Shah Rukh Khan: ਸ਼ਾਹਰੁਖ ਖਾਨ ਨੇ 'ਜਵਾਨ' ਦਾ ਨਵਾਂ ਪੋਸਟਰ ਕੀਤਾ ਸ਼ੇਅਰ, ਬੋਲੇ- 'ਹਰ ਚਿਹਰੇ ਪਿੱਛੇ ਹੁੰਦਾ ਹੈ ਮਕਸਦ'
Jawan: ਸ਼ਾਹਰੁਖ ਨੇ 'ਜਵਾਨ' ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਇਸ ਨਵੇਂ ਪੋਸਟਰ 'ਚ ਸ਼ਾਹਰੁਖ ਪੰਜ ਵੱਖ-ਵੱਖ ਅਵਤਾਰਾਂ 'ਚ ਨਜ਼ਰ ਆ ਰਹੇ ਹਨ।
Shah Rukh Khan Jawan Look: ਬਾਲੀਵੁੱਡ ਦੇ ਕਿੰਗ ਆਫ ਰੋਮਾਂਸ ਯਾਨੀ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੇ ਜਵਾਨ ਲੁੱਕ ਨੇ ਪ੍ਰੀਵਿਊ ਲਾਂਚ ਹੋਣ ਤੋਂ ਬਾਅਦ ਤੋਂ ਹੀ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਹਾਲਾਂਕਿ ਪ੍ਰੀਵਿਊਜ਼ ਨੇ ਪਹਿਲਾਂ ਹੀ ਦਰਸ਼ਕਾਂ ਨੂੰ ਐਕਸ਼ਨ ਦੇ ਨਵੇਂ ਲੈਵਲ ਦੇ ਐਕਸ਼ਨ ਦੀ ਝਲਕ ਦਿੱਤੀ ਹੈ, ਜਵਾਨ ਬਾਰੇ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰਨ ਵਾਲੇ ਸ਼ਾਹਰੁਖ ਖਾਨ ਦੇ ਫਿਲਮ 'ਚ ਅਲੱਗ ਅਲੱਗ ਅਵਤਾਰ ਦੇਖਣ ਨੂੰ ਮਿਲ ਰਹੇ ਹਨ। ਕਿੰਗ ਖਾਨ ਦੇ ਇਨ੍ਹਾਂ ਅਵਤਾਰਾਂ ਨੇ ਫੈਨਜ਼ ਦੀ ਐਕਸਾਇਟਮੈਂਟ ਨੂੰ ਵਧਾ ਦਿੱਤਾ ਹੈ ਕਿ ਹਰ ਇੱਕ ਨਜ਼ਰ ਦੇ ਪਿੱਛੇ ਦੀ ਕਹਾਣੀ ਕੀ ਹੋਵੇਗੀ।
ਪੰਜ ਵੱਖ-ਵੱਖ ਅਵਤਾਰਾਂ ਵਿੱਚ ਨਜ਼ਰ ਆਏ ਸ਼ਾਹਰੁਖ
'ਜਵਾਨ' ਵਿੱਚ ਸ਼ਾਹਰੁਖ ਖਾਨ ਦੇ ਸਾਰੇ ਅਵਤਾਰਾਂ ਨੂੰ ਇੱਕ ਫਰੇਮ ਵਿੱਚ ਜੋੜਦੇ ਹੋਏ, ਬੀਤੇ ਦਿਨ ਯਾਨਿ ਸ਼ੁੱਕਰਵਾਰ ਨੂੰ ਸ਼ਾਹਰੁਖ ਖਾਨ ਨੇ ਨਵਾਂ ਪੋਸਟਰ ਸ਼ੇਅਰ ਕੀਤਾ ਸੀ। ਜਿਸ ਵਿੱਚ ਫਿਲਮ ਵਿੱਚ ਪੰਜ ਵੱਖ-ਵੱਖ ਰੂਪਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਸ਼ਾਹਰੁਖ ਨੇ ਇਨ੍ਹਾਂ ਵੱਖ-ਵੱਖ ਅਵਤਾਰਾਂ ਵਿਚਕਾਰ ਜਿਸ ਖੂਬਸੂਰਤ ਢੰਗ ਨਾਲ ਤਬਦੀਲੀ ਕੀਤੀ ਹੈ, ਉਹ ਉਨ੍ਹਾਂ ਦੀ ਅਦਭੁਤ ਫਲੈਕਸੀਬਿਲਟੀ ਦਾ ਪ੍ਰਮਾਣ ਹੈ। "ਜਵਾਨ" ਨਿਸ਼ਚਿਤ ਤੌਰ 'ਤੇ ਦਰਸ਼ਕਾਂ ਨੂੰ ਸ਼ਾਹਰੁਖ ਦੇ ਇੱਕ ਵੱਖਰੇ ਸੰਸਕਰਣ ਨਾਲ ਜਾਣੂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।
View this post on Instagram
'ਜਵਾਨ' ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ। ਗੌਰੀ ਖਾਨ ਅਤੇ ਗੌਰਵ ਸ਼ਰਮਾ ਦੁਆਰਾ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ 7 ਸਤੰਬਰ, 2023 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।