Sharry Mann: ਸ਼ੈਰੀ ਮਾਨ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਸੋਸ਼ਲ ਮੀਡੀਆ 'ਤੇ ਕਰ ਦਿੱਤਾ ਇਹ ਐਲਾਨ
Sharry Mann New Song: ਸ਼ੈਰੀ ਮਾਨ ਨੇ ਇਸ ਤੋਂ ਪਹਿਲਾਂ ਕੋਈ ਵੀ ਐਲਾਨ ਨਹੀਂ ਕੀਤਾ ਸੀ। ਨਾ ਹੀ ਇਸ ਬਾਰੇ ਫੈਨਜ਼ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਸੀ।
Sharry Mann New Album: ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿਚੋਂ ਇੱਕ ਹੈ। ਸ਼ੈਰੀ ਮਾਨ ਪਿਛਲੇ ਤਕਰੀਬਨ ਡੇਢ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਿਹਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
ਸ਼ੈਰੀ ਮਾਨ ਨੇ ਆਪਣੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਦਰਅਸਲ, ਮਾਨ ਨੇ ਬਿਨਾਂ ਕਿਸੇ ਐਲਾਨ ਦੇ ਹੀ ਆਪਣਾ ਨਵਾਂ ਗਾਣਾ ਤਾਂ ਰਿਲੀਜ਼ ਕੀਤਾ ਹੀ, ਤੇ ਨਾਲ ਨਾਲ ਹੀ ਐਲਬਮ ਦਾ ਐਲਾਨ ਵੀ ਕਰ ਦਿੱਤਾ ਹੈ। ਮਾਨ ਨੇ ਆਪਣੀ ਨਵੀਂ ਐਲਬਮ 'ਦ ਲਾਸਟ ਗੁੱਡ ਐਲਬਮ' ਦਾ ਐਲਾਨ ਕਰ ਦਿੱਤਾ ਹੈ। ਇਹੀ ਨਹੀਂ ਗਾਇਕ ਨੇ ਐਲਬਮ ਦਾ ਪਹਿਲਾ ਗਾਣਾ 'ਤੇਰਾ ਤੇਰਾ' ਵੀ ਰਿਲੀਜ਼ ਕਰ ਦਿੱਤਾ ਹੈ। ਇਹ ਇੱਕ ਧਾਰਮਿਕ ਗਾਣਾ ਹੈ। ਜਿਸ ਨੂੰ ਸ਼ੈਰੀ ਮਾਨ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਇਸ ਗਾਣੇ ਨੂੰ ਰਿਲੀਜ਼ ਕਰਨ ਦੇ ਨਾਲ ਹੀ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਨਾਂ ਖਾਸ ਸੰਦੇਸ਼ ਵੀ ਲਿਿਖਿਆ। ਉਸ ਨੇ ਕਿਹਾ, 'ਬਹੁਤ ਚਿਰ ਤੋਂ ਧਾਰਮਿਕ ਗੀਤ ਦੀ ਰੀਝ ਸੀ। ਸੁਣ ਕੇ ਦੱਸਿਓ ਕਿ 'ਤੇਰਾ ਤੇਰਾ' ਗੀਤ ਤੁਹਾਨੂੰ ਕਿਵੇਂ ਲੱਗਿਆ। ਤੇ ਪੂਰੀ ਐਲਬਮ 15-20 ਜੂਨ ਦੇ ਵਿੱਚ ਰਿਲੀਜ਼ ਕਰ ਦਿੱਤੀ ਜਾਵੇਗੀ। ਬਾਬਾ ਮੇਹਰ ਕਰੇ। ਉਮੀਦ ਆ ਤੁਹਾਨੂੰ ਮੇਰੀ ਐਲਬਮ 'ਦ ਲਾਸਟ ਗੁੱਡ ਐਲਬਮ' ਪਸੰਦ ਆਊਗੀ।'
View this post on Instagram
ਇਸ ਤੋਂ ਬਾਅਦ ਸ਼ੈਰੀ ਨੇ ਆਪਣਾ ਗਾਣਾ 'ਤੇਰਾ ਤੇਰਾ' ਰਿਲੀਜ਼ ਕੀਤਾ ਅਤੇ ਇੱਕ ਹੋਰ ਸੰਦੇਸ਼ ਲਿਿਖਿਆ। ਸ਼ੈਰੀ ਨੇ ਕਿਹਾ, 'ਤੇਰਾ ਤੇਰਾ ਗੀਤ ਤੁਹਾਡਾ ਹੋਇਆ। ਸੁਣ ਕੇ ਦੱਸਿਓ ਕਿਵੇਂ ਲੱਗਿਆ। ਤੇ ਮੇਰੀ ਐਲਬਮ 15-20 ਜੂਨ ਦੇ ਦਰਮਿਆਨ ਕਦੇ ਵੀ ਆ ਸਕਦੀ ਹੈ। ਇਸ ਵਾਰ ਕੋਈ ਪੋਸਟ ਨਹੀਂ ਕੁੱਝ ਨਹੀਂ। ਸਿੱਧਾ ਐਲਬਮ ਰਿਲੀਜ਼ ਕਰ ਦੇਣੀ ਆ।' ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। 2022 'ਚ ਸ਼ੈਰੀ ਮਾਨ ਪਰਮੀਸ਼ ਵਰਮਾ ਨਾਲ ਵਿਵਾਦ ਨੂੰ ਲੈਕੇ ਕਾਫੀ ਸੁਰਖੀਆਂ 'ਚ ਰਿਹਾ ਸੀ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ ਸੀ।