕ ਸੀ

ਸ਼ਹਿਨਾਜ਼ ਗਿੱਲ ਦਾ ਆਪਣਾ ਇੱਕ ਅਲੱਗ ਫ਼ੈਨਬੇਸ ਹੈ। ਸੋਸ਼ਲ ਮੀਡੀਆ ਤੇ ਉਸ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਹੀ ਕਾਰਨ ਹੈ ਕਿ ਸ਼ਹਿਨਾਜ਼ ਦੀਆਂ ਤਸਵੀਰਾਂ ਤੇ ਉਸ ਨਾਲ ਜੁੜੀ ਕੋਈ ਵੀ ਪੋਸਟ ਸੋਸ਼ਲ ਮੀਡੀਆ `ਤੇ ਵਾਇਰਲ ਹੋ ਜਾਂਦੀ ਹੈ।
ਹਾਲ ਹੀ `ਚ ਸ਼ਹਿਨਾਜ਼ ਦਾ ਬ੍ਰਾਈਡਲ ਯਾਨਿ ਦੁਲਹਨ ਦੇ ਪਹਿਰਾਵੇ `ਚ ਕਰਵਾਏ ਗਏ ਫ਼ੋਟੋਸ਼ੂਟ ਨੇ ਖ਼ੂਬ ਸੁਰਖ਼ੀਆਂ ਬਟੋਰੀਆਂ ਸੀ। ਸ਼ਹਿਨਾਜ਼ ਨੇ ਦੁਲਹਨ ਦਾ ਪਹਿਰਾਵਾ ਪਹਿਨ ਕੇ ਰੈਂਪ ਤੇ ਵਾਕ ਕਰਨਾ ਸੀ। ਇਹ ਸ਼ਹਿਨਾਜ਼ ਦਾ ਪਹਿਲਾ ਰੈਂਪ ਵਾਕ ਸੀ, ਜਿਸ ਨੂੰ ਲੈਕੇ ਉਹ ਕਾਫ਼ੀ ਐਕਸਾਈਟਿਡ ਨਜ਼ਰ ਆ ਰਹੀ ਸੀ।
View this post on Instagram
ਹੁਣ ਸ਼ਹਿਨਾਜ਼ ਦੇ ਬ੍ਰਾਈਡਲ ਫ਼ੋਟੋਸ਼ੂਟ ਨਾਲ ਜੁੜਿਆ ਇੱਕ ਵੀਡੀਓ ਯੂਟਿਊਬ `ਤੇ ਅਪਲੋਡ ਕੀਤਾ ਗਿਆ ਹੈ, ਜੋ ਕਿ ਬੀਹਾਈਂਡ ਦ ਸੀਨ ਵੀਡੀਓ ਹੈ। ਜਿਸ ਦਾ ਮਤਲਬ ਹੈ ਕਿ ਉਸ ਦੀ ਫ਼ੋਟੋਸ਼ੂਟ ਤੋਂ ਪਹਿਲਾਂ ਪਰਦੇ ਦੇ ਪਿੱਛੇ ਕੀਤੀ ਗਈ ਮਸਤੀ।
ਇਹ ਵੀਡੀਓ ਰਿਲੀਜ਼ ਹੁੰਦੇ ਹੀ ਟਰੈਂਡਿੰਗ `ਚ ਆ ਗਿਆ ਹੈ। ਫ਼ਿਲਹਾਲ ਇਹ ਵੀਡੀਓ 36ਵੇਂ ਨੰਬਰ ਤੇ ਟਰੈਂਡ ਕਰ ਰਿਹਾ ਹੈ। ਸ਼ਹਿਨਾਜ਼ ਦੇ ਪਰਦੇ ਦੇ ਪਿੱਛੇ ਯਾਨਿ ਬੀਹਾਈਂਡ ਦ ਸੀਨ ਵੀਡੀਓ ਨੂੰ ਉਸ ਦੇ ਫ਼ੈਨਜ਼ ਖ਼ੂਬ ਪਿਆਰ ਦੇ ਰਹੇ ਹਨ।
ਪਿਆਰ ਮਿਲੇਗਾ ਕਿਉਂ ਨਹੀਂ? ਆਖ਼ਰ ਸ਼ਹਿਨਾਜ਼ ਦੁਲਹਨ ਦੇ ਪਹਿਰਾਵੇ `ਚ ਅਸਮਾਨ ਤੋਂ ਉੱਤਰੀ ਹੋਈ ਪਰੀ ਲੱਗ ਰਹੀ ਹੈ। ਇਸ ਦੇ ਨਾਲ ਹੀ ਉਸ ਦਾ ਕਿਊਟ ਤੇ ਬਬਲੀ ਅੰਦਾਜ਼ ਉਸ ਨੂੰ ਹੋਰ ਖ਼ੂਬਸੂਰਤ ਬਣਾਉਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
