(Source: ECI/ABP News)
ਸਲਮਾਨ ਖਾਨ ਦੀ ਫ਼ਿਲਮ ਤੋਂ ਬਾਹਰ ਹੋਣ ਦੀਆਂ ਖਬਰਾਂ `ਤੇ ਸ਼ਹਿਨਾਜ਼ ਤੇ ਤੋੜੀ ਚੁੱਪੀ, ਸੋਸ਼ਲ ਮੀਡੀਆ `ਤੇ ਪਾਈ ਪੋਸਟ
Shehnaaz Gill-Salman Khan: ਪੰਜਾਬੀ ਅਦਾਕਾਰਾ ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ (Shehnaaz Gill) ਨੇ ਸਲਮਾਨ ਖਾਨ (Salman Khan) ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' (ਕਭੀ ਈਦ ਕਭੀ ਦੀਵਾਲੀ) 'ਚ ਆਪਣਾ ਡੈਬਿਊ ਕੀਤਾ ਹੈ।

Shehnaaz Gill Kabhi Eid Kabhi Diwali: ਪੰਜਾਬੀ ਅਦਾਕਾਰਾ ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਦੇ ਫਿਲਮ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ ਹੋਣ ਦੀਆਂ ਖਬਰਾਂ 'ਤੇ ਚੁੱਪੀ ਤੋੜੀ ਹੈ। ਸ਼ਹਿਨਾਜ਼ ਨੇ ਆਪਣੀ ਇਕ ਪੋਸਟ 'ਚ ਸਪੱਸ਼ਟ ਕੀਤਾ ਹੈ ਕਿ ਉਹ ਅਜੇ ਵੀ ਇਸ ਫਿਲਮ ਦਾ ਹਿੱਸਾ ਹੈ ਅਤੇ ਸੋਸ਼ਲ ਮੀਡੀਆ 'ਤੇ ਜੋ ਵੀ ਖਬਰਾਂ ਵਾਇਰਲ ਹੋ ਰਹੀਆਂ ਹਨ, ਉਹ ਸਿਰਫ ਅਫਵਾਹ ਹਨ।
ਅਸਲ 'ਚ ਅਜਿਹਾ ਹੋਇਆ ਕਿ ਸ਼ਹਿਨਾਜ਼ ਨੂੰ ਲੈ ਕੇ ਅਚਾਨਕ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਉਨ੍ਹਾਂ ਅਤੇ ਸਲਮਾਨ ਖਾਨ ਵਿਚਾਲੇ ਤਕਰਾਰ ਹੋ ਗਈ ਹੈ।
ਇੱਥੋਂ ਤੱਕ ਕਿ ਸ਼ਹਿਨਾਜ਼ ਨੇ ਸਲਮਾਨ ਖਾਨ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਕਰ ਦਿੱਤਾ ਹੈ। ਖਬਰਾਂ ਤਾਂ ਇਹ ਵੀ ਸਨ ਕਿ ਸ਼ਹਿਨਾਜ਼ ਭਾਈਜਾਨ ਦੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ ਹੈ। ਪਰ ਹਾਲ ਹੀ 'ਚ ਅਦਾਕਾਰਾ ਨੇ ਇਕ ਪੋਸਟ ਪਾ ਕੇ ਸਾਰੀਆਂ ਖਬਰਾਂ 'ਤੇ ਵਿਰਾਮ ਲਗਾ ਦਿੱਤਾ ਹੈ ਅਤੇ ਖੁਦ ਸੱਚ ਦੱਸ ਦਿੱਤਾ ਹੈ।
ਸ਼ਹਿਨਾਜ਼ ਨੇ ਪੋਸਟ ਕੀਤਾ...
ਆਪਣੀ ਪੋਸਟ ਵਿੱਚ ਸ਼ਹਿਨਾਜ਼ ਨੇ ਲਿਖਿਆ, “LOL! ਪਿਛਲੇ ਕੁਝ ਹਫ਼ਤਿਆਂ ਤੋਂ, ਅਜਿਹੀਆਂ ਅਫਵਾਹਾਂ ਮੇਰੇ ਮਨੋਰੰਜਨ ਦੀ ਰੋਜ਼ਾਨਾ ਖੁਰਾਕ ਬਣੀਆਂ ਹੋਈਆਂ ਹਨ। ਮੈਂ ਲੋਕਾਂ ਦੇ ਇਸ ਫਿਲਮ ਨੂੰ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦਾ, ਅਤੇ ਬੇਸ਼ੱਕ ਮੈਨੂੰ ਵੀ ਫਿਲਮ ਵਿੱਚ ਦੇਖੋ।"
ਕਾਬਿਲੇਗ਼ੌਰ ਹੈ ਕਿ ਬਿੱਗ ਬੌਸ 13 ਤੋਂ ਹੀ ਸ਼ਹਿਨਾਜ਼ ਗਿੱਲ ਤੇ ਸਲਮਾਨ ਖਾਨ ਵਿਚਾਲੇ ਨੇੜਤਾ ਵਧੀ ਸੀ, ਜੋ ਹਾਲੇ ਤੱਕ ਬਰਕਰਾਰ ਹੈ। ਸਲਮਾਨ ਖਾਨ ਨੇ ਸ਼ਹਿਨਾਜ਼ ਨੂੰ ਆਪਣੀ ਈਦ ਦੀ ਪਾਰਟੀ ਤੇ ਵੀ ਬੁਲਾਇਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
