![ABP Premium](https://cdn.abplive.com/imagebank/Premium-ad-Icon.png)
Shah Rukh Khan: ਸ਼ਾਹਰੁਖ ਖਾਨ ਦੇ ਘਰ ਪਹੁੰਚਿਆ ਮਸ਼ਹੂਰ ਹਾਲੀਵੁੱਡ ਗਾਇਕ Ed Sheeran, ਕਿੰਗ ਖਾਨ ਨਾਲ ਦਿੱਤਾ ਆਈਕੋਨਿਕ ਪੋਜ਼, ਵੀਡੀਓ ਵਾਇਰਲ
Shahrukh Gauri Hosted party for Ed Sheeran: ਹਾਲੀਵੁੱਡ ਗਾਇਕ ਐਡ ਸ਼ੀਰਨ ਇਨ੍ਹੀਂ ਦਿਨੀਂ ਭਾਰਤ ਦੌਰੇ 'ਤੇ ਹਨ। ਸ਼ਾਹਰੁਖ-ਗੌਰੀ ਨੇ ਮੁੰਬਈ 'ਚ ਮੰਨਤ ਚ ਗਾਇਕ ਲਈ ਸ਼ਾਨਦਾਰ ਪਾਰਟੀ ਰੱਖੀ, ਜਿਸ 'ਚ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
![Shah Rukh Khan: ਸ਼ਾਹਰੁਖ ਖਾਨ ਦੇ ਘਰ ਪਹੁੰਚਿਆ ਮਸ਼ਹੂਰ ਹਾਲੀਵੁੱਡ ਗਾਇਕ Ed Sheeran, ਕਿੰਗ ਖਾਨ ਨਾਲ ਦਿੱਤਾ ਆਈਕੋਨਿਕ ਪੋਜ਼, ਵੀਡੀਓ ਵਾਇਰਲ shahrukh-and-gauri-khan-throw-a-party-for-ed-sheeran-in-mannat-celebs-full-on-masti-see-photos Shah Rukh Khan: ਸ਼ਾਹਰੁਖ ਖਾਨ ਦੇ ਘਰ ਪਹੁੰਚਿਆ ਮਸ਼ਹੂਰ ਹਾਲੀਵੁੱਡ ਗਾਇਕ Ed Sheeran, ਕਿੰਗ ਖਾਨ ਨਾਲ ਦਿੱਤਾ ਆਈਕੋਨਿਕ ਪੋਜ਼, ਵੀਡੀਓ ਵਾਇਰਲ](https://feeds.abplive.com/onecms/images/uploaded-images/2024/03/14/0ca70fb35fa35a0aec96168ce9000a3a1710416189954469_original.png?impolicy=abp_cdn&imwidth=1200&height=675)
Shahrukh Gauri Hosted party for Ed Sheeran: ਮਸ਼ਹੂਰ ਹਾਲੀਵੁੱਡ ਗਾਇਕ, ਗੀਤਕਾਰ ਐਡ ਸ਼ੀਰਨ ਇਨ੍ਹੀਂ ਦਿਨੀਂ ਭਾਰਤ ਆਏ ਹਨ। ਸ਼ਾਹਰੁਖ ਖਾਨ ਅਤੇ ਗੌਰੀ ਖਾਨ ਨੇ ਮੁੰਬਈ ਸਥਿਤ ਆਪਣੇ ਘਰ 'ਮੰਨਤ' 'ਤੇ ਐਡ ਸ਼ੀਰਨ ਲਈ ਪਾਰਟੀ ਰੱਖੀ। ਸ਼ਾਹਰੁਖ ਨੇ ਐਡ ਨੂੰ ਆਪਣਾ ਸਿਗਨੇਚਰ ਪੋਜ਼ ਸਿਖਾਇਆ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਐਡ ਨੇ ਮਸ਼ਹੂਰ ਹਸਤੀਆਂ ਨੂੰ ਗੀਤ ਵੀ ਗਾਏ ਅਤੇ ਗੌਰੀ ਖਾਨ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਦੱਸ ਦਈਏ ਕਿ ਐਡ ਸ਼ੀਰਨ ਤੇ ਸ਼ਾਹਰੁਖ ਦੇ ਵੀਡੀਓ ਨੂੰ ਕੁੱਝ ਹੀ ਘੰਟਿਆਂ 'ਚ ਸਾਢੇ 3 ਕਰੋੜ ਵਿਊਜ਼ ਮਿਲੇ ਹਨ, ਜਦਕਿ ਵੀਡੀਓ ਨੂੰ 2.3 ਮਿਲੀਅਨ ਯਾਨਿ 23 ਲੱਖ ਲੋਕ ਲਾਈਕ ਕਰ ਚੁੱਕੇ ਹਨ।
ਐਡ ਸ਼ੀਰਨ ਨੇ ਸ਼ਾਹਰੁਖ-ਗੌਰੀ ਨਾਲ ਦਿੱਤਾ ਪੋਜ਼
ਐਡ ਸ਼ੀਰਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ਾਹਰੁਖ ਖਾਨ ਨਾਲ ਰੋਮਾਂਟਿਕ ਪੋਜ਼ ਦਿੰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਹੈ। 'ਮੰਨਤ' 'ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਐਡ ਸ਼ੀਰਨ ਨਾਲ ਖੂਬ ਮਸਤੀ ਕੀਤੀ।
View this post on Instagram
ਐਡ ਸ਼ੀਰਨ ਨੇ ਵਜਾਇਆ ਗਿਟਾਰ
ਇਸ ਦੌਰਾਨ ਐਡ ਸ਼ੀਰਨ ਨੇ ਵੀ ਗਿਟਾਰ ਵਜਾ ਕੇ ਸਾਰਿਆਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਫਰਹਾਨ ਖਾਨ ਨੇ ਸ਼ਾਹਰੁਖ ਅਤੇ ਐਡ ਸ਼ੀਰਾਨ ਦੇ ਨਾਲ ਇੱਕ ਤਸਵੀਰ ਵੀ ਕਲਿੱਕ ਕੀਤੀ। ਹੁਣ ਉਨ੍ਹਾਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
ਜਦੋਂ ਐਡ ਸ਼ੀਰਨ ਪਹੁੰਚਿਆ ਸ਼ਾਹਰੁਖ-ਗੌਰੀ ਦੀ 'ਮੰਨਤ'
ਐਡ ਸ਼ੀਰਨ ਨੇ ਸ਼ਾਹਰੁਖ ਖਾਨ ਨੂੰ ਟੈਗ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ 'ਚ ਸ਼ੀਰਨ ਨੇ ਲਿਖਿਆ, 'ਇਹ ਉਹ ਸ਼ੇਪ ਹੈ ਜਿਸ 'ਚ ਅਸੀਂ ਇਕੱਠੇ ਪਿਆਰ ਫੈਲਾ ਰਹੇ ਹਾਂ।' ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਇਸ ਵੀਡੀਓ 'ਤੇ ਟਿੱਪਣੀ ਕਰ ਰਹੇ ਹਨ ਅਤੇ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ।
View this post on Instagram
ਫੋਟੋਆਂ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੌਰੀ ਖਾਨ ਨੇ ਕੈਪਸ਼ਨ ਦਿੱਤਾ, 'ਤੁਹਾਡਾ ਗੀਤ ਸੁਣ ਕੇ ਬਹੁਤ ਮਜ਼ਾ ਆਇਆ, ਸਾਡੇ ਨਾਲ ਇਕ ਖੂਬਸੂਰਤ ਸ਼ਾਮ ਬਿਤਾਉਣ ਲਈ ਧੰਨਵਾਦ।' ਇਸ ਕੈਪਸ਼ਨ 'ਚ ਗੌਰੀ ਨੇ ਉਸ ਜੈਕੇਟ ਦੀ ਵੀ ਤਾਰੀਫ ਕੀਤੀ ਹੈ ਜੋ ਸ਼ੀਰਨ ਨੇ ਆਰੀਅਨ ਖਾਨ ਦੇ ਨਵੇਂ ਬ੍ਰਾਂਡ ਦੀ ਪਾਈ ਹੋਈ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਐਡ ਸ਼ੀਰਨ ਇੱਕ ਹਾਲੀਵੁੱਡ ਸਿੰਗਰ ਹੈ ਜੋ ਸਮੇਂ-ਸਮੇਂ 'ਤੇ ਵੱਖ-ਵੱਖ ਦੇਸ਼ਾਂ ਵਿੱਚ ਕੰਸਰਟ ਕਰਦਾ ਰਹਿੰਦਾ ਹੈ। ਭਾਰਤ ਵੀ ਉਸ ਦੇ ਪਸੰਦੀਦਾ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਉਹ ਆਉਂਦਾ ਹੈ ਅਤੇ ਬਾਲੀਵੁੱਡ ਹਸਤੀਆਂ ਨਾਲ ਮਸਤੀ ਕਰਦਾ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ ਅਤੇ ਉਹ ਸਾਰੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)