Shehnaaz Gill: ਸ਼ਹਿਨਾਜ਼ ਗਿੱਲ ਨੂੰ ਫੈਨ ਨੇ ਸੋਨੇ ਦਾ ਕੜਾ ਕੀਤਾ ਗਿਫਟ, ਸ਼ਹਿਨਾਜ਼ ਨੇ ਦਿੱਤਾ ਇਹ ਰਿਐਸ਼ਕਨ, ਵੀਡੀਓ ਵਾਇਰਲ
Shehnaaz Gill Fans: ਸ਼ਹਿਨਾਜ਼ ਗਿੱਲ ਫੈਨਜ਼ ਦਾ ਇਹ ਪਿਆਰ ਦੇਖ ਕਾਫੀ ਭਾਵੁਕ ਹੋ ਜਾਂਦੀ ਹੈ ਅਤੇ ਉਸ ਨੂੰ ਗਲ ਨਾਲ ਲਗਾ ਲੈਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੇਖੋ ਵੀਡੀਓ:
Shehnaaz Gill Viral Video: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਜਦੋਂ ਬਿੱਗ ਬੌਸ 13 ‘ਚ ਆਈ ਤਾਂ ਪੂਰੇ ਹਿੰਦੁਸਤਾਨ ਦੀ ਜਾਨ ਬਣ ਗਈ। ਸ਼ਹਿਨਾਜ਼ ਦੇ ਕਰੋੜਾਂ ਫੈਨਜ਼ ਹਨ, ਜੋ ਉਸ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ ਅਤੇ ਸ਼ਹਿਨਾਜ਼ ਵੀ ਕਦੇ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਕਰਦੀ। ਉਹ ਹਮੇਸ਼ਾ ਆਪਣੇ ਫੈਨਜ਼ ਨੂੰ ਪੂਰੇ ਪਿਆਰ ਤੇ ਨਿਮਰਤਾ ਨਾਲ ਮਿਲਦੀ ਹੈ। ਹੁਣ ਸ਼ਹਿਨਾਜ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਇਕ ਫੀਮੇਲ ਫੈਨ ਨੂੰ ਮਿਲ ਰਹੀ ਹੈ। ਵੀਡੀਓ ਦੇਖ ਸਭ ਲੋਕ ਸ਼ਹਿਨਾਜ਼ ਦੀ ਹਲੀਮੀ ਤੇ ਉਸ ਦੇ ਡਾਊਨ ਟੂ ਅਰਥ ਨੇਚਰ ਦੇ ਕਾਇਲ ਹੋ ਗਏ।
ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਦੀ ਇੱਕ ਡਾਇ ਹਾਰਡ ਫੈਨ ਉਸ ਨੂੰ ਮਿਲ ਕੇ ਰੋ ਪੈਂਦੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਵੀ ਆਪਣੀ ਪਿਆਰੀ ਫੈਨ ਨੂੰ ਗਲ ਨਾਲ ਲਗਾਉਂਦੀ ਹੈ। ਇਸ ਤੇ ਤਾਨੀਆ ਨਾਂ ਦੀ ਇਹ ਫੈਨ ਕਹਿੰਦੀ ਹੈ ਕਿ ਸ਼ਹਿਨਾਜ਼ ਨੂੰ ਮਿਲ ਕੇ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਇਹ ਵੀਡੀਓ ਇੱਥੇ ਹੀ ਖਤਮ ਨਹੀਂ ਹੁੰਦਾ। ਅੱਗੇ ਫੈਨ ਕਹਿੰਦੀ ਹੈ ਕਿ ਉਹ ਸ਼ਹਿਨਾਜ਼ ਲਈ ਇੱਕ ਗਿਫਟ ਲੈਕੇ ਆਈ ਹੈ। ਅੱਗੋਂ ਸ਼ਹਿਨਾਜ਼ ਪੁਛਦੀ ਹੈ ਕਿ ਕੀ? ਤਾਂ ਫੈਨ ਤੁਰੰਤ ਉਸ ਦੇ ਸਾਹਮਣੇ ਸੋਨੇ ਦਾ ਕੜਾ ਰੱਖ ਦਿੰਦੀ ਹੈ। ਇਸ ਤੋਂ ਬਾਅਦ ਉਹ ਫੈਨ ਕੜਾ ਲੈਕੇ ਗੋਡਿਆਂ ਦੇ ਭਾਰ ਬੈਠ ਜਾਂਦੀ ਹੈ। ਇਸ ਦੌਰਾਨ ਸ਼ਹਿਨਾਜ਼ ਬਾਰ-ਬਾਰ ਉਸ ਨੂੰ ਮਨਾ ਕਰਦੀ ਹੈ ਕਿ ਉਹ ਇੰਨਾਂ ਮਹਿੰਗਾ ਤੋਹਫਾ ਨਹੀਂ ਲੈ ਸਕਦੀ, ਪਰ ਫੈਨ ਜ਼ਿੱਦ ‘ਤੇ ਅੜ ਜਾਂਦੀ ਹੈ ਕਿ ਉਹ ਉਸ ਨੂੰ ਇਹ ਕੜਾ ਪਹਿਨਾ ਕੇ ਰਹੇਗੀ। ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਫੈਨਜ਼ ਦਾ ਇਹ ਪਿਆਰ ਦੇਖ ਕਾਫੀ ਭਾਵੁਕ ਹੋ ਜਾਂਦੀ ਹੈ ਅਤੇ ਉਸ ਨੂੰ ਗਲ ਨਾਲ ਲਗਾ ਲੈਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੇਖੋ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸ਼ਹਿਨਾਜ਼ ਗਿੱਲ ਆਪਣੇ ਫੈਨਜ਼ ਨੂੰ ਕਾਫੀ ਪਿਆਰ ਕਰਦੀ ਹੈ। ਇਹੀ ਨਹੀਂ ਜਦੋਂ ਉਹ ਆਪਣੇ ਫੈਨਜ਼ ਨੂੰ ਮਿਲਦੀ ਹੈ ਤਾਂ ਕਿਸੇ ਹੋਰ ਦੀ ਦਖਲਅੰਦਾਜ਼ੀ ਉਹ ਪਸੰਦ ਨਹੀਂ ਕਰਦੀ। ਇਸ ਵੀਡੀਓ ‘ਚ ਵੀ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਦੀ ਬੌਡੀਗਾਰਡ ਉਸ ਦੀ ਫੈਨ ਨੂੰ ਦੂਰ ਭਜਾਉਣਾ ਚਾਹੁੰਦੀ ਹੈ, ਪਰ ਸ਼ਹਿਨਾਜ਼ ਚੇਤਾਵਨੀ ਭਰੇ ਲਹਿਜ਼ੇ ‘ਚ ਉਸ ਨੂੰ ਰੋਕ ਦਿੰਦੀ ਹੈ। ਅਜਿਹੀਆਂ ਕਿੰਨੀਆਂ ਹੀ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਪਤਾ ਲਗਦਾ ਹੈ ਕਿ ਸ਼ਹਿਨਾਜ਼ ਐਵੇਂ ਹੀ ਆਮ ਜਨਤਾ ‘ਚ ਇੰਨੀਂ ਪ੍ਰਸਿੱਧ ਨਹੀਂ ਹੈ। ਉਹ ਸੁਬਾੳੇ ਦੀ ਬੇਹੱਦ ਨਿਮਰ ਹੈ ਅਤੇ ਸਭ ਨੂੰ ਕਾਫੀ ਪਿਆਰ ਵੀ ਕਰਦੀ ਹੈ। ਇਹੀ ਨਹੀਂ ਸ਼ਹਿਨਾਜ਼ ਗਿੱਲ ਦੀ ਸੋਸ਼ਲ ਮੀਡੀਆ ‘ਤੇ ਕਰੋੜਾਂ ‘ਚ ਫੈਨ ਫਾਲੋਇੰਗ ਹੈ। ਦਿਲਜੀਤ ਦੋਸਾਂਝ ਤੋਂ ਬਾਅਦ ਸ਼ਹਿਨਾਜ਼ ਦੂਜੀ ਪੰਜਾਬੀ ਸੈਲੀਬ੍ਰਿਟੀ ਹੈ, ਜਿਸ ਦੇ ਇੰਸਟਾਗ੍ਰਾਮ ‘ਤੇ 13 ਮਿਲੀਅਨ ਯਾਨਿ 1 ਕਰੋੜ 30 ਲੱਖ ਫਾਲੋਅਰਜ਼ ਹਨ।