Kartik Aryan: ਕਾਰਤਿਕ ਆਰੀਅਨ ਦੀ ਫਿਲਮ 'ਸ਼ਹਿਜ਼ਾਦਾ' ਦਾ ਟਰੇਲਰ ਰਿਲੀਜ਼, ਦੇਖੋ ਵੀਡੀਓ
Shehzada Trailer Out: ਕਾਰਤਿਕ ਆਰੀਅਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਫੈਮਿਲੀ ਡਰਾਮਾ 'ਤੇ ਆਧਾਰਿਤ ਹੈ, ਜਿਸ 'ਚ ਐਕਸ਼ਨ, ਰੋਮਾਂਸ ਤੇ ਕਾਮੇਡੀ ਦੇਖਣ ਨੂੰ ਮਿਲੇਗੀ।

Shehzada Trailer Out Now: ਕਾਰਤਿਕ ਆਰੀਅਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਤੋਂ ਪਤਾ ਲੱਗਦਾ ਹੈ ਕਿ ਫ਼ਿਲਮ ਫੈਮਿਲੀ ਡਰਾਮਾ 'ਤੇ ਆਧਾਰਿਤ ਹੈ, ਜਿਸ 'ਚ ਐਕਸ਼ਨ, ਰੋਮਾਂਸ ਤੇ ਕਾਮੇਡੀ ਦੇਖਣ ਨੂੰ ਮਿਲੇਗੀ।
View this post on Instagram
ਕਾਰਤਿਕ ਆਰੀਅਨ ਤੋਂ ਇਲਾਵਾ ਫ਼ਿਲਮ 'ਚ ਕ੍ਰਿਤੀ ਸੈਨਨ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਰੋਨਿਤ ਰੋਏ, ਰਾਜਪਾਲ ਯਾਦਵ ਤੇ ਸਚਿਨ ਖੇਡੇਕਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਨੂੰ ਰੋਹਿਤ ਧਵਨ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਭੂਸ਼ਣ ਕੁਮਾਰ, ਅੱਲੂ ਅਰਵਿੰਦ ਐੱਸ. ਰਾਧਾ ਕ੍ਰਿਸ਼ਨਾ, ਅਮਨ ਗਿੱਲ ਤੇ ਕਾਰਤਿਕ ਆਰੀਅਨ ਨੇ ਪ੍ਰੋਡਿਊਸ ਕੀਤਾ ਹੈ।
View this post on Instagram
ਬਤੌਰ ਪ੍ਰੋਡਿਊਸਰ ਕਾਰਤਿਕ ਆਰੀਅਨ ਦੀ ਇਹ ਪਹਿਲੀ ਫ਼ਿਲਮ ਹੈ, ਜੋ ਦੁਨੀਆ ਭਰ 'ਚ 10 ਫਰਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ 'ਸ਼ਹਿਜ਼ਾਦਾ' ਅੱਲੂ ਅਰਜੁਨ ਦੀ ਫ਼ਿਲਮ 'ਆਲਾ ਵੈਕੁੰਥਪੁਰਾਮੁਲੂ' ਦੀ ਹਿੰਦੀ ਰੀਮੇਕ ਹੈ।






















