Shehnaaz Gill: ਸ਼ਹਿਨਾਜ਼ ਗਿੱਲ ਕਰਨ ਔਜਲਾ ਦੀ ਹੈ ਪਾਗਲ ਫੈਨ, ਗਾਇਕ ਦੇ ਨਾਂ ਦਾ ਕਰਾਇਆ ਸੀ ਟੈਟੂ, ਜਾਣੋ ਹੁਣ ਕਿਉਂ ਹਟਵਾਇਆ ਟੈਟੂ
Karan Aujla Shehnaaz Giil: ਸ਼ਹਿਨਾਜ਼ ਨੂੰ ਲੈਕੇ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਸ਼ਹਿਨਾਜ਼ ਗਿੱਲ ਕਰਨ ਔਜਲਾ ਦੀ ਪਾਗਲ ਫੈਨ ਸੀ। ਉਸ ਨੇ ਗਾਇਕ ਦਾ ਆਪਣੇ ਢਿੱਡ 'ਤੇ ਕਰਵਾਇਆ ਹੋਇਆ ਸੀ। ਸ਼ਹਿਨਾਜ਼ ਨੇ ਹੁਣ ਕਰਨ ਔਜਲਾ ਦਾ ਟੈਟੂ ਹਟਵਾ ਦਿੱਤਾ ਹੈ
Shehnaaz Gill Karan Aujla: ਸ਼ਹਿਨਾਜ਼ ਗਿੱਲ ਕਿਸੇ ਸਮੇਂ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਟੌਪ ਕਲਾਸ ਮਾਡਲ ਰਹੀ ਹੈ। ਉਹ ਤਕਰੀਬਨ ਹਰ ਪੰਜਾਬੀ ਗਾਣੇ 'ਚ ਹੁੰਦੀ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਹੁਣ ਬਾਲੀਵੁੱਡ ਇੰਡਸਟਰੀ 'ਚ ਵੀ ਖੂਬ ਨਾਮ ਕਮਾ ਰਹੀ ਹੈ। ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੀ ਹੈ।
ਹੁਣ ਸ਼ਹਿਨਾਜ਼ ਨੂੰ ਲੈਕੇ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸ਼ਹਿਨਾਜ਼ ਗਿੱਲ ਕਰਨ ਔਜਲਾ ਦੀ ਪਾਗਲ ਫੈਨ ਸੀ। ਇਹੀ ਨਹੀਂ ਉਸ ਨੇ ਗਾਇਕ ਦਾ ਆਪਣੇ ਢਿੱਡ 'ਤੇ ਕਰਵਾਇਆ ਹੋਇਆ ਸੀ। ਪਰ ਤੁਹਾਨੂੰ ਦੱਸ ਦਈਏ ਕਿ ਖਬਰ ਇਹ ਨਹੀਂ ਹੈ ਕਿ ਸਨਾ ਔਜਲੇ ਦੀ ਫੈਨ ਹੈ, ਜਾਂ ਉਸ ਨੇ ਟੈਟੂ ਕਰਾਇਆ ਹੈ। ਬਲਕਿ ਅਸਲੀ ਖਬਰ ਇਹ ਹੈ ਕਿ ਸ਼ਹਿਨਾਜ਼ ਨੇ ਹੁਣ ਕਰਨ ਔਜਲਾ ਦਾ ਟੈਟੂ ਹਟਵਾ ਦਿੱਤਾ ਹੈ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਸ਼ਹਿਨਾਜ਼ ਕਰਨ ਦਾ ਟੈਟੂ ਹਟਵਾਉਂਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
View this post on Instagram
ਤਾਂ ਇਸ ਕਰਕੇ ਹਟਵਾਇਆ ਟੈਟੂ?
ਕਰਨ ਔਜਲਾ ਨੇ ਬਿੱਗ ਬੌਸ 13 'ਚ ਖੁਲਾਸਾ ਕੀਤਾ ਸੀ ਕਿ ਉਸ ਕਰਨ ਔਜਲਾ ਦਾ ਟੈਟੂ ਬਣਵਾਇਆ ਹੈ। ਉਸ ਨੇ ਕਿਹਾ ਸੀ ਕਿ ਉਹ ਕਰਨ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਹ ਉਸ ਨੂੰ ਆਪਣਾ ਹੀ ਸਮਝਦੀ ਹੈ। ਇਸ ਤੋਂ ਬਾਅਦ 2022 'ਚ ਜਦੋਂ ਕਰਨ ਔਜਲਾ ਦੇ ਵਿਆਹ ਦੀਆਂ ਖਬਰਾਂ ਆਉਣ ਲੱਗੀਆਂ, ਤਾਂ ਉਸ ਤੋਂ ਬਾਅਦ ਤੋਂ ਸ਼ਹਿਨਾਜ਼ ਨੇ ਇਹ ਟੈਟੂ ਹਟਵਾ ਦਿਤਾ ਸੀ।
ਕਾਬਿਲੇਗ਼ੌਰ ਹੈ ਕਿ ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਰਹੀ ਹੈ। ਉਸ ਨੇ ਬਿੱਗ ਬੌਸ 13 ਤੋਂ ਪੂਰੇ ਦੇਸ਼ ਵਿੱਚ ਸੁਰਖੀਆਂ ਬਟੋਰੀਆਂ। ਸਨਾ ਦਾ ਮਾਸੂਮੀਅਤ ਭਰਿਆ ਅੰਦਾਜ਼ ਤੇ ਸਿਡਨਾਜ਼ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇੱਥੋਂ ਹੀ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੀ ਚਹੇਤੀ ਬਣੀ ਸੀ। ਇਸ ਤੋਂ ਬਾਅਦ ਹਾਲ ਹੀ 'ਚ ਸਨਾ ਸਲਮਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਵੀ ਨਜ਼ਰ ਆਈ ਹੈ।